ਦਲਵੀਰ ਗੋਲਡੀ ਵੱਲੋਂ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਅਪੀਲ

ਧੂਰੀ ਹਲਕੇ ਦੀ ਚੌਂਕੀਦਾਰ ਬਣ ਕੇ ਸੇਵਾ ਕਰਦਾ ਰਹਾਂਗਾ- ਦਲਵੀਰ ਗੋਲਡੀ
ਧੂਰੀ  :  ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਜਿੱਥੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਇੰਚਾਰਜ ਰਾਜਿੰਦਰ ਸਿੰਘ ਮੂੰਡ ਦੀ ਅਗਵਾਈ ਹੇਠ ਹਲਕੇ ਦੇ ਦਰਜਨਾਂ ਪਿੰਡਾਂ ਦਾ ਆਪਣੇ ਹਜਾਰਾਂ ਸਮੱਰਥਕਾਂ ਤੇ ਵਰਕਰਾਂ ਨਾਲ ਮਹਾਂ ਰੋਡ ਸ਼ੋਅ ਕਰਦਿਆਂ ਜਿੱਥੇ ਵਿਰੋਧੀਆਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ, ਉਥੇ ਅੱਜ ਉਨ•ਾਂ ਪੋਲਿੰਗ ਵਾਲੇ ਦਿਨ ਵੋਟਰਾਂ ਨੂੰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਪਣੀ ਹਾਰ ਨੂੰ ਵੇਖਦਿਆਂ ਬੁਰੀ ਤਰ•ਾਂ ਬੌਖਲਾ ਚੁੱਕਾ ਹੈ। ਉਨ•ਾਂ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਨਾਭਾ, ਅਮਰਗੜ• ਅਤੇ ਧੂਰੀ ਵਾਲਿਆਂ ਦੀ ਸਿਆਸੀ ਲੜ•ਾਈ ਵਿੱਚ ਯਕੀਨਨ ਹੀ ਧੂਰੀ ਦੇ ਲੋਕ ਤੱਕੜੇ ਹੋ ਕੇ ਆਪਣੀ ਜਿੱਤ ਦਾ ਫ਼ੈਸਲਾ ਕਰਨਗੇ। ਉਨ•ਾਂ ਕਿਹਾ ਕਿ ਧੂਰੀ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਸਾਂਸਦ ਅਤੇ ਪਾਰਟੀ ਨੇ ਕੁੱਝ ਵੀ ਨਹੀਂ ਕੀਤਾ, ਸਗੋਂ ਵਿਕਾਸ ਦੀਆਂ ਗੱਲਾਂ ਕਰਨ ਵਾਲੇ ਅਕਾਲੀ ਦਲ ਦਾ ਕੀਤਾ ਵਿਕਾਸ ਕਿਧਰੇ ਵੀ ਨਜਰ ਨਹੀਂ ਆ ਰਿਹਾ। ਉਨ•ਾਂ ਕਿਹਾ ਕਿ ਤਿੰਨ ਸਾਲ ਹਲਕੇ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਹਲਕੇ ਦੇ ਵਿਕਾਸ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ, ਸਗੋਂ ਉਨ•ਾਂ ਦੀ ਗਰਾਂਟ ਲੈਪਸ ਹੋਈ ਹੈ ਅਤੇ ਭਗਵੰਤ ਮਾਨ ਆਪਣੀਆਂ ਆਪਹੁਦਰੀਆਂ ਕਾਰਵਾਈਆਂ ਕਰਕੇ ਹਲਕਾ ਵਿਰੋਧੀ ਸਾਬਿਤ ਹੋਇਆ ਹੈ। ਉਨ•ਾਂ ਕਿਹਾ ਕਿ ਜਿਸ ਉਮੀਦਵਾਰ ਨੇ ਜਿੱਤ ਕੇ ਹਲਕੇ ਦਾ ਮੂੰਹ ਨਹੀਂ ਵੇਖਿਆ, ਅਜਿਹੇ ਪਾਰਟੀ ਉਮੀਦਵਾਰਾਂ ਤੋਂ ਹਲਕੇ ਦੇ ਵਿਕਾਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ•ਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਵਿਰੋਧੀ ਤਾਕਤਾਂ ਨੂੰ ਹਮਾਇਤ ਦੇ ਰਿਹਾ ਹੈ ਅਤੇ ਉਸਦੇ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧ ਜੱਗ ਜਾਹਿਰ ਹੋ ਚੁੱਕੇ ਹਨ। ਉਨ•ਾਂ ਕਿਹਾ ਕਿ ਦਿੱਲੀ ਵਿੱਚ ਬਤੌਰ ਮੁੱਖ ਮੰਤਰੀ ਫੇਲ• ਹੋਇਆ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਤਾਕ ਵਿੱਚ ਹੈ। ਉਨ•ਾਂ ਕਿਹਾ ਕਿ ਦਿੱਲੀ ਵਿੱਚ ਤਰਾਂ ਤਰ•ਾਂ ਦੇ ਵਾਅਦੇ ਕਰਨ ਵਾਲਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਅਤੇ ਆਪਣੇ ਸਿਆਸੀ ਗੁਰੂ ਅੰਨਾ ਹਜਾਰੇ ਨਾਲ ਧੋਖਾ ਕੀਤਾ ਹੈ। ਉਨ•ਾਂ ਕਿਹਾ ਕਿ ਉਹ ਜਨਮ ਤੋਂ ਹੀ ਹਲਕੇ ‘ਚ ਰਹਿ ਰਹੇ ਹਨ ਅਤੇ ਪਿਛਲੇ 10 ਸਾਲਾਂ ਤੋਂ ਹਲਕੇ ਦੇ ਚੌਕੀਦਾਰ ਬਣ ਕੇ ਸੇਵਾ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।
ਅੱਗਰਵਾਲ ਸਭਾ ਵੱਲੋਂ ਗੋਲਡੀ ਖੰਗੂੜਾ ਨੂੰ ਸਮੱਰਥਨ ਦੇਣ ਦਾ ਐਲਾਨ
ਧੂਰੀ –  ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਸ਼ਹਿਰ ਦੀ ਪੁਰਾਤਨ ਅੱਗਰਵਾਲ ਸਭਾ ਧੂਰੀ ਵੱਲੋਂ ਲੋਕਲ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ। ਅੱਗਰਵਾਲ ਸਭਾ ਧੂਰੀ ਦੇ ਪ੍ਰਧਾਨ ਅਮਨਦੀਪ ਗਰਗ ਮੁਤਾਬਿਕ ਉਨ•ਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ 25 ਸਾਲਾਂ ਬਾਅਦ ਹਲਕੇ ਨੂੰ ਮਿਲੇ ਲੋਕਲ ਉਮੀਦਵਾਰ ਅਤੇ ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਇਹ ਫ਼ੈਸਲਾ ਲਿਆ ਹੈ। ਉਨ•ਾਂ ਕਿਹਾ ਕਿ ਅੱਗਰਵਾਲ ਸਭਾ ਦਲਵੀਰ ਸਿੰਘ ਗੋਲਡੀ ਦਾ ਪੂਰਨ ਸਮੱਰਥਨ ਕਰਦੀ ਹੈ। ਉਨ•ਾਂ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਇਸ ਮੌਕੇ ਮੀਤ ਪ੍ਰਧਾਨ ਸ਼ੀਤਲ ਪ੍ਰਕਾਸ਼, ਜਨਰਲ ਸਕੱਤਰ ਸਰਵੇਸ਼ ਕਾਂਸਲ, ਯੂਥ ਵਿੰਗ ਦੇ ਪ੍ਰਧਾਨ ਦੀਪਕ ਗਰਗ, ਕਾਰਜਕਾਰੀ ਮੈਂਬਰ ਰਵੀ ਗਰਗ, ਖਜਾਨਚੀ ਅਮਿਤ ਗਰਗ, ਸੁਮਿੱਤ ਬਾਂਸਲ ਆਦਿ ਵੀ ਹਾਜਰ ਸਨ।

LEAVE A REPLY