ਪਿੰਡ ਦੀ ਸੱਥ ਵਿੱਚੋਂ (ਕਿਸ਼ਤ-256)

ਨੱਬਿਆਂ ਨੂੰ ਢੁੱਕਿਆ ਬਾਬਾ ਬਿਸ਼ਨ ਸਿਉਂ ਸੋਟੀ ਦੇ ਸਹਾਰੇ ਹੌਲੀ ਹੌਲੀ ਤੁਰਦਾ ਜਿਉਂ ਹੀ ਸੱਥ ‘ਚ ਆ ਕੇ ਥੜ੍ਹੇ ‘ਤੇ ਬੈਠਾ ਤਾਂ ਮਾਹਲੇ ਨੰਬਰਦਾਰ ਨੇ ਬਾਬੇ ਨੂੰ ਪੁੱਛਿਆ, ”ਸਣਾ ਬਈ ਤਾਊ ਕੀ ਚੱਜ ਹਾਲ ਐ ਹੁਣ। ਅੱਜ ਤਾਂ ਤਕੜਾ ਲੱਗਦੈਂ ਜਿਹੜਾ ਸੱਥ ‘ਚ ਆ ਗਿਐਂ। ਇੱਕਦਮ ਈਂ ਤਾਪ ਨੇ ਦੱਬ ਲਿਆ ਫ਼ਿਰ ਹੈਂਅ?”
ਬਾਬਾ ਵੀ ਢਿੱਲੀ ਜੀ ਆਵਾਜ਼ ‘ਚ ਬੋਲਿਆ, ”ਤੁਰਨ ਤਰਾਉਣ ਨੂੰ ਵੀ ਕਿਹੜਾ ਚਿੱਤ ਕਰਦੈ ਨੰਬਰਦਾਰਾ। ਤੰਦਰੁਸਤੀ ਦੇ ਨਾਲ ਈ ਐ ਸਭ ਕੁਸ। ਇਹ ਤਾਂ ਡਾਕਦਾਰ ਕਹਿੰਦਾ ਥੋੜ੍ਹਾ ਬਹੁਤਾ ਤੁਰਿਆ ਫ਼ਿਰਿਆ ਕਰ ਤੂੰ। ਮੈਂ ਪੋਤੇ ਨੂੰ ਕਿਹਾ ‘ਜਾਹ ਸੱਥ ‘ਚ ਵੇਖ ਕੇ ਆ ਬਈ ਕਿੰਨੇ ਕੁ ਜਣੇ ਆ ਗੇ। ਉਹਨੇ ਦੱਸਿਆ ਫ਼ਿਰ ਜਾ ਕੇ ਬਈ ਕਈ ਜਣੇ ਆਏ ਬੈਠੇ ਐ ਬਾਪੂ। ਮੈਂ ਕਿਹਾ ਚੱਲ ਸੱਥ ਤਕ ਤਾਂ ਜਾਮਾਂ ਉੱਠ ਕੇ। ਵੱਡਾ ਮੁੰਡਾ ਬਿੱਲੂ ਤਾਂ ਹਾਲ ਹਾਲ ਕਰਦਾ ਸੀ। ਕਹਿੰਦਾ ‘ਹੋਰ ਨਾ ਕਿਤੇ ਬਾਪੂ ਡਿੱਗ ਡੁੱਗ ਪਮੀਂ। ਆਵਦੇ ਪੋਤੇ ਨੂੰ ਲੈ ਜਾ ਨਾਲ। ਪੋਤੇ ਨੂੰ ਕਿਹਾ ਚੱਲ ਓਏ ਸੱਥ ਤਕ ਮੇਰੇ ਨਾਲ ਚੱਲ ਤੁਰ ਕੇ। ਇਹ ਜੁਆਕ ਜੇ ਕਿਹੜਾ ਆਖੇ ਲੱਗਦੇ ਐ ਕਿਸੇ ਦੇ। ਕਹਿੰਦਾ ‘ਪਹਿਲਾਂ ਸੈਂਕਲ ਲੈ ਕੇ ਦਿੳ, ਫ਼ੇਰ ਜਾਊਂ। ਲੈ ਦੱਸ ਨੰਬਰਦਾਰਾ! ਪੋਤੜਿਆਂ ‘ਚੋਂ ਹਜੇ ਨਿਕਲਿਆ ਨ੍ਹੀ, ਬੰਬੂਕਾਟ ਪਹਿਲਾਂ ਈ ਮੰਗ ਕੇ ਬਹਿ ਗਿਆ। ਹਾਰ ਕੇ ਭਾਈ ਹੌਲੀ ਹੌਲੀ ‘ਕੱਲਾ ਈ ਆਇਆਂ’।”
ਬਾਬੇ ਬਿਸ਼ਨ ਦੀ ਗੱਲ ਵਿੱਚੋਂ ਟੋਕ ਕੇ ਨੰਬਰਦਾਰ ਬੋਲਿਆ, ”ਅੱਛਿਆ! ਉਹ ਤੇਰਾ ਪੋਤਾ ਸੀ ਜਿਹੜਾ ਐਥੇ ਸੱਥ ਆਲਿਆਂ ਨੂੰ ਵੇਖ ਕੇ ਗਿਆ। ਐਥੇ ਥੜ੍ਹੇ ਕੋਲ ਆ ਕੇ ਸੱਥ ‘ਚ ਬੈਠਿਆਂ ਦੀ ਗਿਣਤੀ ਕਰ ਕੇ ਗਿਆ। ਸੀਤੇ ਮਰਾਸੀ ਨੇ ਕਿਤੇ ਤੇਰੇ ਪੋਤੇ ਨੂੰ ਪੁੱਛਿਆ ਬਈ ਕੀ ਗਿਣਤੀ ਮਿਣਤੀ ਜੀ ਕਰੀ ਜਾਨੈਂ ਓਏ। ਐਥੋਂ ਗਿਣ ਕੇ ਜੇ ਭੱਜ ਗਿਆ। ਇਹ ਤਾਂ ਫ਼ਿਰ ਮਖਤਿਆਰੇ ਬਿੰਬਰ ਨੇ ਦੱਸਿਆ ਬਈ ਬਿਸ਼ਨ ਸਿਉਂ ਦਾ ਪੋਤਾ ਇਹੇ।”
ਨਾਥਾ ਅਮਲੀ ਕਹਿੰਦਾ, ”ਖੜ੍ਹਾ ਤਾਂ ਇਉਂ ਗਿਣੀ ਜਾਂਦਾ ਸੀ ਜਿਮੇਂ ਭੱਠੇ ਦਾ ਮੁਨਸ਼ੀ ਇੱਟਾਂ ਦੇ ਚੱਠੇ ਗਿਣਦਾ ਹੁੰਦੈ। ਮੈਂ ਪੁੱਛਿਆ ਵੀ ਸੀ ਬਈ ਕੀ ਗਿਣਦੈਂ ਓਏ? ਜੁਆਕ ਜਾ ਉਤਲਾ ਈ ਬਤੌਲਾ ਸਣਾ ਕੇ ਕਹਿੰਦਾ ‘ਧੰਨੇ ਸਰਪੈਂਚ ਨੇ ਡੋਡੇ ਵੰਡਣੇ ਐਂ ਸੋਨੂੰ ਸੱਥ ਆਲੇ ਸਾਰਿਆਂ ਨੂੰ। ਡੂਢ ਸੌ ਡੋਡੇ ਐ। ਪੰਦਰਾਂ ਪੰਦਰਾਂ ਆਉਣਗੇ ਸੋਨੂੰ। ਮੂੰਹ ਮਾਂਹ ਧੋ ਕੇ ਬਰੱਖੋ ਡੋਡੇ ਆਉਂਦਿਆਂ ਨੂੰ’। ਏਨੀ ਗੱਲ ਕਹਿ ਕੇ ਭੱਜ ਗਿਆ।”
ਬਾਬਾ ਬਿਸ਼ਨ ਸਿਉਂ ਅਮਲੀ ਨੂੰ ਕਹਿੰਦਾ, ”ਉਹ ਤਾਂ ਫ਼ਿਰ ਨਾਥਾ ਸਿਆਂ ਤੇਰੇ ਪੱਖ ਦੀਓ ਈ ਗੱਲ ਕਰ ਕੇ ਗਿਆ ਕੁ ਨਹੀਂ?”
ਸੀਤਾ ਮਰਾਸੀ ਹੈਰਾਨੀ ‘ਚ ਕਹਿੰਦਾ, ”ਪੱਖ ਦੀ! ਉਹ ਤਾਂ ਅਮਲੀ ਨੂੰ ਲਾ ਗਿਆ ਬਰਫ਼ ‘ਚ। ਕੱਲ੍ਹ ਦਾ ਜੁਆਕ ਸੀ ਅਮਲੀ ਨੂੰ ਪੜ੍ਹਨੇ ਪਾ ਗਿਆ।”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਕਚੀਚੀ ਵੱਟ ਕੇ ਕਹਿੰਦਾ, ”ਬਹਿਨਾਂ ਕੁ ਨਹੀਂ ਬੀਂਬੜਾ ਜਿਆ। ਸਾਰਾ ਟੱਬਰ ਹੁਣ ਤਕ ਮੰਗ ਮੰਗ ਖਾਂਦਾ ਰਿਹਾ ਲੋਕਾਂ ਦੇ ਘਰਾਂ ‘ਚੋਂ, ਹੁਣ ਜੇ ਖੀਸੇ ‘ਚ ਚਾਰ ਦਮੜੇ ਆ ਗੇ ਤਾਂ ਟੁੱਕ ਨੂੰ ਕੁੱਕ ਈ ਦੱਸਦੈ। ਤੂੰ ਬਾਹਲ਼ਾ ਸਿਆਣਾ ਓਏ। ਢਿੱਡ ਵੇਖ ਕਿਮੇਂ ਵਧਾਇਆ ਜਿਮੇਂ ਥਮਲੇ ਨਾਲ ਗੋਂਗਲੂਆਂ ਆਲੀ ਬੋਰੀ ਬੰਨ੍ਹੀ ਹੁੰਦੀ ਐ।”
ਅਮਲੀ ਨੂੰ ਹਰਖਿਆ ਵੇਖ ਕੇ ਬਾਬਾ ਬਿਸ਼ਨ ਸਿਉਂ ਕਹਿੰਦਾ, ”ਓ ਯਾਰ ਕਿਉਂ ਲੜੀ ਜਾਨੇ ਐਂ। ਕਿਸੇ ਬਮਾਰ ਠਮਾਰ ਨੂੰ ਵੀ ਵੇਖ ਲਿਆ ਕਰੋ। ਮੇਰਾ ਤਾਂ ਕੀ ਚੱਜ ਹਾਲ ਪੁੱਛਣਾ ਸੀ, ਸਗੋਂ ਹੋਰ ਈ ਕੰਜਰ ਕਲੇਸ ਪਾ ਕੇ ਬਹਿ ਗੇ। ਕੋਈ ਵੱਟ ਡੌਲ ਦਾ ਰੌਲਾ ਸੋਡਾ। ਘੜੀ ਸੱਥ ‘ਚ ਆ ਕੇ ਵੀ ‘ਕੱਠੇ ਨ੍ਹੀ ਬਹਿ ਸਕਦੇ ਹੋਰ ਕੀ ਕਰੋਂਗੇ।”
ਚੰਨਣ ਬੁੜ੍ਹਾ ਬਾਬੇ ਬਿਸ਼ਨ ਸਿਉਂ ਨੂੰ ਕਹਿੰਦਾ, ”ਤੂੰ ਐਧਰ ਨੁੰ ਹੋ ਜਾ ਭੋਰਾ ਕੁ ਬਿਸ਼ਨ ਸਿਆਂ। ਹੋਰ ਨਾ ਕਿਤੇ ਪਿੰਡ ‘ਚ ਦਾਗ ਦੇ ਕੇ ਛੱਡੇ ਝੋਟਿਆਂ ਆਂਗੂੰ ਲੜਦੇ ਲੜਾਉਂਦੇ ਕਿਤੇ ਤੇਰੇ ‘ਚ ਆ ਵੱਜਣ ਹੋਰ ਜਾਂਹ ਜਾਂਦੀ ਹੋ ਜੇ। ਮਸਾਂ ਡੂਢ ਮਹੀਨੇ ਪਿੱਛੋਂ ਸੱਥ ‘ਚ ਆਇਐਂ। ਤੂੰ ਤਾਂ ਅੱਜ ਈ ਵੇਖਿਆ ਇਨ੍ਹਾਂ ਨੂੰ ਲੜਦਿਆਂ ਨੂੰ, ਇਨ੍ਹਾਂ ਦਾ ਤਾਂ ਨਿੱਤ ਦਾ ਈ ਕੰਮ ਐਂ। ਜਿੱਦੇ ਇਹ ਸੱਥ ‘ਚੋਂ ਲੜ ਕੇ ਨਾ ਜਾਣ ਇਨ੍ਹਾਂ ਨੂੰ ਹੋ ਸਕਦਾ ਰਾਤ ਨੂੰ ਘਰੇ ਜਾ ਕੇ ਨੀਂਦ ਈ ਨਾ ਆਉਂਦੀ ਹੋਵੇ।”
ਭਜਨੇ ਡੂੰਗਰ ਕਾ ਘੋਗਾ ਚੰਨਣ ਬੁੜ੍ਹੇ ਨੂੰ ਕਹਿੰਦਾ, ”ਆਪਾਂ ਨੂੰ ਤਾਂ ਪਿੰਡ ਆਲਿਆਂ ਨੂੰ ਬੁੜ੍ਹਿਆ ਇਨ੍ਹਾਂ ਨੂੰ ਲੜਾ ਕੇ ਈ ਭੇਜਣ ‘ਚ ਫ਼ਾਇਦੈ। ਜੇ ਲੜ ਕੇ ਜਾਣ ਗੇ ਤਾਂ ਰਾਤ ਨੂੰ ਜਾਗਦੇ ਰਹਿਣਗੇ। ਜਾਗਣ ਨਾਲ ਚੋਰ ਨ੍ਹੀ ਲੱਗਦੇ ਕਿਸੇ ਦੇ ਘਰ ਨੂੰ।”
ਮਾਹਲਾ ਨੰਬਰਦਾਰ ਗੱਲ ਟਾਲਦਾ ਹੋਇਆ ਨਾਥੇ ਅਮਲੀ ਨੂੰ ਕਹਿੰਦਾ, ”ਕਿਉਂ ਬਈ ਨਾਥਾ ਸਿਆਂ! ਕਹਿੰਦੇ ਸੋਡੇ ਗੁਆਂਢੀ ਬਸੰਤੇ ਕੇ ਘੀਚਰ ਦੀ ਸਰਕਾਰੇ ਦਰਬਰੇ ਬਲਾ ਬਾਹਲੀ ਚੱਲਦੀ ਐ। ਸੁਣਿਐ ਸਾਰੀ ਪੁਲਸ ਪਾਣੀ ਭਰਦੀ ਐ ਘੀਚਰ ਦਾ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਘੀਚਰ ਦੇ ਆਵਦੇ ਨਲਕਾ ਨੁਲਕਾ ਹੈ ਨ੍ਹੀ ਘਰੇ ਪਾਣੀ ਨੂੰ। ਅੱਜ ਤਾਂ ਮਾੜਾ ਮੋਟਾ ਕੋਈ ਜ਼ੋਰ ਹੋਊ ਘੀਚਰ ਦਾ ਤਾਂ ਕਰ ਕੇ ਪੁਲਸ ਪਾਣੀ ਭਰਦੀ ਐ। ਕੱਲ ਨੂੰ ਜਦੋਂ ਮਾੜੀ ਮੋਟੀ ਕਿਤੇ ਤਾਕਤ ਤੂਕਤ ਘਟ ਵਧ ਗਈ ਫ਼ੇਰ ਕੀ ਬਣੀ ਘੀਚਰ ਦਾ ਬਈ।”
ਮਾਹਲੇ ਨੰਬਰਦਾਰ ਦੀ ਗੱਲ ‘ਤੇ ਨਾਥਾ ਅਮਲੀ ਕਹਿੰਦਾ, ”ਕਿਹੜਾ ਪਾਣੀ ਭਰਦੀ ਐ ਪੁਲਸ ਨੰਬਰਦਾਰਾ। ਲੋਕਾਂ ਦੀਆਂ ਪੁਲਸ ਕੋਲੇ ਚੁਗਲੀਆਂ ਕਰਦਾ ਰਹਿੰਦਾ। ਪੁਲਸ ਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਹੁੰਦੀ ਐ। ਨਾਲੇ ਪਹਿਲਾਂ ਤਾਂ ਮਾੜਾ ਮੋਟਾ ਲੋਕਾਂ ਦੇ ਕੰਮ ਧੰਦੇ ਕਰਦਾ ਕਰਾਉਂਦਾ ਰਹਿੰਦਾ ਸੀ, ਹੁਣ ਜਿਦਣ ਦਾ ਠਾਣੇਦਾਰ ਨਮਾਂ ਆਇਆ, ਘੀਚਰ ਦੀ ਤਾਂ ਠਾਇਓਂ ਗਾੜ ਈ ਪੱਟੀ ਗਈ ਜਿਮੇਂ ਰਾਂਝੇ ਦੀ ਹੀਰ ਦੇ ਵਿਆਹ ਤੋਂ ਪਿੱਛੋਂ ਬੇਲਿਆਂ ‘ਚੋਂ ਪੱਟੀ ਗਈ ਸੀ।”
ਬੁੱਘਰ ਦਖਾਣ ਕਹਿੰਦਾ, ”ਇਹੇ ਜੇ ਚੁਗਲੀਖੋਰਾਂ ਨੂੰ ਤਾਂ ਠਾਣਾ ਈ ਝੱਲਦੈ। ਕੰਮ ਧੰਦੇ ਤਾਂ ਹੁਣ ਵੀ ਲੋਕਾਂ ਦੇ ਕਰਾਈਉਂ ਈ ਜਾਂਦਾ ਹੋਣੈ। ਕਹਿੰਦੇ ਮੰਤਰੀ ਦਾ ਕਾਟ ਕੂਟ ਦਿੱਤਾ ਵਿਆ ਕੋਈ ਜੀਹਦਾ ਕਰਕੇ ਪੁਲਸ ਪਾਣੀ ਭਰਦੀ ਐ। ਹੋਰ ਕਿਤੇ ਗਾਹਾਂ ਇਹੇ ਬੱਸੀ ਪਠਾਣਾਂ ਆਲਾ ਰੇੜਕਾ ਬਦਮਾਸ਼ ਐ ਬਈ ਚੰਦੀਗੜ੍ਹ ਤੱਕ ਨਾਉਂ ਪੈਂਦਾ।”
ਬੁੱਘਰ ਦਖਾਣ ਦੀ ਗੱਲ ਸੁਣ ਕੇ ਨਾਥਾ ਅਮਲੀ ਬੁੱਘਰ ਨੂੰ ਵੀ ਭੂਸਰੀ ਢਾਂਡੀ ਵਾਂਗੂੰ ਪੈ ਨਿੱਕਲਿਆ, ”ਤੈਨੂੰ ਬਾਹਲ਼ਾ ਪਤਾ ਮਿਸਤਰੀਆ ਓਏ। ਹੁਣ ਆਲਾ ਠਾਣੇਦਾਰ ਨ੍ਹੀ ਬਾਈ ਕਾਟਾਂ ਕੂਟਾਂ ਨੂੰ ਪੁੱਛਦੈ। ਉਹਦੇ ਤਾਂ ਕੋਈ ਡਿੱਕੇ ਆ ਜੇ ਸਹੀ, ਪਤੰਦਰ ਨਾਣ੍ਹਾ ਕੇ ਡਾਂਗ ਵਰ੍ਹਾਉਂਦੈ। ਸੂਰਜੇ ਕੇ ਕੰਤੇ ਦਾ ਭਿੱਟਭਿਟੀਆ ਛਡਾਉਣ ਗਿਆ ਈ ਸੀ ਘੀਚਰ। ਜਦੋਂ ਠਾਣੇਦਾਰ ਦੇ ਮੱਥੇ ਲੱਗਿਆ ਉਹਨੇ ਬਰੰਗ ਈ ਦਬੱਲ ‘ਤਾ। ਓਦਣ ਦਾ ਘਰੇ ਇਉਂ ਧੌਣ ਜੀ ਸਿੱਟੀ ਬੈਠਾ ਜਿਮੇਂ ਠੱਕੇ ਦੀ ਮਾਰੀ ਬੱਕਰੀ ਨੂੰ ਅਧਰੰਗ ਹੋਇਆ ਹੁੰਦੈ।”
ਬਾਬੇ ਬਿਸ਼ਨ ਸਿਉਂ ਨੇ ਪੁੱਛਿਆ, ”ਕੀ ਔਹਰ ਪੈ ਗੀ ਸੀ ਨਾਥਾ ਸਿਆ ਸੂਰਜੇ ਕੇ ਭਿਟਭਿਟੀਏ ਨੂੰ?”
ਨਾਥਾ ਅਮਲੀ ਕਹਿੰਦਾ, ”ਔਹਰ ਊਹਰ ਤਾਂ ਬਾਬਾ ਕੋਈ ਨ੍ਹੀ ਸੀ ਪਈ ਪਰ ਇਹ ਸੂਰਜੇ ਦੇ ਮੁੰਡੇ ਅਰਗੇ ਤਿੰਨ ਜਣੇ ਚੜ੍ਹੇ ਜਾਂਦੇ ਸੀ ਭਿੱਟਭਿਟੀਏ ‘ਤੇ। ਇਹ ਜਿਹੜਾ ਠਾਣੇਦਾਰ ਨਮਾਂ ਆਇਆ, ਉਹ ਕਿਤੇ ਵੱਡੇ ਸਕੂਲ ਕੋਲੇ ਨਾਕਾ ਲਾਈ ਖੜ੍ਹਾ ਸੀ। ਉਹਨੇ ਫ਼ੜ ਕੇ ਭਿੱਟਭਿਟੀਆ ਠਾਣੇ ‘ਚ ਬੰਦ ਕਰ ‘ਤਾ। ਮੁੰਡਿਆਂ ਨੂੰ ਦਬੱਲ ‘ਤਾ। ਸੂਰਜਾ ਕਿਤੇ ਘੀਚਰ ਕੋਲੇ ਚਲਾ ਗਿਆ ਬਈ ਠਾਣੇ ਆਲਿਆਂ ਨੇ ਆਪਣਾ ਭਿੱਟਭਿਟੀਆ ਠਾਣੇ ‘ਚ ਬੰਦ ਕਰ ‘ਤਾ, ਛਡਾ ਕੇ ਲਿਆਈਏ। ਇਹ ਘੀਚਰ ਤੇ ਸੂਰਜਾ ਜਦੋਂ ਠਾਣੇਦਾਰ ਕੋਲੇ ਭਿੱਟਭਿਟੀਆ ਛਡਾਉਣ ਗਏ ਤਾਂ ਠਾਣੇਦਾਰ ਨੇ ਪੁੱਛਿਆ ਬਈ ਕਿਮੇਂ ਆਉਣੇ ਹੋਏ। ਘੀਚਰ ਕਹਿੰਦਾ ‘ਅਸੀਂ ਤਾਂ ਭਿੱਟਭਿਟੀਆਂ ਲੈਣ ਆਏ ਆਂ ਜਿਹੜਾ ਤੁਸੀਂ ਫੜ੍ਹ ਕੇ ਬੰਦ ਕਰ ‘ਤਾ’। ਅਕੇ ਠਾਣੇਦਾਰ ਕਹਿੰਦਾ ‘ਮੈਂ ਨ੍ਹੀ ਜਾਣਦਾ ਸੋਨੂੰ ਭੱਜ ਜੋ ਇੱਥੋਂ ਨਹੀਂ ਤਾਂ ਸੋਡਾ ਵੀ ਘੂਰ ਕੱਢ ਦੂੰ ਜਿਮੇਂ ਗਲੋਟਾ ਉੱਧੜ ਦਾ ਹੁੰਦੈ’। ਇਹਨੇ ਬਾਬੇ ਘੀਚਰ ਨੇ ਠਾਣੇਦਾਰ ਨੂੰ ਕਾਟ ਵਖਾਇਆ ਬਈ ਮੇਰੇ ਕੋਲੇ ਮੰਤਰੀ ਜੀ ਦਾ ਆਹ ਕਾਟ ਦਿੱਤਾ ਵਿਆ। ਮੈਂ ਮੰਤਰੀ ਜੀ ਦਾ ਬੰਦਾਂ’। ਅਕੇ ਠਾਣੇਦਾਰ ਕਾਟ ਵੇਖ ਕੇ ਘੀਚਰ ਨੂੰ ਕਹਿੰਦਾ ‘ਇਹ ਤਾਂ ਮੈਨ ਮੰਨਦਾਂ ਬਈ ਇਹ ਕਾਟ ਤਾਂ ਤੈਨੂੰ ਡੋਡੇ ਖਾਣ ਨੂੰ ਦਿੱਤਾ ਮੰਤਰੀ ਜੀ ਨੇ। ਭਿੱਟਭਿਟੀਆਂ ਛਡਾਉਣ ਆਲਾ ਕਾਟ ਵਖਾ ਫੇਰ ਛੱਡੂੰ ਭਿੱਟਭਿਟੀਆ’। ਉਹ ਕਾਟ ਵਖਾ ਜਿਹੜਾ ਭਿੱਟਭਿਟੀਆਂ ਛਡਾਉਣ ਲਈ ਦਿੱਤਾ ਕੋਈ। ਜਦੋਂ ਬਾਬਾ ਠਾਣੇਦਾਰ ਨੇ ਇਹ ਗੱਲ ਆਖੀ ਤਾਂ ਘੀਚਰ ਠਾਣੇਦਾਰ ਵੱਲ ਇਉਂ ਝਾਕੇ ਜਿਮੇਂ ਨਮੀਂ ਵਿਆਹੀ ਸਹੁਰੀਂ ਗਈ ਕੁੜੀ ਦੇ ਨਾਲ ਬੈਠੀ ਭੁੱਖੀ ਵਚੋਲਣ ਦਾਜ ਆਲੀ ਪੇਟੀ ‘ਤੇ ਪਏ ਪਤੌੜਾਂ ਆਲੇ ਥਾਲ ਵੱਲ ਵੇਖੀ ਜਾਂਦੀ ਹੋਵੇ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਫ਼ੇਰ ਘੀਚਰ ਮੁੜਿਆਇਆ ਕੁ ਕੋਈ ਹੋਰ ਨਮਾਂ ਦਾਅ ਪੇਚ ਖੇਡਿਆ?”
ਅਮਲੀ ਕਹਿੰਦਾ, ”ਮੁੜਨਾ ਈ ਸੀ ਹੋਰ ਕੀ ਓੱਥੇ ਧਰਨਾ ਲਾ ਕੇ ਬਹਿ ਜਾਂਦਾ। ਚੰਗਾ ਰਹਿ ਗਿਆ ਮੁੜਿਆਇਆ ਨਹੀਂ ਤਾਂ ਠਾਣੇਦਾਰ ਨੇ ਮਾਰ ਮਾਰ ਘਸੁੰਨ ਗੋਹੇ ਨਾਲ ਲਿਬੜੇ ਇੰਨੂੰ ਅਰਗਾ ਕਰ ਦੇਣਾ ਸੀ।”
ਗੱਲਾਂ ਸੁਣੀ ਜਾਂਦਾ ਸੰਤੋਖੀ ਠੇਕੇਦਾਰ ਕਹਿੰਦਾ, ”’ਕੱਲਾ ਘੀਚਰ ਨ੍ਹੀ ਇਹੋ ਜਾ, ਘੀਚਰ ਦਾ ਭਰਾ ਠੁਣੀਆਂ ਵੀ ਠਾਣੇ ਆਉਣ ਜਾਣ ‘ਚ ਪੁਲਸ ਤੋਂ ਕਈ ਵਾਰ ਝਾੜ ਝੰਬ ਕਰਾ ਹਟਿਆ।”
ਮਾਹਲੇ ਨੰਬਰਦਾਰ ਨੇ ਸੰਤੋਖੀ ਠੇਕੇਦਾਰ ਨੂੰ ਪੁੱਛਿਆ, ”ਫ਼ੇਰ ਤਾਂ ਦੋਨੇ ਭਰਾ ਈ ਠੇਕੇਦਾਰਾ ਚੜ੍ਹਦੇ ਚੰਦ ਐ। ਠੁਣੀਏ ਨੇ ਕਾਹਦੇ ‘ਚ ਝੰਡ ਲੁਹਾ ਲੀ ਪੁਲਸ ਤੋਂ ਬਈ?”
ਠੇਕੇਦਾਰ ਕਹਿੰਦਾ, ”ਠੁਣੀਏ ਨੂੰ ਕੇਰਾਂ ਲੋਹੜੀ ਆਲੇ ਦਿਨ ਗੇਜੂ ਘਮਿਆਰ ਕਿਆਂ ਦੇ ਸੱਟਾਂ ਮਾਰਨ ‘ਚ ਪੁਲਸ ਫੜ੍ਹ ਕੇ ਲੈ ਗੀ। ਅਗਲੇ ਦਿਨ ਮਾਘੀ ਦਾ ਦਿਨ ਸੀ। ਪੁਲਸ ਨੇ ਠਾਣੇ ‘ਚ ਲਾਉਣਾ ਸੀ ਲੰਗਰ। ਉਨ੍ਹਾਂ ਨੂੰ ਜਲੇਬੀਆਂ ਕੱਢਣ ਵਾਸਤੇ ਹਲਵਾਈ ਚਾਹੀਦਾ ਸੀ। ਹਲਵਾਈ ਕੋਈ ਥਿਆਵੇ ਨਾ। ਠੁਣੀਏਂ ਨੇ ਕਿਤੇ ਇਹ ਗੱਲ ਸੁਣ ਲੀ ਬਈ ਪੁਲਸ ਨੂੰ ਜਲੇਬੀਆਂ ਕੱਢਣ ਆਲਾ ਕੋਈ ਥਿਆਉਂਦਾ ਨ੍ਹੀ। ਠੁਣੀਆਂ ਠਾਣੇਦਾਰ ਨੂੰ ਕਹਿੰਦਾ ‘ਮੈਨੂੰ ਹਵਾਲਾਟ ‘ਚੋਂ ਬਾਹਰ ਕੱਢ ਦਿਉ ਨਾਲੇ ਮੈਨੂੰ ਛੱਡ ਦਿਉ, ਜਲੇਬੀਆਂ ਤਾਂ ਮੈਂ ਕੱਢ ਦਿੰਨਾਂ। ਠਾਣੇਦਾਰ ਕਹਿੰਦਾ ਕੱਢ ਦੇ। ਸਾਰਾ ਦਿਨ ਪੁਲਸ ਨੇ ਠੁਣੀਏ ਤੋਂ ਜਲੇਬੀਆਂ ਕਢਾਈਆਂਪਿੰਡ ਦੀ ਸੱਥ ਵਿੱਚੋਂ (ਕਿਸ਼ਤ-256)

ਠੇਕੇਦਾਰ ਕਹਿੰਦਾ, ”ਠੁਣੀਏ ਨੂੰ ਕੇਰਾਂ ਲੋਹੜੀ ਆਲੇ ਦਿਨ ਗੇਜੂ ਘਮਿਆਰ ਕਿਆਂ ਦੇ ਸੱਟਾਂ ਮਾਰਨ ‘ਚ ਪੁਲਸ ਫੜ੍ਹ ਕੇ ਲੈ ਗੀ। ਅਗਲੇ ਦਿਨ ਮਾਘੀ ਦਾ ਦਿਨ ਸੀ। ਪੁਲਸ ਨੇ ਠਾਣੇ ‘ਚ ਲਾਉਣਾ ਸੀ ਲੰਗਰ। ਉਨ੍ਹਾਂ ਨੂੰ ਜਲੇਬੀਆਂ ਕੱਢਣ ਵਾਸਤੇ ਹਲਵਾਈ ਚਾਹੀਦਾ ਸੀ। ਹਲਵਾਈ ਕੋਈ ਥਿਆਵੇ ਨਾ। ਠੁਣੀਏਂ ਨੇ ਕਿਤੇ ਇਹ ਗੱਲ ਸੁਣ ਲੀ ਬਈ ਪੁਲਸ ਨੂੰ ਜਲੇਬੀਆਂ ਕੱਢਣ ਆਲਾ ਕੋਈ ਥਿਆਉਂਦਾ ਨ੍ਹੀ। ਠੁਣੀਆਂ ਠਾਣੇਦਾਰ ਨੂੰ ਕਹਿੰਦਾ ‘ਮੈਨੂੰ ਹਵਾਲਾਟ ‘ਚੋਂ ਬਾਹਰ ਕੱਢ ਦਿਉ ਨਾਲੇ ਮੈਨੂੰ ਛੱਡ ਦਿਉ, ਜਲੇਬੀਆਂ ਤਾਂ ਮੈਂ ਕੱਢ ਦਿੰਨਾਂ। ਠਾਣੇਦਾਰ ਕਹਿੰਦਾ ਕੱਢ ਦੇ। ਸਾਰਾ ਦਿਨ ਪੁਲਸ ਨੇ ਠੁਣੀਏ ਤੋਂ ਜਲੇਬੀਆਂ ਕਢਾਈਆਂ। ਜਦੋਂ ਆਥਣ ਜਾ ਹੋਇਆ ਤਾਂ ਠਾਣੇਦਾਰ ਨੇ ਜਲੇਬੀਆਂ ਕੱਢੀ ਜਾਂਦੇ ਠੁਣੀਏ ਨੂੰ ਜਾ ਕੇ ਪੁੱਛਿਆ ‘ਕੈ ਕੁ ਸਾਲਾਂ ਦਾ ਜਲੇਬੀਆਂ ਕੱਢਦਾਂ ਓਏ। ਠੁਣੀਆ ਤਿੜ ਕੇ ਕਹਿੰਦਾ ‘ਤੀਹ ਸਾਲ ਹੋ ਗੇ ਸਰਦਾਰ ਜੀ ਮੈਨੂੰ ਜਲੇਬੀਆਂ ਕੱਢਦੇ ਨੂੰ। ਜਦੋਂ ਠੁਣੀਏ ਨੇ ਇਹ ਗੱਲ ਆਖੀ, ਓਧਰੋਂ ਤਾਂ ਜਲੇਬੀਆਂ ਦਾ ਪੂਰ ਮੁੱਕ ਗਿਆ, ਓਧਰੋਂ ਠਾਣੇਦਾਰ ਨੇ ਠੁਣੀਆਂ ਢਾਹ ਲਿਆ। ਠਾਣੇਦਾਰ ਕਹਿੰਦਾ ‘ਸਾਲਿਆ ਤੀਹ ਸਾਲ ਹੋ ਗੇ ਜਲੇਬੀਆਂ ਕੱਢਦੇ ਨੂੰ, ਸਿੱਧੀਆਂ ਤੈਥੋਂ ਅਜੇ ਮਨ੍ਹੀ ਨਿੱਕਲਦੀਆਂ। ਚੱਲ ਹਵਾਲਾਟ। ਠਾਣੇਦਾਰ ਨੇ ਕਢਾ ਕੇ ਜਲੇਬੀਆਂ ਠੁਣੀਆ ਫ਼ੇਰ ਹਵਾਲਾਟ ‘ਚ ਤੁੰਨ ‘ਤਾ। ਇਉਂ ਠੁਣੀਏ ਨਾਲ ਹੋਈ ਸੀ।”
ਸੀਤਾ ਮਰਾਸੀ ਕਹਿੰਦਾ, ”ਫੇ:ਰ ਤਾਂ ਦੋਨੇ ਭਰਾ ਬਿਨਾਂ ਗੁਨਾਹ ਕੀਤਿਆਂ ਈ ਪੁਲਸ ਤੋਂ ਕੁੱਟ ਖਾਈ ਗਏ। ਐਥੇ ਆ ਕੇ ਇਉਂ ਗੱਲਾਂ ਮਾਰਨਗੇ ਜਿਮੇਂ ਗਾਹਾਂ ਤੂੰਬੜ ਭੰਨ ਆਲੇ ਲਾਲ ਸਿਉਂ ਦੇ ਲੰਗੋਟੀਏ ਯਾਰ ਹੁੰਦੇ ਐ ਬਈ ਗੱਲ ‘ਤੇ ਗੱਲ ਚਾੜ੍ਹੀ ਰੱਖਣਗੇ।”
ਏਨੇ ਚਿਰ ਨੂੰ ਨਵਾਂ ਆਇਆ ਠਾਣੇਦਾਰ ਪੁਲਸ ਦੇ ਚਾਰ ਪੰਜ ਸਿਪਾਹੀਆਂ ਨੂੰ ਨਾਲ ਲੈ ਕੇ ਜਦੋਂ ਸੱਥ ਕੋਲ ਦੀ ਲੰਘਿਆ ਤਾਂ ਸੱਥ ਵਾਲੇ ਠਾਣੇਦਾਰ ਤੋਂ ਡਰਦੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

। ਜਦੋਂ ਆਥਣ ਜਾ ਹੋਇਆ ਤਾਂ ਠਾਣੇਦਾਰ ਨੇ ਜਲੇਬੀਆਂ ਕੱਢੀ ਜਾਂਦੇ ਠੁਣੀਏ ਨੂੰ ਜਾ ਕੇ ਪੁੱਛਿਆ ‘ਕੈ ਕੁ ਸਾਲਾਂ ਦਾ ਜਲੇਬੀਆਂ ਕੱਢਦਾਂ ਓਏ। ਠੁਣੀਆ ਤਿੜ ਕੇ ਕਹਿੰਦਾ ‘ਤੀਹ ਸਾਲ ਹੋ ਗੇ ਸਰਦਾਰ ਜੀ ਮੈਨੂੰ ਜਲੇਬੀਆਂ ਕੱਢਦੇ ਨੂੰ। ਜਦੋਂ ਠੁਣੀਏ ਨੇ ਇਹ ਗੱਲ ਆਖੀ, ਓਧਰੋਂ ਤਾਂ ਜਲੇਬੀਆਂ ਦਾ ਪੂਰ ਮੁੱਕ ਗਿਆ, ਓਧਰੋਂ ਠਾਣੇਦਾਰ ਨੇ ਠੁਣੀਆਂ ਢਾਹ ਲਿਆ। ਠਾਣੇਦਾਰ ਕਹਿੰਦਾ ‘ਸਾਲਿਆ ਤੀਹ ਸਾਲ ਹੋ ਗੇ ਜਲੇਬੀਆਂ ਕੱਢਦੇ ਨੂੰ, ਸਿੱਧੀਆਂ ਤੈਥੋਂ ਅਜੇ ਮਨ੍ਹੀ ਨਿੱਕਲਦੀਆਂ। ਚੱਲ ਹਵਾਲਾਟ। ਠਾਣੇਦਾਰ ਨੇ ਕਢਾ ਕੇ ਜਲੇਬੀਆਂ ਠੁਣੀਆ ਫ਼ੇਰ ਹਵਾਲਾਟ ‘ਚ ਤੁੰਨ ‘ਤਾ। ਇਉਂ ਠੁਣੀਏ ਨਾਲ ਹੋਈ ਸੀ।”