PM ਮੋਦੀ ਨੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ‘ਤੇ ਮਾਈਕਲ ਮਾਰਟਿਨ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਾਈਕਲ ਮਾਰਟਿਨ ਨੂੰ ਆਇਰਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਭਾਰਤ-ਆਇਰਲੈਂਡ ਦੁਵੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਨ। ਹਾਲ ਹੀ ‘ਚ ਮਾਰਟਿਨ ਨੂੰ ਗਠਜੋੜ ਸਰਕਾਰ ਦਾ ਮੁਖੀ ਚੁਣਿਆ ਗਿਆ ਸੀ। ਆਇਰਲੈਂਡ ਦੀਆਂ ਚੋਣਾਂ ‘ਚ ‘ਫਿਆਨਾ ਫੇਲ’ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ ਪਰ ਉਸ ਨੂੰ ਇੰਨੀਆਂ ਸੀਟਾਨਾਂ ਨਹੀਂ ਮਿਲੀਆਂ ਸੀ ਕਿ ਉਹ ਆਪਣੇ ਦਮ ‘ਤੇ ਸਰਕਾਰ ਬਣਾ ਸਕੇ। ਕਈ ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ, ਲੰਬੇ ਸਮੇਂ ਤੋਂ ਪ੍ਰਭਾਵੀ ਸੱਜੇ-ਪੱਖੀ ਪਾਰਟੀਆਂ ‘ਫਿਆਨਾ ਫੇਲ’ ਅਤੇ ‘ਫਾਈਨ ਗਾਏਲ’ ਕਈ ਆਜ਼ਾਦ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਗਠਜੋੜ ਬਣਾਉਣ ਲਈ ਸਹਿਮਤ ਹੋ ਗਈਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ‘ਤੇ ਪੋਸਟ ‘ਚ ਕਿਹਾ,”ਆਇਰਲੈਂਡ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ‘ਤੇ ਮਾਈਕਲ ਮਾਰਟਿਨ ਨੂੰ ਵਧਾਈ। ਅਸੀਂ ਆਪਣੀ ਦੋ-ਪੱਖੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਖਾਤਿਰ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ, ਜੋ ਸਾਂਝੇ ਮੁੱਲਾਂ ਦੀ ਮਜ਼ਬੂਤ ਨੀਂਹ ਅਤੇ ਲੋਕਾਂ ਤੋਂ ਲੋਕਾਂ ਵਿਚਾਲੇ ਡੂੰਘੇ ਜੁੜਾਵ ‘ਤੇ ਆਧਾਰਤ ਹੈ।” ਆਇਰਲੈਂਡ ‘ਚ 29 ਨਵੰਬਰ ਨੂੰ ਹੋਈਆਂ ਚੋਣਾਂ ‘ਚ ‘ਫਿਆਨਾ ਫੇਲ’ ਨੇ 174 ਸੀਟਾਂ ‘ਚੋਂ 48 ਅਤੇ ‘ਫਾਈਨ ਗੋਇਲ’ ਨੇ 38 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ।