ਜ਼ਬਰਨ ਵਸੂਲੀ ਦੇ ਦੋਸ਼ ‘ਚ ਦਿੱਲੀ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੈਂਗਸਟਰ ਕੀਤੇ ਗ੍ਰਿਫ਼ਤਾਰ

ਨਵੀਂ ਦਿੱਲੀ – ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਗੋਲੀਬਾਰੀ ਅਤੇ ਜ਼ਬਰਨ ਵਸੂਲੀ ਮਾਮਲੇ ‘ਚ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਸ਼ੀਆਂ ਨੇ ਰਾਜੌਰੀ ਗਾਰਡਨ ਇਲਾਕੇ ‘ਚ ਜਾਇਕਾ ਰੈਸਟੋਰੈਂਟ ਅਤੇ ਇਕ ਹੋਰ ਸਥਾਨ ‘ਤੇ ਗੋਲੀਆਂ ਚਲਾਈਆਂ ਸਨ। ਮਾਲਕਾਂ ਤੋਂ 50 ਲੱਖ ਰੁਪਏ ਦੀ ਮੰਗ ਕੀਤੀ।
ਦਿੱਲੀ ਪੁਲਸ ਕ੍ਰਾਈਮ ਬਰਾਂਚ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ ਸਲਮਾਨ ਤਿਆਗੀ ਅਤੇ ਬਿਸ਼ਨੋਈ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਕ੍ਰਾਈਮ ਬਰਾਂਚ ਦੇ ਸਪੈਸ਼ਲ ਸੀਪੀ ਰਵਿੰਦਰ ਯਾਦਵ ਨੇ ਕਿਹਾ,”ਉਨ੍ਹਾਂ ਕੋਲ 2 ਪਿਸਤੌਲਾਂ, ਜ਼ਿੰਦਾ ਕਾਰਤੂਸ ਅਤੇ ਅਪਰਾਧ ‘ਚ ਇਸਤੇਮਾਲ ਕੀਤੀ ਗਈ ਇਕ ਸਕੂਟੀ ਬਰਾਮਦ ਕੀਤੀ ਗਈ।”