IIT ਵਰਗੀਆਂ ਸੰਸਥਾਵਾਂ ‘ਤੇ ਵੀ ਬੇਰੁਜ਼ਗਾਰੀ ਦਾ ਸੰਕਟ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਬੇਰੁਜ਼ਗਾਰੀ ਨੂੰ ਲੈ ਕੇ ਭਾਜਪਾ ਸਰਕਾਰ ‘ਤੇ ਮੁੜ ਹਮਲਾ ਕੀਤਾ ਅਤੇ ਕਿਹਾ ਕਿ ਮੋਦੀ ਸਰਕਾਰ ਦੀ ਰੁਜ਼ਗਾਰ ਨੂੰ ਲੈ ਕੇ ਕੋਈ ਨੀਤੀ ਨਹੀਂ ਹੈ, ਇਸ ਲਈ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਵਰਗੀਆਂ ਮੁੱਖ ਸੰਸਥਾਵਾਂ ਵੀ ਬੇਰੁਜ਼ਗਾਰੀ ਦੀ ਲਪੇਟ ‘ਚ ਆ ਗਏ ਹਨ। ਰਾਹੁਲ ਨੇ ਟਵੀਟ ਕਰ ਕੇ ਕਿਹਾ,”ਬੇਰੁਜ਼ਗਾਰੀ ਦੀ ਬੀਮਾਰੀ ਦੀ ਲਪੇਟ ‘ਚ ਹੁਣ ਆਈ.ਆਈ.ਟੀ. ਵਰਗੀਆਂ ਉੱਚ ਸੰਸਥਾਵਾਂ ਵੀ ਆ ਗਈਆਂ ਹਨ। ਆਈ.ਆਈ.ਟੀ. ਮੁੰਬਈ ‘ਚ ਪਿਛਲੇ ਸਾਲ 32 ਫ਼ੀਸਦੀ ਅਤੇ ਇਸ ਸਾਲ 36 ਫ਼ੀਸਦੀ ਵਿਦਿਆਰਥੀਆਂ ਦਾ ਪਲੇਸਮੈਂਟ ਨਹੀਂ ਹੋ ਸਕਿਆ।”
ਉਨ੍ਹਾਂ ਕਿਹਾ,”ਦੇਸ਼ ਦੇ ਸਭ ਤੋਂ ਮਸ਼ਹੂਰ ਤਕਨੀਕੀ ਸੰਸਥਾ ਦਾ ਇਹ ਹਾਲ ਹੈ ਤਾਂ ਕਲਪਣਾ ਕਰੋ ਭਾਜਪਾ ਨੇ ਪੂਰੇ ਦੇਸ਼ ਦੀ ਸਥਿਤੀ ਕੀ ਬਣਾ ਰੱਖੀ ਹੈ। ਨਰਿੰਦਰ ਮੋਦੀ ਕੋਲ ਨਾ ਰੁਜ਼ਗਾਰ ਦੇਣ ਦੀ ਕੋਈ ਨੀਤੀ ਹੈ ਅਤੇ ਨਾ ਹੀ ਨੀਅਤ, ਉਹ ਸਿਰਫ਼ ਭਾਵਨਾਤਮਕ ਮੁੱਦਿਆਂ ਦੇ ਜਾਲ ‘ਚ ਫਸਾ ਕੇ ਦੇਸ਼ ਦੇ ਨੌਜਵਾਨਾਂ ਨੂੰ ਧੋਖਾ ਦੇ ਰਹੇ ਹਨ।” ਕਾਂਗਰਸ ਨੇਤਾ ਨੇ ਕਿਹਾ,”ਕਾਂਗਰਸ ਵਲੋਂ ਨੌਜਵਾਨਾਂ ਲਈ ਰੁਜ਼ਗਾਰ ਦੀ ਠੋਸ ਯੋਜਨਾ ਦੇਸ਼ ਦੇ ਸਾਹਮਣੇ ਰੱਖੇ ਲਗਭਗ ਇਕ ਮਹੀਨਾ ਲੰਘ ਗਿਆ ਹੈ ਪਰ ਭਾਜਪਾ ਸਰਕਾਰ ਨੇ ਇਸ ਮੁੱਦੇ ‘ਤੇ ਹੁਣ ਤੱਕ ਸਾਹ ਵੀ ਨਹੀਂ ਲਿਆ ਹੈ। ਨੌਜਵਾਨ ਇਸ ਸਰਕਾਰ ਨੂੰ ਉਖਾੜ ਕੇ ਆਪਣੇ ਭਵਿੱਖ ਦੀ ਨੀਂਹ ਖ਼ੁਦ ਰੱਖੇਗੀ। ਕਾਂਗਰਸ ਦਾ ਨੌਜਵਾਨ ਨਿਆਂ ਦੇਸ਼ ‘ਚ ਇਕ ਨਵੀਂ ‘ਰੁਜ਼ਗਾਰ ਕ੍ਰਾਂਤੀ’ ਨੂੰ ਜਨਮ ਦੇਵੇਗਾ।”