ਜਲੰਧਰ ਤੋਂ ਦਿੱਲੀ ਗੇੜੇ ਦਾ ਵੋਲਵੋ ਬੱਸ ਕਮਾਉਂਦੀ ਹੈ ਇੱਕ ਲੱਖ

ਜਲੰਧਰ (ਅਜੀਤ ਵੀਕਲੀ): ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਅੱਜ ਤੋਂ ਸਰਕਾਰ ਵਲੋਂ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ। ਇਸ ਨੂੰ ਹਰੀ ਝੰਡੀ ਦੇਣ ਦੇ ਲਈ ਜਲੰਧਰ ਬੱਸ ਅੱਡੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਸਨ। ਜਲੰਧਰ ਡਿਪੂ ’ਚ ਸੱਤ ਵੋਲਵੋ ਬੱਸਾਂ ਹਨ। ਇੱਕ ਬੱਸ ਦੀ ਕੀਮਤ ਤਕਰੀਬਨ ਸਵਾ ਕਰੋੜ ਰੁਪਏ ਹੈ। ਪਨਬਸ ਡੀਪੂ ਦੇ ਅਧਿਕਾਰੀਆਂ ਮੁਤਾਬਿਕ ਇੱਕ ਬੱਸ ਜਲੰਧਰ ਤੋਂ ਦਿੱਲੀ ਤਕ ਗੇੜਾ ਲਾਉਂਦੀ ਹੈ ਤਾਂ ਇੱਕ ਗੇੜੇ ’ਚ ਇੱਕ ਲੱਖ ਰੁਪਿਆ ਕਮਾਉਂਦੀ ਹੈ। ਇਸ ਤਹਿਤ ਜਲੰਧਰ ਡਿਪੂ ਕੋਲ ਸੱਤ ਬੱਸਾਂ ਹਨ ਤਾਂ ਇੱਕ ਦਿਨ ’ਚ ਸੱਤ ਲੱਖ ਦੀ ਆਮਦਨ ਹੋਣ ਦਾ ਅੰਦਾਜ਼ਾ ਹੈ।

ਪਨਬਸ ਅਧਿਕਾਰੀਆਂ ਮੁਤਾਬਿਕ, ਪਹਿਲੇ ਦਿਨ ਹੀ ਉਨ੍ਹਾਂ ਦੀਆਂ ਸਾਰੀਆਂ ਬੱਸਾਂ ਬੁੱਕ ਹੋ ਚੁੱਕੀਆਂ ਹਨ। ਏਅਰਪੋਰਟ ’ਤੇ ਜਾਣ ਲਈ ਸਵਾਰੀਆਂ ਨੇ ਪਹਿਲਾਂ ਹੀ ਔਨਲਾਈਨ ਬੁਕਿੰਗ ਕਰ ਲਈ ਹੈ। ਦਿੱਲੀ ਏਅਰਪੋਰਟ ਦਾ ਸਫ਼ਰ ਸਰਕਾਰੀ ਬੱਸਾਂ ਲਈ ਪਹਿਲਾਂ ਜਦੋਂ ਬੰਦ ਕਰ ਦਿੱਤਾ ਗਿਆ ਸੀ ਤਾਂ ਉਦੋਂ ਇੱਕ ਮਹੀਨੇ ’ਚ ਜਲੰਧਰ ਡਿਪੂ ਨੂੰ ਤਕਰੀਬਨ ਡੇਢ ਕਰੋੜ ਰੁਪਿਆ ਆਮਦਨ ਹੁੰਦੀ ਸੀ। ਸਿਆਸਤ ਦਾ ਸ਼ਿਕਾਰ ਹੋਣ ਤੋਂ ਬਾਅਦ ਸਰਕਾਰੀ ਵੋਲਵੋ ਬੱਸਾਂ ਏਅਰਪੋਰਟ ’ਤੇ ਨਹੀਂ ਸਨ ਜਾ ਰਹੀਆਂ। ਲੌਕਡਾਊਨ ਕਾਰਨ ਵੀ ਪੰਜਾਬ ’ਚ ਵੀ ਸਰਕਾਰੀ ਵੋਲਵੋ ਬੱਸਾਂ ਬੰਦ ਹੋ ਗਈਆਂ ਸਨ ਜਿਸ ਕਰਕੇ ਰੋਡਵੇਜ਼ ਕਾਫ਼ੀ ਘਾਟੇ ’ਚ ਜਾ ਰਹੀ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੋ ਉਪਰਾਲਾ ਕੀਤਾ ਗਿਆ, ਇਸ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਪੰਜਾਬ ਰੋਡਵੇਜ਼ ਦੇ ਬਜਟ ’ਚ ਜ਼ਰੂਰ ਵਾਧਾ ਹੋਵੇਗਾ।

ਜਲੰਧਰ ਡਿਪੂ ਬੰਨ੍ਹ ਲਈ ਸੱਤ ਬੱਸਾਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਨ। ਦਿੱਲੀ ਏਅਰਪੋਰਟ ਜਾਣ ਲਈ ਇੱਕ ਬੱਸ ਦੀ ਰੀਪੇਅਰ ’ਤੇ ਤਕਰੀਬਨ 25-30 ਹਜ਼ਾਰ ਰੁਪਏ ਖ਼ਰਚ ਆਇਆ ਹੈ। AC ਸਰਵਿਸ, ਲਾਈਟਾਂ, ਸੀਟ ਕਵਰਜ਼, ਪਰਦੇ, ਆਦਿ ਸਭ ਰੈਨੋਵੇਟ ਕੀਤੇ ਗਏ ਹਨ।