ਅਗਰਤਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਕ ਨਵੰਬਰ ਨੂੰ ਸਾਂਝੇ ਤੌਰ ‘ਤੇ ਵਰਚੁਅਲ ਤਰੀਕੇ ਨਾਲ ਭਾਰਤ ਅਤੇ ਬੰਗਲਾਦੇਸ਼ ਨੂੰ ਜੋੜਨ ਵਾਲੇ 2 ਰੇਲ ਪ੍ਰਾਜੈਕਟਾਂ ਅਤੇ ਇਕ ਮੈਗਾ ਪਾਵਰ ਪਲਾਂਟ ਦਾ ਉਦਘਾਟਨ ਕਰਨਗੇ।
ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਬੰਗਲਾਦੇਸ਼ ਦੇ ਖੁਲਣਾ ਮੰਡਲ ਦੇ ਰਾਮਪਾਲ ਸਥਿਤ 1320 ਮੈਗਾਵਾਟ ਸਮਰੱਥਾ ਦੇ ਸੁਪਰ ਥਰਮਲ ਪਾਵਰ ਪ੍ਰਾਜੈਕਟ ਦਾ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਸਾਂਝੇ ਤੌਰ ‘ਤੇ ਆਨਲਾਈਨ ਉਦਘਾਟਨ ਕਰਨਗੇ।
ਇਸ ਤੋਂ ਇਲਾਵਾ 15.064 ਕਿਲੋਮੀਟਰ ਲੰਬੇ ਆਖਾੜੂੜਾ (ਬੰਗਲਾਦੇਸ਼)-ਅਗਰਤਲਾ (ਤ੍ਰਿਪੁਰਾ, ਭਾਰਤ) ਰੇਲ ਲਿੰਕ ਪ੍ਰਾਜੈਕਟ ਅਤੇ 86.87 ਕਿਲੋਮੀਟਰ ਲੰਬੇ ਖੁਲਣਾ-ਮੋਂਗਲਾ ਪੋਰਟ ਰੇਲ ਲਾਈਨ ਪ੍ਰਾਜੈਕਟ ਦਾ ਵੀ ਉਦਘਾਟਨ ਕਰਨਗੇ।















