ਗੋਲੀ ਚਲਾਉਣ ਦੀ ਧਮਕੀ ਦੇਣ ਵਾਲੇ 10 ਸਾਲਾ ਬੱਚੇ ਦੀ ਤਸਵੀਰ ਜਾਰੀ

ਵਾਸ਼ਿੰਗਟਨ (Ajit Weekly News): ਅਮਰੀਕਾ ਦੇ ਫ਼ਲੌਰੀਡਾ ਦੇ ਪੁਲੀਸ ਨੇ ਇੱਕ 10 ਸਾਲਾ ਬੱਚੇ ਨੂੰ ਗ੍ਰਿਫ਼ਤਾਰ ਕਰਨ ਦੀ ਤਸਵੀਰ ਜਾਰੀ ਕੀਤੀ ਹੈ ਜਿਸ ‘ਤੇ ਆਪਣੇ ਹੀ ਸਕੂਲ ਦੇ ਇੱਕ ਹੋਰ ਵਿਦਿਆਰਥੀ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦਾ ਦੋਸ਼ ਹੈ। ਕਾਰਮਾਈਨ ਮਾਰਸੇਨੋ, ਜੋ ਸਥਾਨਕ ਲੀ ਕਾਊਂਟੀ ਸ਼ੈਰਿਫ਼ ਹਨ, ਨੇ ਕੋਲੰਬੀਆ ‘ਚ W ਰੇਡੀਓ ਨੂੰ ਦੱਸਿਆ, “ਮੈਂ ਇੱਕ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਹੈ, ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਇਹ ਲੜਕਾ ਸਿਰਫ਼ 10 ਸਾਲ ਦਾ ਹੈ ਅਤੇ ਉਸ ਦਾ ਦਿਮਾਗ਼ ਹਾਲੇ ਇੱਕ ਬਾਲਗ ਵਾਂਗ ਵਿਕਸਿਤ ਨਹੀਂ ਹੋਇਆ, ਪਰ ਮੈਂ ਤੁਹਾਨੂੰ ਦੱਸਣਾ ਚਾਜਾਂਗਾ ਕਿ ਜਦੋਂ ਇੱਕ 10 ਸਾਲ ਦਾ ਬੱਚਾ ਵੀ ਟ੍ਰਿਗਰ ਦਬਾਉਂਦਾ ਹੈ ਤਾਂ ਉਸ ਦੇ ਨਤੀਜੇ ਉਮਰ ਦੀ ਪਰਵਾਹ ਨਹੀਂ ਕਰਦੇ ਅਤੇ ਭਿਆਨਕ ਹੁੰਦੇ ਹਨ।”
ਨਿਊ ਯੌਰਕ ਪੋਸਟ ਮੁਤਾਬਿਕ, ਸ਼ੈਰਿਫ਼ ਦੇ ਦਫ਼ਤਰ ਨੇ ਫ਼ੇਸਬੁੱਕ ‘ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ‘ਚ ਕੇਪ ਕੋਰਲ ਦੇ ਪੈਟ੍ਰਿਔਟ ਐਲੇਮੈਂਟਰੀ ਸਕੂਲ ਦੇ ਪੰਜਵੀਂ ਜਮਾਤ ਦੇ ਇੱਕ ਵਿਦਿਆਰਥੀ ਡੈਨੀਅਲ ਆਈਜ਼ੈਕ ਮਾਰਕੇਜ਼ ਨੂੰ ਸੰਦੇਸ਼ ਰਾਹੀਂ ਧਮਕੀ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ 10 ਸਾਲਾ ਵਿਦਿਆਰਥੀ ਨੇ ਕਥਿਤ ਤੌਰ ‘ਤੇ ਚਾਰ ਅਸੌਲਟ ਰਾਈਫ਼ਲਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਕਿਹਾ ਕਿ ਉਸ ਨੇ ਇਨ੍ਹਾਂ ਨੂੰ ਖ਼ਰੀਦਿਆ ਹੈ।