ਦੰਦਾਂ ਵਿੱਚ ਤੱਤਾ-ਠੰਡਾ ਲੱਗੇ ਤਾਂ

ਇਹ ਅਕਸਰ ਦੰਦਾਂ ਦੇ ਉੱਪਰੀ ਪਰਤ ਇਨੇਮਲ ਦੇ ਘਿਸ ਜਾਣ ਕਾਰਨ ਹੁੰਦੀ ਹੈ। ਜਦੋਂ ਮਸੂੜੇ ਪਿੱਛੇ ਹੋ ਜਾਣ, ਤਾਂ ਦੰਦਾਂ ਦੇ ਹੇਠਾਂ ਵਾਲੀ ਡੈਂਟਿਨਸਰੋਂ ਦੇ ਤੇਲ ਵਿੱਚ ਥੋੜ੍ਹਾ ਨਮਕ ਮਿਲਾ ਕੇ ਦੰਦ ਸਾਫ਼ ਕਰਨ ਨਾਲ ਦੰਦਾਂ ਦੀ ਝਨਝਨਾਹਟ ਘਟਦੀ ਹੈ। ਇਹ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰਦਾ ਹੈ।ਨਾਰੀਅਲ ਤੇਲ ਨਾਲ ਆਇਲ ਪੁਲਿੰਗ: ਇੱਕ ਚਮਚ ਨਾਰੀਅਲ ਦਾ ਤੇਲ ਮੂੰਹ ਵਿੱਚ ਪਾ ਕੇ 2–3 ਮਿੰਟ ਤੱਕ ਘੁਮਾਓ, ਫਿਰ ਕੁੱਲ੍ਹਾ ਕਰ ਲਓ। ਇਸ ਨਾਲ ਝਨਝਨਾਹਟ ਹੌਲੀ-ਹੌਲੀ ਘਟਣ ਲੱਗਦੀ ਹੈ।ਲੌਂਗ ਦਾ ਤੇਲ- ਲੌਂਗ ਦੇ ਤੇਲ ਨੂੰ ਰੁਈ ਦੀ ਮਦਦ ਨਾਲ ਪ੍ਰਭਾਵਿਤ ਦੰਦ ‘ਤੇ ਲਗਾਇਆ ਜਾ ਸਕਦਾ ਹੈ। ਲੌਂਗ ਵਿੱਚ ਦਰਦ ਘਟਾਉਣ ਵਾਲੇ ਗੁਣ ਹੁੰਦੇ ਹਨ, ਜੋ ਤਕਲੀਫ਼ ਨੂੰ ਘੱਟ ਕਰਦੇ ਹਨ।ਹਲਦੀ- ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ ਦੇ ਇਸਤੇਮਾਲ ਨਾਲ ਵੀ ਦੰਦਾਂ ਦੀ ਝਨਝਨਾਹਟ ਘਟਾਉਣ ਵਿੱਚ ਮਦਦ ਮਿਲਦੀ ਹੈ।ਇਨੇਮਲ ਦਾ ਘਿਸ ਜਾਣਾ: ਦੰਦਾਂ ਦੀ ਉੱਪਰੀ ਪਰਤ, ਜਿਸਨੂੰ ਇਨੇਮਲ ਕਹਿੰਦੇ ਹਨ, ਜਦੋਂ ਘਿਸ ਜਾਂਦੀ ਹੈ ਤਾਂ ਦੰਦਾਂ ਵਿੱਚ ਸੰਵੇਦਨਸ਼ੀਲਤਾ ਹੋਣ ਲੱਗਦੀ ਹੈ। ਬ੍ਰਸ਼ ਨਾਲ ਦੰਦ ਬਹੁਤ ਤੇਜ਼ੀ ਨਾਲ ਰਗੜਨ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਜੇ ਦੰਦ ਟੁੱਟ ਜਾਣ ਜਾਂ ਉਨ੍ਹਾਂ ਵਿੱਚ ਦਰਾਰ ਪੈ ਜਾਵੇ, ਤਾਂ ਇਸ ਕਾਰਨ ਵੀ ਦੰਦਾਂ ਵਿੱਚ ਝਨਝਨਾਹਟ ਮਹਿਸੂਸ ਹੋਣ ਲੱਗਦੀ ਹੈ।ਦੰਦਾਂ ਦੀ ਸੰਵੇਦਨਸ਼ੀਲਤਾ ਤੋਂ ਬਚਣ ਲਈ ਸੈਂਸਿਟਿਵ ਟੂਥਪੇਸਟ ਵਰਤੋਂ। ਜ਼ਿਆਦਾ ਦਰਦ ਹੋਵੇ ਤਾਂ ਪੇਸਟ ਉਂਗਲੀ ‘ਤੇ ਲਾ ਕੇ ਹੌਲੇ-ਹੌਲੇ ਦੰਦ ਸਾਫ਼ ਕਰੋ। ਸਾਫਟ ਬ੍ਰਿਸਲਜ਼ ਵਾਲਾ ਟੂਥਬਰਸ਼ ਵਰਤਣਾ ਜਰੂਰੀ ਹੈ। ਗੁੰਨਗੁਨੇ ਪਾਣੀ ਨਾਲ ਕੁੱਲ੍ਹਾ ਕਰਨ ਨਾਲ ਵੀ ਰਾਹਤ ਮਿਲਦੀ ਹੈ। ਬਹੁਤ ਠੰਢਾ ਜਾਂ ਬਹੁਤ ਗਰਮ ਖਾਣਾ ਖਾਣ ਤੋਂ ਬਚੋ।