ਚੋਣ ਪ੍ਰਚਾਰ ‘ਚ ਮਨਪ੍ਰੀਤ ਬਾਦਲ ਨੂੰ ਕਿਸਾਨਾਂ ਨੇ ਪਾਇਆ ਘੇਰਾ, ਫਿਰ ਜੋ ਹੋਇਆ…

ਗਿੱਦੜਬਾਹਾ : ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮਨਪ੍ਰੀਤ ਜਦੋਂ ਪਿੰਡ ਧੂਲਕੋਟ ਵਿਚ ਪ੍ਰਚਾਰ ਕਰਨ ਪਹੁੰਚੇ ਤਾਂ ਉਨ੍ਹਾਂ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ ਅਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਇਸ ਦੌਰਾਨ ਮਨਪ੍ਰੀਤ ਨੇ ਕਿਹਾ ਕਿ ਅੱਜ ਪੰਜਾਬ ਵਿਚ ਨਵੇਂ ਟਿਊਬਵੈਲ ਨਹੀਂ ਲੱਗ ਰਹੇ, ਇਸ ਸੰਬੰਧੀ ਉਨ੍ਹਾਂ ਨੇ ਕੇਂਦਰ ਨਾਲ ਗੱਲ ਕੀਤੀ ਹੈ। ਉਹ ਸਾਰੇ ਗਿੱਦੜਬਾਹਾ ਦੇ ਲੋਕਾਂ ਨੂੰ ਸੋਲਰ ਕੁਨੈਕਸ਼ਨ ਲਗਵਾ ਕੇ ਦੇਣਗੇ।
ਇਸ ਦਰਮਿਆਨ ਜਦੋਂ ਕਿਸਾਨਾਂ ਨੇ ਕਿਹਾ ਕਿ ਉਹ ਕੁਨੈਕਸ਼ਨ ਕੀ ਕਰਨਗੇ, ਉਨ੍ਹਾਂ ਦੀ ਫ਼ਸਲ ਤਾਂ ਮੰਡੀ ਵਿਚੋਂ ਚੁੱਕੀ ਨਹੀਂ ਜਾ ਰਹੀ। ਨਾ ਹੀ ਉਨ੍ਹਾਂ ਦੀ ਐੱਮ. ਐੱਸ. ਪੀ. ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਕਈ ਦਿਨਾਂ ਤੋਂ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਮਨਪ੍ਰੀਤ ਬਾਦਲ ਆਪਣੀ ਗੱਡੀ ਵਿਚ ਬੈਠ ਕੇ ਤੁਰਦੇ ਬਣੇ।