ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1537

ਕਹਿੰਦੇ ਨੇ, “ਜੇ ਕੋਈ ਸ਼ੈਅ ਟੁੱਟੀ ਨਹੀਂ ਤਾਂ ਉਸ ਨੂੰ ਠੀਕ ਨਾ ਕਰੋ।” ਪਰ ਫ਼ਿਰ ਉਹ ਇਹ ਵੀ ਕਹਿੰਦੇ ਹਨ, “ਸਮੇਂ ‘ਤੇ ਲਗਾਇਆ ਇੱਕ ਟਾਂਕਾ ਨੌਂ ਹੋਰਨਾਂ ਤੋਂ ਬਚਾਉਂਦੈ,” ਉਹ ਬਹੁਤ ਕੁਝ ਕਹਿੰਦੇ ਰਹਿੰਦੇ ਨੇ। ਕੀ ਸਾਨੂੰ ਯਕੀਨ ਹੈ ਕਿ ਉਹ ਸੱਚਮੁੱਚ ਜਾਣਦੇ ਨੇ ਕਿ ਉਹ ਅਸਲ ‘ਚ ਕਹਿ ਕੀ ਰਹੇ ਹਨ? ਹਾਲ ਹੀ ‘ਚ, ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿਚਲੇ ਇੱਕ ਨਾਜ਼ੁਕ ਮੁੱਦੇ ‘ਤੇ ਅੱਗੇ ਵਧਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਬਹੁਤ ਚਰਚਾ ਹੋਈ ਹੈ। ਸ਼ਾਇਦ ਜਲਦੀ ਹੀ ਤੁਹਾਨੂੰ ਹੋਰ ਬਹੁਤ ਸਾਰੀ ਬਹਿਸ ‘ਚ ਸ਼ਾਮਿਲ ਹੋਣ ਅਤੇ ਸਲਾਹ ਸੁਣਨ ਦੀ ਪੇਸ਼ਕਸ਼ ਕੀਤੀ ਜਾਵੇ ਬਸ਼ਰਤੇ ਤੁਸੀਂ ਉਨ੍ਹਾਂ ਦੀ ਗੱਲ ਸੁਣਨ ਲਈ ਰਾਜ਼ੀ ਹੋਵੋ। ਪਰ ਬਿਹਤਰ ਹੋਵੇਗਾ ਕਿ ਇਸ ਵਕਤ ਤੁਸੀਂ ਰਿਵਾਇਤੀ ਬੁੱਧੀ ਨਾਲੋਂ ਆਪਣੇ ਦਿਲ ਦੀ ਗੱਲ ਸੁਣੋ, ਚਾਹੇ ਲੋਕ ਕੁਝ ਵੀ ਕਹਿੰਦੇ ਹੋਣ।
“ਪਾਗਲਾਂ ਨੇ ਪਾਗਲਖਾਨੇ ‘ਤੇ ਕਬਜ਼ਾ ਕਰ ਲਿਆ ਹੈ।” ਜਦੋਂ ਲੋਕਾਂ ਨੂੰ ਲੱਗਦੈ ਕਿ ਸੰਸਾਰ ਨੂੰ ਇੱਕ ਪਗਲੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਤਾਂ ਉਹ ਇਹੀ ਕਹਿੰਦੇ ਨੇ। ਜੇ ਪਾਗਲਾਂ ਨੇ ਵਾਕਈ ਕਬਜ਼ਾ ਕਰ ਲਿਆ ਹੁੰਦਾ ਤਾਂ ਸਾਡੇ ਸੰਸਾਰ ‘ਚ ਆਨੰਦ, ਪ੍ਰਗਟਾਵੇ ਦੀ ਆਜ਼ਾਦੀ, ਸੁਭਾਵਕਤਾ ਅਤੇ ਰਚਨਾਤਮਕਤਾ ਦੀ ਭਰਮਾਰ ਹੁੰਦੀ। ਇਸ ਦੌਰਾਨ, ਆਓ ਉਨ੍ਹਾਂ ਸਾਰੇ ਲੀਡਰਾਂ ਨੂੰ ਜਵਾਬ ਦੇਈਏ ਜਿਹੜੇ ਇਸੇ ਨਿਰਾਸ਼ਾਜਨਕ ਭਰਮ ਤੋਂ ਪੀੜਤ ਹਨ। ਉਹ ਖ਼ੁਦ ਨੂੰ ਬਹੁਤ ਸਮਝਦਾਰ ਸਮਝਦੇ ਨੇ! ਤੁਹਾਡੇ ਭਾਵਨਾਤਮਕ ਜੀਵਨ ‘ਚ ਇਸ ਵੇਲੇ ਇੱਕ ਛੋਟਾ ਜਿਹਾ ਕਮਲ ਘੋਟਣ ਦਾ ਮੌਕਾ ਹੈ। ਉਸ ਦਾ ਪਿੱਛਾ ਕਰ ਕੇ ਕੀ ਤੁਸੀਂ ਆਪਣੇ ਪਾਗਲਪਨ ਦੀ ਨੁਮਾਇਸ਼ ਕਰ ਰਹੇ ਹੋਵੋਗੇ? ਨਹੀਂ। ਜੇ ਤੁਸੀਂ ਅਜਿਹਾ ਨਾ ਕੀਤਾ ਤਾਂ ਤੁਸੀਂ ਸਹੀ ਮਾਇਨੇ ‘ਚ ਪਾਗਲ ਹੋਵੋਗੇ।
ਕੀ ਤੁਸੀਂ ਉਸ ਦੁਹਰਾਓ ਦੀ ਮਾਤਰਾ ਬਾਰੇ ਚਿੰਤਤ ਹੋ ਜੋ ਤੁਹਾਡੇ ਜੀਵਨ ‘ਚ ਵਾਪਰਦਾ ਰਹਿੰਦੈ? ਕੀ ਤੁਸੀਂ ਉਸ ਦੁਹਰਾਓ ਦੀ ਮਾਤਰਾ ਬਾਰੇ ਚਿੰਤਤ ਹੋ ਜੋ ਤੁਹਾਡੇ ਜੀਵਨ ‘ਚ ਵਾਪਰਦਾ ਰਹਿੰਦੈ! ਵੇਖਿਆ! ਮੈਂ ਸ਼ਰਤ ਲਗਾ ਕੇ ਕਹਿ ਸਕਦਾਂ ਕਿ ਜੇ ਤੁਸੀਂ ਪਹਿਲਾਂ ਨਹੀਂ ਵੀ ਚਿੰਤਤ ਸੀ, ਹੁਣ ਮੇਰੇ ਵਲੋਂ ਉਪ੍ਰੋਕਤ ਸਤਰ ਦੋਹਰਾਏ ਜਾਣ ਮਗਰੋਂ ਤਾਂ ਜ਼ਰੂਰ ਹੋਵੋਗੇ! ਪਰ ਛੇਤੀ ਹੀ, ਤੁਹਾਨੂੰ ਕੁਝ ਬਦਲਾਅ ਦਿਖਣੇ ਸ਼ੁਰੂ ਹੋ ਜਾਣਗੇ। ਇਹ ਸੱਚ ਹੈ ਕਿ ਤੁਸੀਂ ਇੱਕ ਜਾਣੇ-ਪਛਾਣੇ ਭਾਵਨਾਤਮਕ ਰਸਤੇ ‘ਤੇ ਮੁੜ ਤੁਰ ਰਹੇ ਹੋ। ਪਰ ਪਹਿਲਾਂ ਜਿੱਥੇ ਤੁਸੀਂ ਬਿਨਾਂ ਕਿਸੇ ਉਦੇਸ਼ ਦੇ ਅੰਨੇਵਾਹ ਭਟਕ ਰਹੇ ਸੀ, ਹੁਣ ਤੁਹਾਡੇ ਕੋਲ ਇੱਕ ਯੋਜਨਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਕੁਝ ਸਮੇਂ ਲਈ ਓਹੀ ਕੰਮ ਬਾਰ-ਬਾਰ ਕਰਦੇ ਰਹਿਣ ਦੀ ਲੋੜ ਪਵੇ। ਪਰ ਜੇ ਤੁਸੀਂ ਉਹ ਕੰਮ ਕਰਦੇ ਰਹੇ ਤਾਂ ਤੁਹਾਨੂੰ ਭੁਗਤਾਨ ਵੀ ਚੌਖਾ ਮਿਲਣ ਦੀ ਸੰਭਾਵਨਾ ਹੈ।
ਸਾਡੀ ਦੁਨੀਆਂ ਕਿੰਨੀ ਅਜੀਬ ਹੈ। ਕੁਝ ਥਾਵਾਂ ‘ਤੇ ਚੀਜ਼ਾਂ ਬਹੁਤਾਤ ‘ਚ ਹਨ, ਅਤੇ ਕਈ ਜਗ੍ਹਾ ਉਨ੍ਹਾਂ ਦੀ ਭਾਰੀ ਕਿੱਲਤ ਹੈ, ਅਤੇ ਮੈਂ ਇੱਥੇ ਕੇਵਲ ਪਦਾਰਥਵਾਦੀ ਸ਼ੈਵਾਂ ਦੀ ਗੱਲ ਨਹੀਂ ਕਰ ਰਿਹਾ। ਸਾਡੀ ਧਰਤੀ ਦਾ ਅੱਧਾ ਹਿੱਸਾ ਬਹੁਤ ਜ਼ਿਆਦਾ ਧਾਰਮਿਕ ਹੈ, ਅਤੇ ਬਾਕੀ ਦਾ ਅੱਧਾ ਹਿੱਸਾ ਬੁਰੀ ਤਰ੍ਹਾਂ ਨਾਸਤਿਕ। ਅੱਧੇ ਲੋਕ ਤਾਨਾਸ਼ਾਹਾਂ ਦੁਆਰਾ ਸ਼ਾਸਿਤ ਕੀਤੇ ਜਾਣ ਤੋਂ ਖ਼ੁਸ਼ ਹਨ, ਬਾਕੀ ਦੇ ਅੱਧੇ ਲੋਕਤੰਤਰ ਦੀ ਮੰਗ ਕਰਦੇ ਹਨ। ਅਤੇ ਅਕਸਰ ਇੰਝ ਲਗਦੈ ਕਿ ਸਾਡੇ ‘ਚੋਂ ਅੱਧੇ ਬੋਰ ਹੋ ਰਹੇ ਨੇ ਜਦੋਂ ਕਿ ਬਾਕੀ ਅੱਧੇ ਡਰੇ ਹੋਏ ਹਨ। ਇਸ ਵਕਤ, ਤੁਹਾਡੀ ਜ਼ਿੰਦਗੀ ‘ਚ, ਤੁਹਾਡੇ ਕੋਲ ਕਿਹੜੀ ਚੀਜ਼ ਬਹੁਤ ਜ਼ਿਆਦਾ ਮਾਤਰਾ ‘ਚ ਹੈ? ਅਤੇ ਤੁਹਾਨੂੰ ਕਿਸ ਸ਼ੈਅ ਦੀ ਕਮੀ ਹੈ? ਇਹ ਸੌਦਾ ਕਰਨ ਦਾ ਸਮਾਂ ਹੈ। ਅਤੇ, ਇੱਕ ਬਹੁਤ ਵਧੀਆ ਵੱਟਾ-ਸੱਟਾ ਹਾਲੇ ਵੀ ਕੀਤਾ ਜਾ ਸਕਦਾ ਹੈ।
ਕੀ ਸਾਨੂੰ ਜੀਵਨ ਦੇ ਅਰਥ ਬਾਰੇ ਗੱਲ ਕਰਨੀ ਚਾਹੀਦੀ ਹੈ? ਉਹ ਗੱਲ ਕਰਨ ਦਾ ਫ਼ਾਇਦਾ ਕੀ ਹੋਵੇਗਾ? ਮਕਸਦ ਕੀ ਹੋਵੇਗਾ? ਹਾਲਾਂਕਿ, ਮੇਰਾ ਮੰਨਣਾ ਹੈ, ਤੁਸੀਂ ਇਹ ਵੀ ਪੁੱਛ ਸਕਦੇ ਹੋ, ‘ਇਹ ਸੋਚਦੇ ਰਹਿਣ ਦਾ ਕੀ ਮਕਸਦ ਕਿ ਗੱਲ ਕਰ ਕੇ ਫ਼ਾਇਦਾ ਕੀ ਹੋਵੇਗਾ? ‘ ਅਜਿਹਾ ਵੀ ਨਹੀਂ ਕਿ ਤੁਸੀਂ ਕਦੇ ਵੀ ਇਸ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਦੇ ਯੋਗ ਹੋਵੋਗੇ! ਕੁਝ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਹੁੰਦੀ; ਉਨ੍ਹਾਂ ਨੂੰ ਸਿਰਫ਼ ਪੁੱਛਣ ਦੀ ਲੋੜ ਹੁੰਦੀ ਹੈ। ਉਦਾਹਰਣ ਦੇ ਤੌਰ ‘ਤੇ, ਆਪਣੀ ਭਾਵਨਾਤਮਕ ਜ਼ਿੰਦਗੀ ਵਿਚਲੇ ਇੱਕ ਅਣਉਚਿਤ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਹੀ ਕਿਓਂ ਕੀਤੀ ਜਾਵੇ? ਕਿਉਂਕਿ ਜੇ ਤੁਸੀਂ ਉਚਤਮ ਸੰਭਾਵੀ ਦ੍ਰਿਸ਼ਟੀਕੋਣ ਹਾਸਿਲ ਕਰ ਲੈਂਦੇ ਹੋ ਤਾਂ ਤੁਸੀਂ ਸਭ ਤੋਂ ਵਧੀਆ ਸੰਭਵ ਚੋਣ ਕਰ ਸਕੋਗੇ।