IPL ਲਈ ਕੋਹਲੀ ਪਰਤਿਆ ਭਾਰਤ

ਵਾਟਰਲੂ: ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਬੇਟੇ ਅਕਾਯ ਦੇ ਜਨਮ ਤੋਂ ਬਾਅਦ ਭਾਰਤ ਪਰਤ ਆਇਆ ਹੈ ਤੇ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (IPL) ਲਈ ਰੌਇਲ ਚੈਲੰਜਰਜ਼ ਬੈਂਗਲੁਰੂ ਦੇ ਟ੍ਰੇਨਿੰਗ ਕੈਂਪ ਨਾਲ ਜੁੜਨ ਨੂੰ ਤਿਆਰ ਹੈ। ਕੋਹਲੀ ਨੇ ਨਿੱਜੀ ਕਾਰਨਾਂ ਕਾਰਨ ਭਾਰਤ ਅਤੇ ਇੰਗਲੈਂਡ ਵਿਚਾਲੇ ਟੈੱਸਟ ਲੜੀ ‘ਚੋਂ ਹੱਟਣ ਦਾ ਫ਼ੈਸਲਾ ਕੀਤਾ ਸੀ।
ਬਾਅਦ ‘ਚ ਦੱਸਿਆ ਗਿਆ ਕਿ ਇਹ ਬ੍ਰੇਕ ਇਸ ਲਈ ਲਈ ਗਈ ਸੀ ਤਾਂ ਕਿ ਇਹ ਸਟਾਰ ਬੱਲੇਬਾਜ਼ ਬ੍ਰਿਟੇਨ ‘ਚ ਆਪਣੇ ਬੇਟੇ ਦੇ ਜਨਮ ਦੇ ਸਮੇਂ ‘ਤੇ ਆਪਣੀ ਪਤਨੀ ਦੇ ਨਾਲ ਰਹਿ ਸਕੇ। ਇੱਕ ਬਿਆਨ ਅਨੁਸਾਰ, “ਵਿਰਾਟ ਕੋਹਲੀ ਪਰਤ ਆਇਆ ਹੈ।”
ਰੈੱਡ ਕਿੰਗ ਭਾਰਤ ‘ਚ 22 ਮਾਰਚ ਨੂੰ CSK ਵਿਰੁੱਧ ਆਪਣੀ IPL ਮੁਹਿੰਮ ਸ਼ੁਰੂ ਕਰਨ ਲਈ ਤਿਆਰ ਹੈ।