Digital ਦੁਨੀਆ ਦੇ King ਬਣੇ PM ਮੋਦੀ ! Instagram ਮਗਰੋਂ ਹੁਣ YouTube ‘ਤੇ ਵੀ ਪਿੱਛੇ ਛੱਡ’ਤੇ ਸਾਰੇ Leader

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਪਲੇਟਫਾਰਮ ‘ਤੇ ਇੱਕ ਹੋਰ ਇਤਿਹਾਸਕ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ। PM ਮੋਦੀ ਦੇ ਅਧਿਕਾਰਤ YouTube ਚੈਨਲ ਨੇ 30 ਮਿਲੀਅਨ (3 ਕਰੋੜ) ਸਬਸਕ੍ਰਾਈਬਰਸ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਹ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਸ਼ਵ ਨੇਤਾ ਬਣ ਗਏ ਹਨ।
ਵਿਸ਼ਵ ਨੇਤਾਵਾਂ ਨੂੰ ਪਿੱਛੇ ਛੱਡਿਆ
ਜੇਕਰ ਗਲੋਬਲ ਪੱਧਰ ‘ਤੇ ਤੁਲਨਾ ਕੀਤੀ ਜਾਵੇ ਤਾਂ ਦੂਜੇ ਨੰਬਰ ‘ਤੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਹਨ, ਜਿਨ੍ਹਾਂ ਦੇ ਸਬਸਕ੍ਰਾਈਬਰਸ ਮੋਦੀ ਦੇ ਮੁਕਾਬਲੇ ਸਿਰਫ਼ ਚੌਥਾ ਹਿੱਸਾ ਹੀ ਹਨ। ਹੈਰਾਨੀ ਦੀ ਗੱਲ ਇਹ ਹੈ ਕਿ PM ਮੋਦੀ ਦੇ ਸਬਸਕ੍ਰਾਈਬਰਸ ਦੀ ਗਿਣਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲੋਂ 7 ਗੁਣਾ ਜ਼ਿਆਦਾ ਹੈ, ਜੋ ਉਨ੍ਹਾਂ ਦੀ ਵਿਸ਼ਵਵਿਆਪੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ।
ਭਾਰਤੀ ਸਿਆਸਤ ‘ਚ ਵੀ ਮੋਦੀ ਦੀ ਸਰਦਾਰੀ
ਸਿਰਫ਼ ਵਿਦੇਸ਼ੀ ਹੀ ਨਹੀਂ, ਸਗੋਂ ਦੇਸ਼ ਦੇ ਅੰਦਰ ਵੀ ਵਿਰੋਧੀ ਨੇਤਾਵਾਂ ਦੇ ਮੁਕਾਬਲੇ PM ਮੋਦੀ ਦਾ ਡਿਜੀਟਲ ਕੱਦ ਕਾਫੀ ਵੱਡਾ ਹੈ। ਪ੍ਰਧਾਨ ਮੰਤਰੀ ਦੇ ਸਬਸਕ੍ਰਾਈਬਰਸ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲੋਂ ਲਗਭਗ 3 ਗੁਣਾ ਅਤੇ ਆਮ ਆਦਮੀ ਪਾਰਟੀ ਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਕਾਰਤ ਚੈਨਲਾਂ ਨਾਲੋਂ 4 ਗੁਣਾ ਤੋਂ ਵੀ ਵੱਧ ਹਨ।
Instagram ‘ਤੇ ਵੀ ਬਣਾਇਆ ਰਿਕਾਰਡ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਮੋਦੀ ਨੇ Instagram ‘ਤੇ 100 ਮਿਲੀਅਨ (10 ਕਰੋੜ) ਫਾਲੋਅਰਜ਼ ਦਾ ਅੰਕੜਾ ਪਾਰ ਕੀਤਾ ਸੀ। ਉਹ ਇਹ ਮੁਕਾਮ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਸਿਆਸਤਦਾਨ ਬਣੇ ਸਨ। ਸਾਲ 2014 ‘ਚ ਇੰਸਟਾਗ੍ਰਾਮ ‘ਤੇ ਆਉਣ ਤੋਂ ਬਾਅਦ ਪਿਛਲੇ ਇਕ ਦਹਾਕੇ ‘ਚ ਉਨ੍ਹਾਂ ਦਾ ਅਕਾਊਂਟ ਸਭ ਤੋਂ ਵੱਧ ਰੁਝੇਵੇਂ (Engagement) ਵਾਲਾ ਡਿਜੀਟਲ ਸਪੇਸ ਬਣ ਗਿਆ ਹੈ।