ਹਾਲਾਂਕਿ ਅਸੀਂ ਸਾਰੇ ਅਮੀਰ ਹੋਣ, ਸਰਾਹੇ ਜਾਣ ਜਾਂ ਦੂਸਰਿਆਂ ਵਲੋਂ ਸਤਿਕਾਰੇ ਜਾਣ ਦੀ ਅਕਸਰ ਕਲਪਨਾ ਕਰਦੇ ਹਾਂ, ਪਰ ਅਸਲ ‘ਚ ਅਸੀਂ ਸੁਰੱਖਿਅਤ, ਮਜ਼ਬੂਤ, ਸਵੈ-ਨਿਰਭਰ ਅਤੇ ਸੰਤੁਸ਼ਟ ਮਹਿਸੂਸ ਕਰਨਾ ਚਾਹੁੰਦੇ ਹਾਂ। ਸਾਡੀ ਹਰ ਹਰਕਤ ਪਿੱਛੇ ਅਜਿਹੇ ਤਜਰਬੇ ਲਈ ਸਾਡੀ ਤਾਂਘ ਹੀ ਸਾਡੀ ਇਕਲੌਤੀ ਪ੍ਰੇਰਕ ਸ਼ਕਤੀ ਹੁੰਦੀ ਹੈ। ਅਸੀਂ ਉਪ੍ਰੋਕਤ ਸਭ ਨੂੰ ਓਦੋਂ ਭਾਲਦੇ ਹਾਂ ਜਦੋਂ ਅਸੀਂ ਖ਼ੁਸ਼ ਹੁੰਦੇ ਹਾਂ ਅਤੇ ਓਦੋਂ ਵੀ ਜਦੋਂ ਅਸੀਂ ਉਦਾਸ ਹੁੰਦੇ ਹਾਂ – ਫ਼ਿਰ ਵੀ ਅਕਸਰ ਅਜਿਹਾ ਜਾਪਦਾ ਹੈ ਕਿ ਜਿੰਨਾ ਜ਼ਿਆਦਾ ਅਸੀਂ ਇਨ੍ਹਾਂ ਚੀਜ਼ਾਂ ਪਿੱਛੇ ਭੱਜਦੇ ਹਾਂ, ਉਹ ਸਾਡੇ ਤੋਂ ਓਨਾ ਹੀ ਦੂਰ ਹੁੰਦੀਆਂ ਜਾਂਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਇਹ ਮੰਨ ਕੇ ਚਲਦੇ ਹਾਂ ਕਿ ਅਜਿਹਾ ਰੁਤਬਾ ਸਾਨੂੰ ਸਿਰਫ਼ ਕਿਸੇ ਇੱਕ ਖ਼ਾਸ ਅਵਸਥਾ ਜਾਂ ਸਥਿਤੀ ‘ਚ ਹੀ ਮਿਲਦਾ ਹੈ। ਪਰ ਜੇ ਇਸ ਵਕਤ ਤੁਸੀਂ ਆਪਣੇ ਭਾਵਨਾਤਮਕ ਜੀਵਨ ‘ਚ ਇਮਾਨਦਾਰੀ, ਸਾਦਗੀ ਅਤੇ ਵਿਸ਼ਵਾਸ ਦੀ ਭਾਲ ਕਰੋਗੇ ਤਾਂ ਬਾਕੀ ਸਭ ਕੁਝ ਖ਼ੁਦ-ਬ-ਖ਼ੁਦ ਮਿਲ ਜਾਵੇਗਾ!
ਜੇ ਤੁਸੀਂ ਉਸ ਦਾ ਸੁਪਨਾ ਦੇਖ ਸਕਦੇ ਹੋ ਤਾਂ ਤੁਸੀਂ ਉਸ ਨੂੰ ਕਰ ਵੀ ਸਕਦੇ ਹੋ। ਖੈਰ, ਸ਼ਾਇਦ ਸ਼ਾਬਦਿਕ ਤੌਰ ‘ਤੇ ਇਨ-ਬਿਨ ਸਭ ਕੁਝ ਤਾਂ ਨਹੀਂ … ਪਰ ਘੱਟੋ ਘੱਟ ਬਹੁਤਾ ਕੁਝ। ਤੁਹਾਨੂੰ ਹੁਣ ਖ਼ੁਦ ਬਾਰੇ ਇੱਕ ਅਜਿਹੇ ਵਿਅਕਤੀ ਵਜੋਂ ਸੋਚਣਾ ਚਾਹੀਦਾ ਹੈ ਜਿਸ ਕੋਲ ਖ਼ਾਸ ਸ਼ਕਤੀਆਂ ਅਤੇ ਸੁਤੰਤਰਤਾਵਾਂ ਹਨ। ਤੁਹਾਨੂੰ ਉਨ੍ਹਾਂ ਪਾਬੰਦੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਅਤੇ ਖ਼ੁਦ ਨੂੰ ਇਹ ਪੁੱਛਣਾ ਚਾਹੀਦਾ ਹੈ: ਮੈਨੂੰ ਇਨ੍ਹਾਂ ਨਾਲ ਬੱਝੇ ਰਹਿਣ ਦੀ ਕੀ ਲੋੜ ਹੈ? ਤੁਹਾਨੂੰ ਨਵੇਂ ਅਤੇ ਪੁਰਾਣੇ ਦੋਹੇਂ ਵਿਚਾਰਾਂ ਨੂੰ ਆਜ਼ਮਾ ਕੇ ਦੇਖਣ ਦੀ ਕੋਸ਼ਿਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪੁਰਾਣਿਆਂ ‘ਚੋਂ ਖ਼ਾਸ ਤੌਰ ‘ਤੇ ਓਨ੍ਹਾਂ ਦੀ ਜਿਨ੍ਹਾਂ ਨੂੰ ਤੁਸੀਂ ਬਿਨਾਂ ਕਿਸੇ ਸਫ਼ਲਤਾ ਦੇ ਪਹਿਲਾਂ ਵੀ ਆਜ਼ਮਾ ਚੁੱਕੇ ਹੋ। ਤੁਹਾਡੇ ਕੋਲ ਕੁਝ ਵਧੀਆ ਖ਼ਿਆਲ ਹਨ। ਤੁਹਾਨੂੰ ਕੁਝ ਬਹੁਤ ਹੀ ਅਸਲੀ ਮੌਕੇ ਵੀ ਮਿਲੇ ਹਨ। ਫ਼ਰਕ ਕਰ ਸਕਣ ਦੀ ਆਪਣੀ ਕਾਬਲੀਅਤ ਦੀ ਵਰਤੋਂ ਕਰੋ, ਪਰ ਯਾਦ ਰੱਖੋ ਕਿ ਤੁਸੀਂ ਇੱਕ ਖ਼ੁਸ਼ਹਾਲ ਜੀਵਨ ਦੇ ਹੱਕਦਾਰ ਹੋ।
ਅੱਕ ਜਾਣਾ ਔਖਾ ਨਹੀਂ, ਤੁਹਾਨੂੰ ਕੇਵਲ ਦੁਨੀਆਂ ਨੂੰ ਦੇਖਣਾ ਪਵੇਗਾ ਅਤੇ ਇਹ ਵੀ ਦੇਖਣਾ ਹੋਵੇਗਾ ਕਿ ਉਹ ਕਿਸ ਸਥਿਤੀ ‘ਚ ਹੈ। ਕਿਸੇ ਵੀ ਅਜਿਹੇ ਵਿਅਕਤੀ ਨਾਲ ਗੱਲ ਕਰੋ ਜਿਸ ਨੂੰ ਤੁਸੀਂ ਜਾਣਦੇ ਹੋ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਕਹੋ। ਅਜਨਬੀਆਂ ਨੂੰ ਉਨ੍ਹਾਂ ਬੇਇਨਸਾਫ਼ੀਆਂ ਦਾ ਵਰਣਨ ਕਰਨ ਦਾ ਸੱਦਾ ਦਿਓ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਤਾ ਹੈ। ਜਾਂ ਸਿਰਫ਼ TV ਚਾਲੂ ਕਰ ਲਵੋ। ਸਭ ਕੁਝ ਖ਼ਬਰਾਂ ‘ਚ ਮੌਜੂਦ ਹੈ। ਅਸੀਂ ਅਜਿਹੀਆਂ ਚੀਜ਼ਾਂ ਨਾਲ ਭਰੇ ਇੱਕ ਗ੍ਰਹਿ ‘ਤੇ ਰਹਿੰਦੇ ਹਾਂ ਜੋ ਯਕੀਨਨ ਸਾਰੀਆਂ ਸਹੀ ਨਹੀਂ ਹੋ ਸਕਦੀਆਂ। ਫ਼ਿਰ ਵੀ – ਇਸ ਸਭ ਦੇ ਬਾਵਜੂਦ – ਇੱਥੇ ਜਾਦੂ, ਸੁੰਦਰਤਾ, ਕਵਿਤਾ ਅਤੇ ਪ੍ਰੇਰਨਾ ਹੈ। ਬਸ ਇਹ ਫ਼ੈਸਲਾ ਕਰੋ ਕਿ ਤੁਸੀਂ ਦੂਜੇ ਲੋਕਾਂ ਦੀਆਂ ਸਮੱਸਿਆਵਾਂ ‘ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੁੰਦੇ, ਅਤੇ ਤੁਸੀਂ ਤੁਰੰਤ ਅਜਿਹੇ ਹੱਲ ਦੇਖਣਾ ਸ਼ੁਰੂ ਕਰ ਦੇਵੋਗੇ ਜੋ ਅਸਲ ‘ਚ ਕੰਮ ਕਰਦੇ ਹਨ!
ਕੁਝ ਪੌਦੇ ਤੁਹਾਡੇ ਬਗੀਚੇ ‘ਚ ਬਿਨਾਂ ਕੋਈ ਉਤਸ਼ਾਹ ਦਿੱਤੇ ਵੀ ਉੱਗ ਆਉਣਗੇ। ਦੂਸਰੇ ਜੜ੍ਹਾਂ ਫ਼ੜਨ ਤੋਂ ਹੀ ਝਿਜਕਦੇ ਰਹਿਣਗੇ ਭਾਵੇਂ ਤੁਸੀਂ ਉਨ੍ਹਾਂ ਦੀ ਕਿੰਨੇ ਵੀ ਪਿਆਰ ਨਾਲ ਦੇਖ-ਭਾਲ ਕਿਓਂ ਨਾ ਕਰੋ। ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੇਵਲ ਬੂਟਿਆਂ ਦੀਆਂ ਵਿਕਸਣ ਦੀਆਂ ਸਭ ਤੋਂ ਵੱਧ ਇੱਛੁਕ ਅਤੇ ਦੋਸਤਾਨਾ ਕਿਸਮਾਂ ਦਾ ਹੀ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ, ਅਤੇ ਨਵੀਆਂ ਕਿਸਮਾਂ ਨੂੰ ਵਿਕਸਿਤ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਛੱਡ ਦੇਣੀਆਂ ਚਾਹੀਦੀਆਂ ਹਨ। ਜੋ ਵੀ ਕੁਦਰਤੀ ਭਰਪੂਰਤਾ ਤੁਹਾਨੂੰ ਬਖ਼ਸ਼ੀ ਜਾ ਰਹੀ ਹੈ, ਉਸ ਦਾ ਤੁਹਾਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਆਪਣੇ ਭਾਵਨਾਤਮਕ ਜੀਵਨ ‘ਚੋਂ ਨਿਸ਼ਚਤਤਾਵਾਂ ਨੂੰ ਓਦੋਂ ਤਕ ਛਾਂਗੋ ਨਾ ਜਦੋਂ ਤਕ ਤੁਸੀਂ ਆਪਣੇ ਪ੍ਰਯੋਗਾਂ ਨੂੰ ਸਾਬਿਤ ਨਹੀਂ ਕਰ ਲੈਂਦੇ।
ਜਦੋਂ ਅਸੀਂ ਕਿਸੇ ਵੀ ਕੁਇਜ਼ ਮੁਕਾਬਲੇ ‘ਚ ਭਾਗ ਲੈਂਦੇ ਹਾਂ ਤਾਂ ਸਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਅਸੀਂ ਕਿੰਨੇ ਤੱਥਾਂ ਨੂੰ ਆਪਣੇ ਦਿਮਾਗ਼ਾਂ ਦੇ ਪਿੱਛਲੇ ਪਾਸੇ ਕਿਤੇ ਛੁਪਾ ਕੇ ਰੱਖਿਆ ਹੁੰਦਾ ਹੈ। ਭਾਵੇਂ ਅਸੀਂ ਸਾਰੇ ਸਵਾਲਾਂ ਦੇ ਜਵਾਬ ਸਹੀ ਤਰ੍ਹਾਂ ਨਾ ਵੀ ਦੇ ਸਕਦੇ ਹੋਈਏ, ਅਸੀਂ ਘੱਟੋ-ਘੱਟ ਕੁਝ ਮਾਮਲਿਆਂ ਬਾਰੇ ਜਾਣਕਾਰੀ ਦੀਆਂ ਹੈਰਾਨੀਜਨਕ ਹੱਦ ਤਕ ਵੱਡੀਆਂ ਅਤੇ ਡੂੰਘੀਆਂ ਖਾਣਾਂ ਤਕ ਪਹੁੰਚ ਪ੍ਰਾਪਤ ਕਰ ਲੈਂਦੇ ਹਾਂ। ਸਾਡੇ ਵਲੋਂ ਅਤੇ ਸਾਡੇ ਲਈ ਕੀਤੀਆਂ ਦੁਆਵਾਂ ਜਿਵੇਂ ਤੱਥਾਂ ਦਾ ਸਾਡਾ ਅੰਦਰੂਨੀ ਭੰਡਾਰ ਬਣ ਜਾਂਦੀਆਂ ਹਨ। ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਬਹੁਤ ਸਾਰੇ ਤੱਥ ਮੌਜੂਦ ਨਹੀਂ। ਪਰ ਇੱਕ ਵਾਰ ਜਦੋਂ ਅਸੀਂ ਉਨ੍ਹਾਂ ‘ਤੇ ਅਸਲ ‘ਚ ਗ਼ੌਰ ਕਰਨਾ ਸ਼ੁਰੂ ਕਰਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਕੋਲ ਉਸ ਤੋਂ ਕਿਤੇ ਵੱਧ ਤੱਥ ਹਨ ਜਿੰਨੇ ਅਸੀਂ ਕਦੇ ਵੀ ਗਿਣ ਸਕਦੇ ਹੋਈਏ। ਜ਼ਿੰਦਗੀ ਹੁਣ ਤੁਹਾਨੂੰ ਉਸ ਤੋਹਫ਼ੇ ਨੂੰ ਪਛਾਣਨ ਦੀ ਇਜਾਜ਼ਤ ਦੇ ਰਹੀ ਹੈ ਜਿਸ ਦੀ ਤੁਸੀਂ ਲੰਬੇ ਸਮੇਂ ਤੋਂ ਬਹੁਤ ਘੱਟ ਕੀਮਤ ਲਗਾ ਰਹੇ ਸੀ।














