ਪੰਜਾਬ ‘ਚ 2 ਹੈਕਸਾਕਾਪਟਰ ਡਰੋਨ ਜ਼ਬਤ, 15 ਕਿਲੋਗ੍ਰਾਮ ਭਾਰ ਚੁੱਕਣ ਦੀ ਰੱਖਦੇ ਸਮੱਰਥਾ

ਅੰਮ੍ਰਿਤਸਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਨੇ 203 ਡਰੋਨ ਜ਼ਬਤ ਕੀਤੇ ਹਨ, ਪਰ ਅਜੇ ਵੀ ਡਰੋਨ ਦੀ ਆਵਾਜਾਈ ਘਟਣ ਦੀ ਬਜਾਏ ਲਗਾਤਾਰ ਵੱਧ ਰਹੀ ਹੈ। ਹੁਣ ਅੰਮ੍ਰਿਤਸਰ ਸਰਹੱਦੀ ਖੇਤਰਾਂ ‘ਤੇ ਵੱਡੇ ਹੈਕਸਾਕਾਪਟਰ ਡਰੋਨ ਉੱਡਣੇ ਸ਼ੁਰੂ ਹੋ ਗਏ ਹਨ, ਜੋ 10 ਤੋਂ 15 ਕਿਲੋਗ੍ਰਾਮ ਜਾਂ ਇਸ ਤੋਂ ਵੀ ਵੱਧ ਭਾਰ ਚੁੱਕਣ ਦੇ ਸਮਰੱਥ ਰੱਖਦੇ ਹਨ।
ਜਾਣਕਾਰੀ ਅਨੁਸਾਰ ਅੱਜ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਰਾਜਾਤਾਲ ਅਤੇ ਕੱਕੜ ਦੇ ਸਰਹੱਦੀ ਪਿੰਡਾਂ ਵਿੱਚ ਦੋ ਹੈਕਸਾਕਾਪਟਰ ਡਰੋਨ ਜ਼ਬਤ ਕੀਤੇ। ਇਹ ਡਰੋਨ ਇੱਕ ਖੇਤ ਵਿੱਚ ਖਰਾਬ ਪਏ ਮਿਲੇ। ਇਸ ਗੱਲ ਦੀ ਜਾਂਚ ਸ਼ੁਰੂ ਹੋ ਗਈ ਹੈ ਕਿ ਇਹ ਡਰੋਨ ਕਿਸਨੇ ਆਰਡਰ ਕੀਤੇ ਸਨ ਅਤੇ ਉਨ੍ਹਾਂ ਨੂੰ ਕਿਸ ਨੂੰ ਪਹੁੰਚਾਇਆ ਗਿਆ ਸੀ।
ਇਸ ਤੋਂ ਇਲਾਵਾ ਗ੍ਰਨੇਡ, ਏਕੇ-47 ਰਾਈਫਲਾਂ, ਅਤੇ 9 ਐਮਐਮ ਗਲੌਕ ਅਤੇ ਜਿਗਨਾ ਵਰਗੇ ਆਧੁਨਿਕ ਪਿਸਤੌਲ ਡਰੋਨ ਰਾਹੀਂ ਮੰਗਵਾਏ ਜਾ ਰਹੇ ਹਨ, ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਵਿਚ ਵੱਡੀ ਗੈਂਗਵਾਰ ਅਤੇ ਮਾਹੌਲ ਖਰਾਬ ਕਰਨ ਲਈ ਹਥਿਆਰ ਆਰਡਰ ਕੀਤੇ ਜਾ ਰਹੇ ਹਨ। ਪਿਛਲੇ 15 ਦਿਨਾਂ ਦੌਰਾਨ, 53 ਪਿਸਤੌਲ ਜ਼ਬਤ ਕੀਤੇ ਗਏ ਹਨ, ਜਦੋਂ ਕਿ ਦਿਹਾਤੀ ਪੁਲਸ ਨੇ ਵੀ ਪਿਸਤੌਲ ਜ਼ਬਤ ਕੀਤੇ ਹਨ, ਜਿਸ ਵਿੱਚ ਕਾਊਂਟਰ ਇੰਟੈਲੀਜੈਂਸ ਅਤੇ ਹੋਰ ਏਜੰਸੀਆਂ ਦੇ ਨਾਮ ਸ਼ਾਮਲ ਹਨ।