ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੇ ਸਥਾਪਨਾ ਦਿਵਸ ‘ਤੇ ਰਾਸ਼ਟਰ ਪ੍ਰਤੀ ਉਸ ਦੇ ਅਟੁੱਟ ਸਮਰਪਣ ਅਤੇ ਅਣਥੱਕ ਸੇਵਾ ਦੀ ਸ਼ਲਾਘਾ ਕੀਤੀ। CRPF ਕੇਂਦਰ ਸਰਕਾਰ ਅਧੀਨ ਦੇਸ਼ ਦੀ ਆਪਣੀ ਤਰ੍ਹਾਂ ਦੀ ਸਭ ਤੋਂ ਵੱਡੀ ਫੋਰਸ ਹੈ ਅਤੇ ਉਹ ਮੁੱਖ ਰੂਪ ਨਾਲ ਸੂਬਿਆਂ ਨਾਲ ਤਾਲਮੇਲ ਕਰ ਕੇ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਜੁੱਟਿਆ ਹੋਇਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ ਕਿ ਸਾਰੇ CRPF ਕਰਮੀਆਂ ਨੂੰ ਮੇਰੇ ਵਲੋਂ ਵਧਾਈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਪ੍ਰਤੀ ਉਨ੍ਹਾਂ ਦਾ ਅਟੁੱਟ ਸਮਰਪਣ ਅਤੇ ਅਣਥੱਕ ਸੇਵਾ ਅਸਲ ਵਿਚ ਸ਼ਲਾਘਾਯੋਗ ਹੈ । ਉਹ ਹਮੇਸ਼ਾ ਸਾਹਸ ਅਤੇ ਵਚਨਬੱਧਤਾ ਦੇ ਉੱਚ ਮਾਪਦੰਡਾਂ ਦੇ ਸਮਰਥਕ ਰਹੇ ਹਨ। ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਵਿਚ ਵੀ ਉਨ੍ਹਾਂ ਦੀ ਭੂਮਿਕਾ ਸਰਵਉੱਚ ਹੈ।