
ਕਾਲੀ ਮਿਰਚ ਜਿੱਥੇ ਖਾਣੇ ਦਾ ਸਵਾਦ ਵਧਾਉਂਦੀ ਹੈ ਉਥੇ ਇਹ ਸਿਹਤ ਲਈ ਵੀ ਬਹੁਤ ਚੰਗੀ ਹੈ। ਕਾਲੀ ਮਿਰਚਾਂ ਦੇ ਤਿਕੇ ਸਵਾਦ ਕਾਰਨ ਇਸ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਹੈ, ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕਰਨ ਲਈ ਕਾਲੀ ਮਿਰਚ ਦੀ ਵਰਤੋਂ ਘਰੇਲੂ ਨੁਸਖ਼ੇ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਪੇਟ, ਚਮੜੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕਾਲੀ ਮਿਰਚ ਜ਼ਿਆਦਾ ਅਸਰਦਾਰ ਹੁੰਦੀ ਹੈ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਾਲੀ ਮਿਰਚ ਦੀ ਕਿਵੇ੬ ਅਤੇ ਕਿੰਨੀ ਮਾਤਰਾ ‘ਚ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਸ਼ਰੀਰ ਦੇ ਰੋਗਾਂ ਤੋਂ ਮੁਕਤੀ ਮਿਲੇ। ਜੋੜਾਂ ਦੇ ਦਰਦ ਤੋਂ ਮਿਲੇ ਰਾਹਤ – ਉਮਰ ਵਧਣ ਦੇ ਨਾਲ ਹੋਣ ਵਾਲੇ ਜੋੜਾਂ ਦੇ ਦਰਦ ‘ਚ ਕਾਲੀ ਮਿਰਚ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਤਿਲਾਂ ਦੇ ਤੇਲ ‘ਚ ਜਲਨ ਤਕ ਗਰਮ ਕਰੋ। ਉਸ ਮਗਰੋਂ ਠੰਢਾ ਹੋਣ ‘ਤੇ ਉਸ ਨੂੰ ਹੱਥਾਂ ਪੈਰਾਂ ‘ਤੇ ਲਗਾਓ ਅਤੇ ਇਸ ਨਾਲ ਬਹੁਤ ਆਰਾਮ ਮਿਲੇਗਾ। ਪੇਟ ਦੀ ਚਰਬੀ ਨੂੰ ਕਰੇ ਘੱਟ – ਕਾਲੀ ਮਿਰਚ ਉਸਾਰੂ ਪ੍ਰਕ੍ਰਿਆ ਨੂੰ ਬਿਹਤਰ ਬਣਾਉਂਦੀ ਹੈ। ਇਹ ਮੋਟਾਪੇ ਨੂੰ ਘਟਾਉਣ ਦੇ ਨਾਲ ਪੇਟ ਦੀ ਚਰਬੀ ਨੂੰ ਵੀ ਘੱਟ ਕਰਦੀ ਹੈ। ਮੋਟਾਪੇ ਹੋਣ ‘ਤੇ ਕਾਲੀ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਪੇਟ ਸੰਬੰਧੀ ਕਈ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ।
ਬਲੱਡ ਪ੍ਰੈਸ਼ਰ ਕੰਟਰੋਲ – ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਵੀ ਕਾਲੀ ਮਿਰਚ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜੇ ਸਮੱਸਿਆ ਵੱਧ ਰਹੀ ਹੈ ਤਾਂ ਅੱਧਾ ਗਿਲਾਸ ਪਾਣੀ ‘ਚ ਇੱਕ ਨਿੱਕਾ ਚਮਚ ਕਾਲੀ ਮਿਰਚ ਪਾਊਡਰ ਪਾ ਲਓ, ਛੇਤੀ ਆਰਾਮ ਮਿਲੇਗਾ।
ਬਵਾਸੀਰ ਤੋਂ ਰਾਹਤ – ਖਾਣ-ਪੀਣ ਦੀਆਂ ਗ਼ਲਤ ਆਦਤਾਂ ਦੇ ਨਾਲ ਤੇਲ ਅਤੇ ਜੰਕ ਫ਼ੂਡ ਦੀ ਵਰਤੋਂ ਕਾਰਨ ਬਵਾਸੀਰ ਦੀ ਸਮੱਸਿਆ ਨਾਲ ਅੱਜਕੱਲ੍ਹ ਜ਼ਿਆਦਾਤਰ ਲੋਕ ਪਰੇਸ਼ਾਨ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ, ਜ਼ੀਰਾ ਅਤੇ ਚੀਨੀ ਜਾਂ ਮਿਸ਼ਰੀ ਨੂੰ ਪੀਸ ਕਰ ਕੇ ਇੱਕੱਠਾ ਮਿਲਾ ਲਓ। ਸਵੇਰੇ-ਸ਼ਾਮ ਦੋ ਤੋਂ ਤਿੰਨ ਵਾਰ ਇਸ ਨੂੰ ਲੈਣ ਨੂੰ ਬਵਾਸੀਰ ਤੋਂ ਰਾਹਤ ਮਿਲਦੀ ਹੈ।
ਪੇਟ ਗੈਸ ਤੋਂ ਛੁਟਕਾਰਾ – ਕਾਲੀ ਮਿਰਚ ਨੂੰ ਕਾਲੇ ਲੂਣ ਨਾਲ ਨਿੰਬੂ ‘ਚ ਮਿਲਾਓ ਅਤੇ ਇਸ ਦਾ ਰਸ ਹੌਲੀ-ਹੌਲੀ ਪੀਓ। ਇਸ ਨਾਲ ਪੇਟ ਦੀ ਗੈਸ ਤੋਂ ਕਾਫ਼ੀ ਹੱਦ ਤਕ ਛੁਟਕਾਰਾ ਮਿਲਦਾ ਹੈ। ਇੱਕ ਕੱਪ ਗਰਮ ਪਾਣੀ ‘ਚ ਪਿਸੀ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗੈਸ ਦੀ ਸ਼ਿਕਾਇਤ ਦੂਰ ਹੁੰਦੀ ਹੈ।
ਦੰਦਾਂ ਦੇ ਦਰਦ ਤੋਂ ਮਿਲੇ ਰਾਹਤ – ਕਾਲੀ ਮਿਰਚ ਦੰਦਾਂ ਲਈ ਵੀ ਫ਼ਾਇਦੇਮੰਦ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦੰਦ ਖ਼ਰਾਬ ਹੋਣ ਦੀ ਸਮੱਸਿਆ ਨਹੀਂ ਹੁੰਦੀ। ਦੰਦਾਂ ‘ਚ ਦਰਦ ਹੋਣ ‘ਤੇ ਵੀ ਕਾਲੀ ਮਿਰਚ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੈ। ਇਹ ਚਮੜੀ ਨੂੰ ਵੀ ਸਿਹਤਮੰਦ ਬਣਾਉਂਦੀ ਹੈ। ਜ਼ੁਕਾਮ ਤੋਂ ਆਰਾਮ – ਜ਼ੁਕਾਮ ਹੋਣ ‘ਤੇ ਕਾਲੀ ਮਿਰਚ ਮਿਲਾ ਕੇ ਹਲਕਾ ਗਰਮ ਦੁੱਧ ਪੀਓ। ਇਸ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਖ਼ਾਂਸੀ ਹੋਣ ‘ਤੇ ਵੀ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ, ਦਿਨ ‘ਚ ਤਿੰਨ ਤੋਂ ਚਾਰ ਵਾਰ ਅਜਿਹਾ ਕਰਨ ਨਾਲ ਖ਼ਾਂਸੀ ਤੁਰੰਤ ਠੀਕ ਹੋ ਜਾਵੇਗੀ। ਇਸ ਦਾ ਚਟਪਟਾ ਸੁਆਦ ਜ਼ੁਕਾਮ ‘ਚ ਬੰਦ ਨੱਕ ਅਤੇ ਗਲੇ ਦੀ ਮੁਸ਼ਕਿਲ ਵੀ ਦੂਰ ਕਰਦਾ ਹੈ। ਪੇਟ ਦੇ ਕੀੜੇ ਹੁੰਦੇ ਨੇ ਦੂਰ – ਢਿੱਡ ਦਰਦ ਹੋਣ ‘ਤੇ ਨਾ ਸਿਰਫ਼ ਖ਼ਰਾਬ ਖਾਣ-ਪਾਣ ਹੀ ਨਹੀਂ ਹੁੰਦਾ ਸਗੋਂ ਕੀੜੇ ਵੀ ਇਸ ਦਾ ਕਾਰਨ ਹੋ ਸਕਦੇ ਹਨ। ਇਸ ਨਾਲ ਭੁੱਖ ਘੱਟ ਲਗਦੀ ਹੈ ਅਤੇ ਭਾਰ ਤੇਜ਼ੀ ਨਾਲ ਡਿੱਗਣ ਲੱਗਦਾ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲੱਸੀ ‘ਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਓ। ਇਸ ਤੋਂ ਇਲਾਵਾ ਕਾਲੀ ਮਿਰਚ ਨੂੰ ਸੌਗੀ ਦੇ ਨਾਲ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਦੂਰ ਹੁੰਦੇ ਹਨ।
ਸੂਰਜਵੰਸ਼ੀ