ਅਸੀਂ ਜਿਮ ‘ਚ ਜਾਂਦੇ ਹਾਂ,ਬਹੁਤ ਮਸ਼ੀਨਾਂ ਸਾਡਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਹਨ ਪਰ ਕਿ ਤੁਹਾਨੂੰ ਪਤਾ ਹੈ ਕਿ ਦੁਨੀਆਂ ਦੀ ਪਹਿਲੀ ਕਸਰਤ ਕਰਨ ਵਾਲੀ ਮਸ਼ੀਨ ਕਿਸ ਤਰ੍ਹਾਂ ਦੀ ਸੀ ਅਤੇ ਲੋਕ ਜਿਮ ‘ਚ ਕਿਸ ਤਰ੍ਹਾਂ ਪਸੀਨਾ ਵਹਾਉਂਦੇ ਸੀ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਗੇ।
1 ਦੁਨੀਆਂ ਦੀ ਪਹਿਲੀ ਕਸਰਤ ਮਸ਼ੀਨ ਡਾਕਟਰ ਗੁਸਤਾਵ ਜੈਂਰ ਨੇ ਬਣਾਈ ਸੀ। ਜਿਸਦੀ ਫ਼ੋਟੋਗਰਾਫ਼ੀ ਉਨ੍ਹਾਂ ਨੇ 1892 ‘ਚ ਕਰਵਾਈ ਸੀ। ਉਸ ਦੀ ਬਣਾਈਆਂ ਮਸ਼ੀਨਾਂ ਤੋਂ ਅੱਜ ਦੀਆਂ ਮਸ਼ੀਨਾਂ ਬਣਾਉਣ ਦਾ ਆਧਾਰ ਮਿਲਿਆ ਹੈ।
2 ਇਹ ਤਸਵੀਰਾਂ ਹੁਣ ਸਟਾਕਹੋਮ ਦੇ ਵਿਗਿਆਨ ਅਤੇ ਤਕਨੀਕ ਰਾਸ਼ਟਰੀ ਮਿਊਜ਼ੀਅਮ ‘ਚ ਸੁਰੱਖਿਅਤ ਹਨ। ਡਾ ਜੈਂਡਨ ਇਕ ਹੱਡੀ ਰੋਗ ਮਾਹਿਰ ਸੀ। ਜੋ ਮੂਲ ਰੂਪ ਤੋਂ ਸਵੀਡਨ ਦੇ ਨਿਵਾਸੀ ਸੀ।
3 ਖਾਸ ਗੱਲ ਇਹ ਹੈ ਕਿ ਉਸ ਸਮੇਂ ਜਿਮ ‘ਚ ਬਹੁਤ ਪਸੀਨਾ ਵਹਾਉਣ ਦੀ ਜਗ੍ਹਾ ਸਰੀਰਕ ਤੰਦਰੁਸਤੀ ਦੇ ਲਈ ਕਸਰਤ ਕੀਤੀ ਜਾਂਦੀ ਸੀ। ਅੱਜ ਜਿਜਮ ਜਾਣਾ ਖੁਦ ਦੇ ਸਰੀਰ ਨੂੰ ਸੁਡੋਲ ਬਣਾਉਣ ਲਈ ਜ਼ਿਆਦਾ ਜਾਣਿਆ ਜਾਂਦਾ ਹੈ।
4 ਡਾ ਗੁਸਤਾਵ ਜੈਂਡਰ ਨੇ ਇਹ ਮਸ਼ੀਨ ਆਪਣੇ ਕੋਲ ਆਉਣ ਵਾਲੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਲੋਕਾਂ ਲਈ ਬਣਾਈ ਸੀ, ਤਾਂ ਕਿ ਉਹ ਜਲਦੀ ਠੀਕ ਹੋ ਸਕਣ।
5 ਡਾ ਗੁਸਤਾਵ ਜੈਂਡਰ ਦਾ ਇਹ ਪ੍ਰਯੋਗ ਬਹੁਤ ਸਫ਼ਲ ਰਿਹਾ ਅਤੇ ਜਲਦ ਸਾਰੇ ਯੂਰਪ ਦੇ ਨਾਲ ਹੀ ਅਮੀਰ ਅਮਰੀਕੀ ਲੋਕ ਵੀ ਇਸਤੇਮਾਲ ਕਰਨ ਲੱਗੇ।
6 ਡਾ ਗੁਸਤਾਵ ਜੈਂਡਰ ਨੇ ਕਸਰਤ ਕਰਨ ਦੇ ਤਰੀਕੇ ਵੀ ਦੱਸੇ। ਜਿਸ ਨੂੰ ਆਧਾਰ ਬਣਾ ਕੇ ਅੱਜ ਕੱਲ ਕਸਰਤ ਕਰਨ ਵਾਲੇ ਲੋਕਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ।
7 ਡਾ ਗੁਸਤਾਵ ਜੈਂਡਰ ਨੇ ਜੋ ਮਸ਼ੀਨ ਬਣਾਈ ਸੀ। ਉਹ ਮਰਦਾਂ ਲਈ ਵੱਖ ਸੀ ਅਤੇ ਔਰਤਾਂ ਲਈ ਵੱਖ ਸੀ।
8 ਡਾ ਗੁਸਤਾਵ ਜੈਂਡਰ ਨੇ ਸਰੀਰਕ ਜ਼ਰੂਰਤਾਂ ਨੂੰ ਧਿਆਨ ‘ਚ ਰੱਖ ਕੇ ਇਸ ਦਾ ਡਿਜ਼ਾਇਨ ਤਿਆਰ ਕੀਤਾ ਸੀ।












