ਜਲੰਧਰ — ਆਮ ਆਦਮੀ ਪਾਰਟੀ ਦੇ ਸੀਨੀਅਰ ਉਪ-ਪ੍ਰਧਾਨ ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਹੈ ਕਿ ਬਰਗਾੜੀ ‘ਚ ਹੋਈ ਬੇਅਦਬੀ ਦੀ ਘਟਨਾ ਲਈ ਡੇਰਾ ਸੱਚਾ ਸੌਦਾ ਜ਼ਿੰਮੇਵਾਰ ਹੈ। ਸੁਖਦੇਵ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਰਗਾੜੀ ‘ਚ ਕੰਧ ਪੋਸਟਰ ਲੱਗਾ ਮਿਲਿਆ ਸੀ, ਜਿਸ ‘ਚ ਲਿਖਿਆ ਸੀ ਕਿ ‘ਆਪ’ ਸਾਡੇ ਗੁਰੂ ਦੀ ਫਿਲਮ ਨਹੀਂ ਚਲਣ ਦਿੰਦੇ ਇਸ ਲਈ ਅਸੀਂ ਤੁਹਾਡੇ ਗ੍ਰੰਥ ਸਾਹਿਬ ਨੂੰ ਲੈ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਪਿੱਛੇ ਬਾਦਲ ਤੇ ਡੇਰਾ ਪ੍ਰਮੁੱਖ ਦੀ ਸਾਜਿਸ਼ ਕਰਾਰ ਦਿੰਦੇ ਹੋਏ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਸਿੰਘ ਵਲੋਂ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਦੇ ਸਮੇਂ ਅਕਾਲੀ ਦਲ ਦੇ ਦਸ ਵਿਧਾਇਕ ਵੀ ਡੇਰੇ ‘ਚ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੇ ਡੇਰਾ ਪ੍ਰਮੁੱਖ ਨੂੰ ਵਿਸ਼ਵਾਸ ਦਿੱਤਾ ਸੀ ਕਿ ਉਹ ਪੰਜਾਬ ‘ਚ ਉਨ੍ਹਾਂ ਦੇ ਸਤਸੰਗ ਕਰਵਾਉਣ ਦੀ ਇਜਾਜ਼ਤ ਦਿਲਵਾਉਣਗੇ।
ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ ਸਵਰੂਪ ਧਾਰਨ ਕਰਨ ਦੇ ਵਿਰੋਧ ‘ਚ ਅਕਾਲ ਤਖਤ ਵਲੋਂ ਰਾਮ ਰਹੀਮ ਸਿੰਘ ਦਾ ਬਾਇਕਾਟ ਕੀਤਾ ਗਿਆ ਸੀ, ਜਿਸ ਨੂੰ ਲਾਗੂ ਕਰਵਾਉਣ ‘ਚ ਚਾਰ ਸਿੱਖ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ 24 ਸਤੰਬਰ 2015 ਨੂੰ ਰੱਦ ਕੀਤਾ। ਇਹ ਹੁਕਮਨਾਮਾ ਅੱਜ ਵੀ ਲਾਗੂ ਹੈ ਇਸ ਲਈ ਸਿੱਖ ਸਮਾਜ ਨੂੰ ਰਾਮ ਰਹੀਮ ਸਿੰਘ ਦਾ ਬਾਈਕਾਟ ਕੀਤਾ ਗਿਆ ਸੀ, ਜਿਸ ਲਾਗੂ ਕਰਵਾਉਣ ‘ਚ ਚਾਰ ਸਿੱਖ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ 24 ਸਤਬੰਰ 2015 ਨੂੰ ਰੱਦ ਕੀਤਾ ਇਹ ਹੁਕਮਨਾਮਾ ਅੱਜ ਵੀ ਲਾਗੂ ਹੈ, ਇਸ ਲਈ ਸਿੱਖ ਸਮਾਜ ਨੂੰ ਰਾਮ ਰਹੀਮ ਸਿੰਘ ਦਾ ਬਾਇਕਾਟ ਜਾਰੀ ਰੱਖਣਾ ਚਾਹੀਦਾ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਹੁਕਮ ਦਾ ਉਲੰਘਣ ਕਰਨ ਵਾਲੇ ਇਨ੍ਹਾਂ ਦਸ ਵਿਧਾਇਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜ ਪਿਆਰਿਆਂ ਤੋਂ ਸਨਮਾਨ ਪ੍ਰਾਪਤ ਕਰਨ ਦੇ ਸਬੰਧ ‘ਚ ਸਿੰਘ ਨੇ ਕਿਹਾ ਕਿ ਕੇਜਰੀਵਾਲ ਪੰਥਕ ਘੇਰੇ ‘ਚ ਨਹੀਂ ਹਨ ਤੇ ਨਾ ਹੀ ਉਹ ਪੰਥਕ ਸੋਚ ਨੂੰ ਆਧਾਰ ਬਣਾ ਕੇ ਸਿਆਸਤ ਕਰਦੇ ਹਨ।