ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ
ਦੇ ਮੈਂਬਰਾਂ ਦੀ ਮੀਟਿੰਗ 13 ਜੁਲਾਈ ਨੂੰ
ਬਲਦੇਵ ਧਾਲੀਵਾਲ ਰਾਏਸਰ
ਮਿਸੀਸਾਗਾ: ਅਜੀਤ ਵੀਕਲੀ, ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਅਤੇ ਸਿੰਘ ਟਰੈਵਲਜ਼ ਵਲੋਂ ਪੀਅਰਸਨ ਕਨਵੈਨਸ਼ਨ ਸੈਂਟਰ ‘ਚ 28, 29 ਅਤੇ 30 ਜੂਨ ਨੂੰ ਕਰਵਾਈ ਗਈ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਸਰੋਤਿਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡਦੀ ਹੋਈ ਸੰਪੂਰਨ ਹੋਈ ਸੀ। ਕਾਨਫ਼ਰੰਸ ਵਿੱਚ ਕੈਨੇਡਾ, ਅਮਰੀਕਾ, UK, ਭਾਰਤ ਅਤੇ ਪਾਕਿਸਤਾਨ ਤੋਂ ਉਚ ਕੋਟੀ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਕਲਮ ਲੈਂਗੁਏਜ ਦੇ ਅਣਥੱਕ ਵਰਕਰਾਂ ਨੇ ਦਿਨ ਰਾਤ ਇੱਕ ਕਰ ਕੇ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਵਿਦੇਸ਼ਾਂ ਤੋਂ ਪਹੁੰਚੇ ਦਾਨਿਸ਼ਵਰਾਂ ਦੇ ਰਹਿਣ, ਖਾਣ-ਪੀਣ ਦਾ ਅਤੇ ਹਾਲ ‘ਚ ਬੈਠਣ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ।
ਦਾਨੀ ਸੱਜਣ: ਕਲਮ ਫ਼ਾਊਂਡੇਸ਼ਨ ਦੇ ਜਿਹੜੇ ਮੈਂਬਰਾਂ ਨੇ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਆਰਥਿਕ ਸਹਿਯੋਗ ਪਾਇਆ ਸੀ ਉਨ੍ਹਾਂ ਵਿੱਚ ਸਵਰਨ ਬੈਂਸ, ਡਾ. ਕੁਲਦੀਪ ਹਿਡਕੇਅਰ, ਸੁਰਿੰਦਰ ਸੂਰ, ਨਿਰਵੈਰ ਸਿੰਘ ਅਰੋੜਾ, ਮਨਜੀਤ ਕੌਰ ਅਰੋੜਾ, ਪਰਮਜੀਤ ਦਿਓਲ, ਅਮਰ ਸਿੰਘ ਤੁੱਸੜ, ਗੁਰਦੇਵ ਸਿੰਘ ਰੱਖੜਾ, ਹਰਜੀਇੰਦਰਪਾਲ ਸਿੰਘ, ਕੁਲਵਿੰਦਰ ਕੌਰ, ਜੋਗਿੰਦਰ ਸਿੰਘ ਪੱਡਾ, ਮਨਜੀਤ ਕੌਰ ਪੱਡਾ, ਪ੍ਰਿੰਸੀਪਲ ਗੁਰਦੀਪ ਸਿੰਘ, ਸੁਮਨ ਮੌਦ ਗਿੱਲ, ਈਸਵ ਸਿੰਘ ਸੋਹਲ, ਸੁੱਚਾ ਸਿੰਘ ਸੋਮਲ, ਜੋਗਿੰਦਰ ਸਿੰਘ ਬਾਜਵਾ, ਵਿਕਰਮ ਸਿੰਘ ਬਾਸੀ, ਜਸਵੀਰ ਸਿੰਘ ਕੰਗ, ਰੁਪਿੰਦਰ ਮਾਛੀਵਾੜਾ, ਦਿਨੇਸ਼ ਦੇਹਰਾਦੂਨ, ਜਸਪਰੀਤ ਸਿੰਘ ਸਾਚਾ, ਚੰਦਨ ਗਰਗ, ਜਰਨੈਲ ਸਿੰਘ ਢਿੱਲੋਂ, ਕਿਰਨ ਪਾਲ ਸਿੰਘ, ਬਾਜਵਾ ਪਰੌਪਰਟੀਜ਼, ਕਲਾਸਿਕ ਟਰੱਕ ਟਰੇਨਿੰਗ ਅਕੈਡਮੀ, FTN Travels, ਦਰਬਾਰ ਜਿਉਲਰਜ਼, ਕਿਰਨਪਾਲ ਸਿੰਘ, ਵਿਕਰਮ ਸਿੰਘ ਬਾਸੀ, ਬਲਕਾਰ ਸਿੰਘ ਬੈਂਸ ਅਤੇ ਏ-ਵੰਨ ਫ਼ਰਨੀਚਰ ਸ਼ਾਮਿਲ ਹਨ।
ਕਾਨਫ਼ਰੰਸ ਦੀਆਂ ਕੁੱਝ ਤਸਵੀਰਾਂ ਜੋ ਪਿੱਛਲੇ ਹਫ਼ਤੇ ਰਹਿ ਗਈਆਂ ਸਨ, ਉਹ ਇਸ ਹਫ਼ਤੇ ਪ੍ਰਕਾਸ਼ਿਤ ਕੀਤਆਂ ਜਾ ਰਹੀਆਂ ਹਨ।
ਇਸ ਮੌਕੇ ਸ੍ਰਪਰਸਤ ਕੰਵਲਜੀਤ ਕੌਰ ਬੈਂਸ ਨੇ ਕਿਹਾ ਕਿ ਜਿਹਨਾਂ ਮੈਂਬਰਾਂ ਨੇ ਕਾਨਫ਼ਰੰਸ ਨੂੰ ਸਫ਼ਲ ਕਰਨ ਵਿੱਚ ਆਪਣਾ ਸਹਿਯੋਗ ਦਿੱਤਾ ਹੈ ਅਦਾਰਾ ਅਜੀਤ ਵੀਕਲੀ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਹੈ। ਉਨ੍ਹਾਂ ਨੇ ਕਿਹਾ ਕਿ ਮਹੀਨੇ ਦੇ ਦੂਸਰੇ ਸ਼ਨੀਵਾਰ ਕਲਮ ਲੈਂਗੁਏਜ ਦੀਆਂ ਮੀਟਿਗਾਂ ਦਾ ਸਿਲਸਲਾ ਪਹਿਲਾਂ ਵਾਂਗ ਹੀ ਚਲਦਾ ਰਹੇਗਾ। ਅਜੀਤ ਵੀਕਲੀ ਦੇ ਐਡੀਟਰ ਇਨ ਚੀਫ਼ ਸਨੀ ਬੈਂਸ ਨੇ ਦੱਸਿਆ ਕਿ ਇਸ ਵਾਰ ਦੀ ਮਹੀਨਾਵਾਰ ਮੀਟਿੰਗ 13 ਜੁਲਾਈ ਦਿਨ ਸ਼ਨੀਵਾਰ ਨੂੰ ਇੱਕ ਵਜੇ ਤੋਂ ਚਾਰ ਵਜੇ ਦਰਮਿਆਨ ਅਜੀਤ ਭਵਨ (7015 TranmereDr., Unit 1 & 2, Mississauga) ਦੇ ਮਰਹੂਮ ਦਰਸ਼ਨ ਸਿੰਘ ਯਾਦਗਾਰੀ ਹਾਲ ‘ਚ ਹੋਵੇਗੀ। ਦੁਪਿਹਰ ਦੇ ਖਾਣੇ ਦਾ ਪ੍ਰਬੰਧ ਦਫ਼ਤਰ ਵਲੋਂ ਕੀਤਾ ਜਾਵੇਗਾ।
—