ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1557

ਕਾਰਨ ਉਨ੍ਹਾਂ ਦੀਆਂ ਆਂਦਰਾਂ ਵਿਲਕਣੀਆਂ ਸ਼ੁਰੂ ਕਰ ਦੇਣ। ਕੁਝ ਲੋਕਾਂ ਕੋਲ ਉਚ ਪੱਧਰ ਦਾ ਦਰਦ ਸਹਿਣ ਦੀ ਸ਼ਕਤੀ ਹੁੰਦੀ ਹੈ। ਅਜਿਹੇ ਲੋਕ ਹਾਰ ਮੰਨਣ ਤੋਂ ਪਹਿਲਾਂ ਬਹੁਤ ਸਾਰੀ ਸਜ਼ਾ ਝੇਲਣ ਦਾ ਮਾਦਾ ਰੱਖਦੇ ਹਨ। ਅਤੇ ਕੁਝ ਲੋਕ ਹੈਰਾਨੀਜਨਕ ਹੱਦ ਤਕ ਅਸੰਵੇਦਨਸ਼ੀਲ ਹੁੰਦੇ ਹਨ। ਅਜਿਹੇ ਲੋਕ ਸ਼ਾਇਦ ਹੀ ਆਪਣੀਆਂ ਭਾਵਨਾਵਾਂ ਵੱਲ ਧਿਆਨ ਦਿੰਦੇ ਹੋਣ। ਕੀ ਉਹ ਉਦਾਸ ਹਨ? ਖ਼ੁਸ਼ ਹਨ? ਡਰੇ ਹੋਏ ਹਨ? ਗੁੱਸੇ ‘ਚ ਹਨ? ਸ਼ੁਕਰਗੁਜ਼ਾਰ ਹਨ? ਅਜਿਹੇ ਲੋਕਾਂ ਦੀ ਮਨੋਦਸ਼ਾ ਉਨ੍ਹਾਂ ਦੇ ਬੋਲਣ ਅਤੇ ਕੰਮ ਕਰਨ ਦੇ ਤਰੀਕਿਆਂ ਤੋਂ ਵੀ ਬਹੁਤ ਹੀ ਘੱਟ ਝਲਕਦੀ ਹੈ। ਪਰ ਤੁਸੀਂ ਉੱਪਰ ਬਿਆਨ ਕੀਤੇ ਲੋਕਾਂ ਵਰਗੇ ਨਹੀਂ। ਯਕੀਨਨ ਇਸ ਵਕਤ ਤਾਂ ਬਿਲਕੁਲ ਨਹੀਂ। ਤੁਸੀਂ ਜਾਣਦੇ ਹੋ ਕਿ ਕਿਹੜੀ ਸ਼ੈਅ ਮਾਇਨਾ ਰੱਖਦੀ ਹੈ। ਅਤੇ ਕਿਓਂ। ਉਸ ਦਾ ਪ੍ਰਗਟਾਵਾ ਕਰਨ ਨਾਲ ਤੁਹਾਡੇ ਭਾਵਨਾਤਮਕ ਜੀਵਨ ‘ਚ ਇੱਕ ਵੱਡਾ ਸਕਾਰਾਤਮਕ ਬਦਲਾਅ ਆਵੇਗਾ।

ਕੁਝ ਲੋਕ ਖੋਜਾਂ ਨੂੰ ਸ਼ੱਕੀ ਨਿਗਾਹ ਨਾਲ ਦੇਖਦੇ ਹਨ। ਜਦੋਂ ਕਿਸੇ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ‘ਚ ਲੱਖਾਂ ਲੋਕ ਇੱਕ ਜਗ੍ਹਾ ਇਕੱਠੇ ਕੀਤੇ ਜਾਂਦੇ ਹਨ ਤਾਂ ਬਹੁਤ ਸਾਰੇ ਉਦਯੋਗ ਉਸ ਆਮਦਨ ‘ਤੇ ਨਿਰਭਰ ਹੋ ਜਾਂਦੇ ਹਨ। ਹਜ਼ਾਰਾਂ ਲੋਕ ਖ਼ੁਦ ਨੂੰ ਕਿਸੇ ਅਜਿਹੀ ਚੀਜ਼ ਦੀ ਖੋਜ ਕਰਦੇ ਹੋਏ ਪਾਉਂਦੇ ਹਨ ਜਿਸ ਨੂੰ ਲੱਭਣਾ ਉਨ੍ਹਾਂ ਦੇ ਆਪਣੇ ਹਿੱਤ ਦੇ ਵਿਰੁੱਧ ਹੁੰਦੈ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਮੁਸ਼ਕਿਲ ਦੇ ਹੱਲ ਲਈ ਹਰ ਅਸੰਭਵ ਢੰਗ ਦੀ ਵਰਤੋਂ ਕਰਦੇ ਹਾਂ ਤਾਂ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਕੀ ਅਸੀਂ ਸੱਚਮੁੱਚ ਅੱਗੇ ਵਧਣਾ ਚਾਹੁੰਦੇ ਹਾਂ ਜਾਂ ਨਹੀਂ। ਜੇ ਤੁਸੀਂ ਸੱਚਮੁੱਚ ਦੀ ਪ੍ਰਗਤੀ ਚਾਹੁੰਦੇ ਹੋ ਤਾਂ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ। ਪਰ ਪਹਿਲਾਂ ਤੁਹਾਨੂੰ ਪੂਰੀ ਤਰ੍ਹਾਂ ਇਹ ਸਮਝਣਾ ਪਵੇਗਾ ਕਿ ਤੁਹਾਡੇ ਅਸਲ ਹਿੱਤ ਮੁਕੰਮਲ ਰੂਪ ‘ਚ ਕਿਵੇਂ ਸੁਰੱਖਿਅਤ ਹੋ ਸਕਦੇ ਨੇ।

ਤੁਸੀਂ ਹੁਣ ਉਹ ਵਿਅਕਤੀ ਨਹੀਂ ਰਹੇ ਜੋ ਤੁਸੀਂ ਕਦੇ ਹੁੰਦੇ ਸੀ। ਤੁਸੀਂ ਬਹੁਤ ਸਾਰੇ ਸਬਕ ਸਿੱਖੇ ਅਤੇ ਹੁਨਰ ਹਾਸਿਲ ਕੀਤੇ ਹਨ। ਤੁਹਾਨੂੰ ਹੁਣ ਪਿੱਛੇ ਹਟਣ ਅਤੇ ਸਹੀ ਪਲ ਦੀ ਉਡੀਕ ਕਰਨ ਬਾਰੇ ਬਹੁਤ ਜ਼ਿਆਦਾ ਸਲਾਹ ਦੀ ਲੋੜ ਨਹੀਂ। ਤੁਸੀਂ ਸੁਭਾਵਕ ਤੌਰ ‘ਤੇ ਆਪਣੇ ਸਾਹਮਣੇ ਮੌਜੂਦ ਚੁਣੌਤੀਆਂ ਨਾਲ ਨਜਿੱਠਣ ਦਾ ਸਹੀ ਤਰੀਕਾ ਜਾਣਦੇ ਹੋ। ਤੁਹਾਡੇ ਅਨੁਭਵ ਕੀਮਤੀ ਅਤੇ ਢੁਕਵੇਂ ਹਨ। ਜੇ ਤੁਸੀਂ ਹੁਣ ਆਪਣੇ ਆਪ ਨੂੰ ਸਮਝਦਾਰੀ ਨਾਲ ਅੱਗੇ ਵਧਾ ਸਕੋ ਅਤੇ ਜੋ ਤੁਸੀਂ ਸਮਝਦੇ ਹੋ ਉਸ ‘ਤੇ ਭਰੋਸਾ ਕਰ ਕੇ (ਜਾਂ ਜਿਹੜੀ ਸ਼ੈਅ ਤੁਸੀਂ ਨਹੀਂ ਸਮਝਦੇ ਉਸ ਦਾ ਆਦਰ ਕਰਦਿਆਂ) ਆਪਣੇ ਜੀਵਨ ਦੇ ਭਵਿੱਖ ਬਾਰੇ ਹਾਲੇ ਵੀ ਤੁਸੀਂ ਸੰਪੂਰਣ ਚੋਣ ਕਰਨ ਦਾ ਪ੍ਰਬੰਧ ਕਰ ਸਕੋਗੇ।

ਕੀ ਤੁਸੀਂ ਦੁਨੀਆਂ ‘ਤੇ ਰਾਜ ਕਰਨਾ ਚਾਹੋਗੇ? ਯਕੀਨਨ ਨਹੀਂ। ਕੀ ਤੁਸੀਂ ਕੋਈ ਅਜਿਹੀ ਅਭਿਲਾਸ਼ਾ ਨਹੀਂ ਚੁਣਨਾ ਚਾਹੋਗੇ ਜਿਸ ਵਿੱਚ ਥੋੜ੍ਹੀ ਵੱਧ ਰਚਨਾਤਮਕਤਾ ਅਤੇ ਥੋੜ੍ਹੀ ਘੱਟ ਤਾਕਤ ਦੀ ਲੋੜ ਹੋਵੇ? ਇਹ ਕੋਈ ਲੜਾਈ ਨਹੀਂ ਜਿਸ ਨੂੰ ਤੁਸੀਂ ਜਿੱਤਣਾ ਚਾਹੁੰਦੇ ਹੋ, ਇਹ ਇੱਕ ਡਰ ਹੈ ਜਿਸ ‘ਤੇ ਤੁਸੀਂ ਜਿੱਤ ਪਾਉਣਾ ਚਾਹੁੰਦੇ ਹੋ! ਤੁਸੀਂ ਆਪਣਾ ਕੋਈ ਵੀ ਅਜਿਹਾ ਉਦੇਸ਼ ਪ੍ਰਾਪਤ ਕਰਨ ਦੇ ਯੋਗ ਹੋ ਜਿਸ ‘ਤੇ ਤੁਸੀਂ ਆਪਣੀਆਂ ਨਜ਼ਰਾਂ ਇੱਕ ਵਾਰ ਸੈੱਟ ਕਰ ਲੈਂਦੇ ਹੋ। ਇਸ ਵਕਤ ਤੁਸੀਂ ਇੱਕ ਅਰਾਜਕ ਸਥਿਤੀ ‘ਤੇ ਨਿਯੰਤਰਣ ਦਾ ਦਾਅਵਾ ਕਰਨ ‘ਚ ਬਹੁਤ ਕਾਹਲੀ ਦਿਖਾ ਰਹੇ ਹੋ। ਇਹ ਤੁਹਾਡੇ ਮਨ ‘ਚ ਥੋੜ੍ਹੀ ਨਿਰਾਸ਼ਾ ਪੈਦਾ ਕਰ ਰਹੀ ਹੈ। ਤੁਸੀਂ ਹਰ ਚੀਜ਼ ਅਤੇ ਹਰ ਕਿਸੇ ਦੇ ਇੰਚਾਰਜ ਨਹੀਂ ਬਣਨਾ ਚਾਹੁੰਦੇ। ਡਰੋ ਨਾ। ਇੱਕ ਵਾਰ ਜਦੋਂ ਤੁਸੀਂ ਉਹ ਪ੍ਰਾਪਤ ਕਰ ਲਿਆ ਜੋ ਤੁਹਾਨੂੰ ਅਸਲ ‘ਚ ਚਾਹੀਦੈ, ਤੁਹਾਡੇ ਜੀਵਨ ‘ਚ ਇੱਕ ਵਾਰ ਫ਼ਿਰ ਸੁਕੂਨ ਭਰ ਜਾਵੇਗਾ।

ਬਾਹਰੀ, ਸ਼ਰੀਰਕ, ਦਿੱਖ ਇੱਕ ਮਾਮੂਲੀ ਜਿਹੀ ਚੀਜ਼ ਹੈ। ਇਹ ਅਸਥਾਈ ਵੀ ਹੈ। ਸਾਡੀ ਦਿੱਖ ਦਾ ਆਪਣਾ ਹੀ ਇੱਕ ਏਜੰਡਾ ਹੁੰਦਾ ਹੈ, ਭਾਵੇਂ ਅਸੀਂ ਉਸ ਨੂੰ ਜਿੰਨਾ ਮਰਜ਼ੀ ਦੂਸਰਿਆਂ ਦੀ ਪਸੰਦ ਦੇ ਅਨੁਕੂਲ ਬਣਾਉਣ ਜਾਂ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰੀਏ। ਪਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਦਿਲ ਥੋੜ੍ਹੇ ਜਿੰਨੇ ਸੁਚੇਤ ਦਖਲ ਪ੍ਰਤੀ ਵੀ ਬਹੁਤ ਜ਼ਿਆਦਾ ਜਵਾਬਦੇਹ ਰਹਿੰਦੇ ਹਨ। ਅਸੀਂ ਆਪਣੇ ਮਹਿਸੂਸ ਕਰਨ ਦੇ ਤਰੀਕੇ ਨੂੰ ਸਿਰਫ਼ ਇਹ ਫ਼ੈਸਲਾ ਕਰ ਕੇ ਬਦਲ ਸਕਦੇ ਹਾਂ ਕਿ ਅਸੀਂ ਕੁਝ ਵੱਖਰਾ ਮਹਿਸੂਸ ਕਰਨ ਜਾ ਰਹੇ ਹਾਂ। ਕਈ ਵਾਰ ਅਸੀਂ ਇਹ ਤੁਰੰਤ ਕਰ ਸਕਦੇ ਹਾਂ। ਕਈ ਵਾਰ, ਇਸ ਨੂੰ ਵਾਪਰਣ ਲਈ ਕੁਝ ਸਮਾਂ ਲੱਗਦਾ ਹੈ। ਪਰ ਇਹ ਵਾਪਰਦਾ ਜ਼ਰੂਰ ਹੈ! ਪਰਵਾਹ ਨਾ ਕਰੋ ਕਿ ਚੀਜ਼ਾਂ ਹੁਣ ਕਿੰਝ ਦੀਆਂ ਦਿਖਾਈ ਦਿੰਦੀਆਂ ਹਨ। ਜੇ ਤੁਸੀਂ ਕੰਮ ਕਰਨ ਲਈ ਤਿਆਰ ਹੋ ਤਾਂ ਤੁਹਾਡੀ ਅਸਲੀਅਤ ਬਦਲਣ ਲਈ ਇਸ ਵਕਤ ਤੁਹਾਡੇ ਸਾਹਮਣੇ ਪਈ ਹੈ!