ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨੇਜਰ 51 ਸੂਤਰੀ ਯੂਥ ਮੈਨੀਫੈਸਟੋ ਰਿਲੀਜ਼ ਕਰ ਦਿੱਤਾ ਹੈ। ਅੰਮ੍ਰਿਤਸਰ ‘ਚ ਇਕ ਵੱਡੀ ਰੈਲੀ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਯੂਥ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਏ। ਪ੍ਰਮੁੱਖ ਤੌਰ ਉਤੇ ਮੈਨੀਫੈਸਟੋ ਨੂੰ 5 ਭਾਗਾਂ ‘ਚ ਵੰਡਿਆ ਗਿਆ। ਸਭ ਤੋਂ ਖਾਸ ਹੈ ਦਿੱਲੀ ਵਾਂਗ ਪੰਜਾਬ ਦੇ ਪਿੰਡਾਂ ਵਿੱਚ ਮੁਫਤ ਵਾਈਫਾਈ ਸਹੂਲਤ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਮੁਫਤ ਵਾਈਫਾਈ ਪਿੰਡਾਂ ਦੇ ਨਾਲ ਨਾਲ ਵਿਦਿਅਕ ਸੰਸਥਾਵਾਂ ਵਿੱਚ ਵੀ ਮਿਲੇਗਾ। 1. ਰੋਜ਼ਗਾਰ 2. ਨਸ਼ਾ ਵਿਰੋਧੀ ਮੁਹਿੰਮ 3. ਸਕੂਲੀ ਸਿੱਖਿਆ 4. ਉੱਚ ਸਿੱਖਿਆ ਅਤੇ 5. ਖੇਡਾਂ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਵਾਅਦਾ ਨੌਕਰੀ ਦਾ ਕੀਤਾ ਹੈ। ਜਿਸ ਤਹਿਤ ਜੇਕਰ ਸੂਬੇ ‘ਚ 2017 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ‘ਚ 25 ਲੱਖ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।
II ਨੌਕਰੀਆਂ ਤੇ ਹੋਰ ਕੰਮਾਂ ‘ਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਪੂਰੀਆਂ ਸ਼ਕਤੀਆਂ ਵਾਲਾ ਜਨਲੋਕਪਾਲ ਬਿੱਲ ਲਿਆਉਣਾ। III ਰੋਜ਼ਗਾਰ ਦੇਣ ਦੇ ਮੰਤਵ ਨਾਲ ਸਿਆਸੀ ਲੀਡਰਾਂ ਅਤੇ ਮਾਫੀਆ ਦੇ ਕਬਜੇ ਹੇਠੋਂ ਸ਼ਰਾਬ, ਰੇਤਾ, ਬਜਰੀ ਅਤੇ ਟ੍ਰਾਂਸਪੋਰਟ ਜਿਹੇ ਧੰਦਿਆਂ ਨੂੰ ਹਟਾਉਣਾ…. ਤੇ ਆਉਂਦੇ ਸਮੇਂ ‘ਚ ਸਾਰੇ ਠੇਕਿਆਂ ਤੋਂ ਸਿਆਸੀ ਪਰਿਵਾਰਾਂ ਦਾ ਦਬਦਬਾ ਖਤਮ ਕਰਨਾ ਤੇ ਸਾਰੇ ਕੰਮਾਂ‘ਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣਾ…ਤਾਮਿਲਨਾਡੂ ਦੀ ਤਰਜ਼ ‘ਤੇ ਰੇਤਾ, ਬਜਰੀ ਅਤੇ ਟ੍ਰਾਂਸਪੋਰਟ ਦੇ ਧੰਦਿਆਂ ਬਾਰੇ ਕਾਰਪੋਰਸ਼ਨ ਬਣਾਕੇ ਵੱਡੇ ਪੱਧਰ ‘ਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਕਰਵਾਉਣ ਦਾ ਦਾਅਵਾ ਯੂਥ ਦੇ ਚੋਣ ਮੈਨੀਫੈਸਟੋ ‘ਚ ਕੀਤਾ ਗਿਆ ਏ।
IV. ‘ਵਿਦੇਸ਼ੀ ਰੋਜ਼ਗਾਰ ਨੌਜਵਾਨ ਬੋਰਡ’ ਦਾ ਗਠਨ ਕਰਨਾ…ਜਿਸ ਜ਼ਰੀਏ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ‘ਚ ਜਾਣ ਵਾਲੇ ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਕਰਨਾ ਅਤੇ ਵੱਖੋਂ ਵੱਖ ਸਫਾਰਤਖਾਨਿਆਂ ਨਾਲ ਸੰਪਰਕ ਕਰਕੇ ਸਬੰਧਤ ਮੁਲਕਾਂ ‘ਚ ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣਾ…ਇੰਨ੍ਹਾਂ ਹੀ ਨਹੀਂ ਚੋਣ ਮੈਨੀਫੈਸਟੋ ‘ਚ ਸਾਰੇ ਹੀ ਏਜੰਟਾਂ ਨੂੰ ਕਾਨੂੰਨ ਦੇ ਦਾਇਰੇ ਹੇਠ ਲੈਕੇ ਆਉਣ ਦੀ ਵੀ ਤਜਵੀਜ਼ ਏ। ਤਾਂ ਕੀ ਗੈਰ-ਕਾਨੂੰਨੀ ਢੰਗ ਏਜੰਟਾਂ ਦੇ ਸਬਜਬਾਗ ਦਿਖਾਉਣ ਤੋਂ ਬਾਅਦ ਕੋਈ ਵੀ ਨੌਜਵਾਨ ਜਾਨ ਜੋਖਿਮ ‘ਚ ਪਾਕੇ ਵਿਦੇਸ਼ ਨਾ ਜਾਵੇ। VI. ਚੋਣ ਮੈਨੀਫੈਸਟੋ ‘ਚ ਇਹ ਵਾਅਦਾ ਕੀਤਾ ਗਿਆ ਏ ਦੋਆਬਾ ਖੇਤਰ ‘ਚ ਕਾਂਸ਼ੀਰਾਮ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਏਗੀ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਹਾਸਿਲ ਕਰਨ ‘ਚ ਜਿਆਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਏ।
VII. ਚੋਣ ਮੈਨੀਫੈਸਟੋ ‘ਚ ਮੋਜੂਦਾ ITIਸੀ ਦਾ ਰੂਪ ਬਦਲਣ ਦੀ ਵੀ ਤਜਵੀਜ਼ ਰੱਖੀ ਗਈ ਏ। ਪੰਜਾਬ ਦੀਆਂ ਸਾਰੀਆਂ ਹੀ ਆਈਟੀਆਈਸ ਦੀ ਸਮਰੱਥਾ ਦੁਗਣੀ ਕਰਨ ਦਾ ਦਾਅਵਾ ਵੀ ਮੈਨੀਫੈਸਟੋ ‘ਚ ਕੀਤਾ ਗਿਆ ਏ। ਇੰਨ੍ਹਾਂ ਹੀ ਨਹੀਂ ਪਿੰਡ, ਬਲਾਕ ਪੱਧਰ ‘ਤੇ ਕਿੱਤਾ ਮੁਖੀ ਟ੍ਰੇਨਿੰਗ ਸੈਂਟਰ ਖੋਲਣ ਦੀ ਵੀ ਗੱਲ ਮੈਨੀਫੈਸਟੋ ‘ਚ ਕੀਤੀ ਗਈ ਏ।
VIII. ਰੋਜ਼ਗਾਰ ਦੇਣ ਦੇ ਸਬੰਧ ‘ਚ ਜੋ ਵੱਡੀ ਰਾਹਤ ਨੌਜਵਾਨਾਂ ਨੂੰ ਦੇਣ ਦੀ ਗੱਲ ਕਹੀਂ ਗਈ ਏ ਉਸ ‘ਚ ਸਰਕਾਰੀ ਨੌਕਰੀਆਂ ‘ਚ ਲਈ ਜਾਣ ਵਾਲੀ ਫੀਸ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਏ। ਕਿਸੇ ਵੀ ਸਰਕਾਰੀ ਅਸਾਮੀ ਲਈ ਭਰੀ ਜਾਣ ਵਾਲੀ ਫੀਸ ਆਮ ਆਦਮੀ ਪਾਰਟੀ ਨੇ ਇਕਰਾਰ ਕੀਤਾ ਏ ਕੀ ਸਰਕਾਰ ਬਣਨ ‘ਤੇ ਨਹੀਂ ਲਈ ਜਾਏਗੀ। IX. ਇਸ ਤੋਂ ਇਲਾਵਾ ਚੋਣ ਮੈਨੀਫੈਸਟੋ ‘ਚ ਇਹ ਵੀ ਵਾਅਦਾ ਕੀਤਾ ਗਿਆ ਏ ਕੀ ਮੋਜੂਦਾ ਠੇਕੇ ‘ਤੇ ਸਰਕਾਰੀ ਅਦਾਰਿਆਂ ‘ਚ ਨੌਕਰੀ ਲੱਗੇ ਮੁਲਾਜ਼ਮਾਂ ਦੇ ਸਾਰੇ ਵਰਗਾਂ ਨਾਲ ਗੰਭੀਰਤਾ ਨਾਲ ਸਾਰੇ ਮੁੱਦੇ ਵਿਚਾਰੇ ਜਾਣਗੇ।
ਚੋਣ ਮੈਨੀਫੈਸਟੋ ‘ਚ ਰੋਜ਼ਗਾਰ ਤੋਂ ਬਾਅਦ ਨਸ਼ਾ ਵਿਰੋਧੀ ਮੁਹਿੰਮ ਨੂੰ ਦੂਜੇ ਨੰਬਰ ‘ਤੇ ਰੱਖਿਆ ਗਿਆ ਏ। I. ਜਿਸ ਸਭ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਕੀ ਨਸ਼ੇ ਦੀ ਸਪਲਾਈ ਚੇਨ ਨੂੰ 1 ਮਹੀਨੇ ਦੇ ਅੰਦਰ ਅੰਦਰ ਖਤਮ ਕਰ ਦਿੱਤਾ ਜਾਏਗਾ।
II. ਇਸਦੇ ਨਾਲ ਪੰਜਾਬ ‘ਚ ਇਕ ਡਰੱਗ ਟਾਸਕ ਫੋਰਸ ਬਣਾਈ ਜਾਏਗੀ। ਜੋ ਕੀ ਨਸ਼ਿਆਂ ਨੂੰ ਨੱਥ ਪਾਉਣ ਲਈ ਹਰ ਵੇਲੇ ਸਰਗਰਮ ਰਹੇਗੀ।
III. ਪੰਜਾਬ ‘ਚ ਨਸ਼ਾ ਸਪਲਾਈ ਅਤੇ ਵੇਚਣ ਵਾਲਿਆਂ ਲਈ ਖਾਸ ਕਾਨੂੰਨ ਬਣਾਕੇ ਮੁਜਰਮ ਨੂੰ ਮੌਤ ਤੱਕ ਉਮਰ ਕੈਦ ਅਤੇ ਸਾਰੀ ਜਾਇਦਾਦ ਜ਼ਬਤ ਕਰਨ ਦੀ ਤਜਵੀਜ਼ ਰੱਖੀ ਗਈ ਏ।
IV. ਸਰਕਾਰੀ ਨਸ਼ਾ ਕੇਂਦਰਾਂ ‘ਚ ਮਰੀਜ਼ ਦਾ ਮੁਫਤ ਇਲਾਜ ਅਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਦੀ ਫੀਸ ਨਿਰਾਧਰ ਕਰਨਾ।
V. ਨੌਜਵਾਨਾਂ ‘ਤੇ ਨਸ਼ਾਖੋਰੀ ਦੀ ਆੜ ‘ਚ ਸਿਆਸੀ ਰੰਜਿਸ਼ ਦੇ ਪਾਏ ਗਏ ਸਾਰੇ ਮਾਮਲੇ ਰੱਦ ਕਰਨਾ।
VI. ਹਰ ਪਿੰਡ ਅਤੇ ਸ਼ਹਿਰ ‘ਚ ਸਿਹਤ ਕਲੀਨਿਕ ਤੇ ਮੁਫਤ ਦਵਾਈਆਂ ਦੇ ਨਾਲ ਨਾਲ ਟੈਸਟ ਵੀ ਮੁਫਤ ਕਰਨ ਦਾ ਦਾਅਵਾ
VII. ਸਥਾਨਿਕ ਤੇ ਪੰਚਾਇਤੀ ਚੋਣਾਂ ਵੇਲੇ ਉਮੀਦਵਾਰ ਤੋਂ ਨਸ਼ਾ ਨਾ ਕਰਨ ਵਾਲਾ ਹਲਫਿਆ ਬਿਆਨ ਲੈਣਾ…ਤੇ ਉਲੰਘਣਾ ਕਰਨ ‘ਤੇ ਕਾਰਵਾਈ ਦੀ ਤਜ਼ਵੀਜ਼..
VIII. ਨਸ਼ਾਖੋਰੀ ਨੂੰ ਨੱਥ ਪਾਉਣ ਲਈ MP ਅਤੇ MLA’S ਦੇ ਪਿਸ਼ਾਬ ਦੇ ਨਮੂਨੇ ਅਚਨਚੇਤ ਲੈਣਾ ਵੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਾਇਆ ਗਿਆ।
ਤੀਜਾ ਸਭ ਤੋਂ ਅਹਿਮ ਭਾਗ ਸਕੂਲੀਂ ਸਿੱਖਿਆ ਦਾ ਰੱਖਿਆ ਗਿਆ ਏ। ਜਿਸ ਮੁਤਾਬਿਕ I. ਹਰ ਪ੍ਰਾਇਮਰੀ ਸਕੂਲ ‘ਚ ਘੱਟੋ-ਘੱਟ 5 ਅਧਿਆਪਕ।
II. ਅਧਿਆਪਕਾਂ ਨੂੰ ਅਧਿਆਪਨ ਤੋਂ ਬਿਨ੍ਹਾ ਕਿਸੇ ਹੋਰ ਕੰਮਾਂ ‘ਚ ਡਿਊਟੀ ਨਾ ਲਗਾਉਣਾ।
III. ਵਾਧੂ ਕੰਮਾਂ ਲਈ ਅਸਟੇਟ ਅਫਸਰਾਂ ਦੀ ਨਿਯੁਕਤੀ…ਪੰਜ ਸਕੂਲਾਂ ‘ਤੇ ਇਕ ਅਸਟੇਟ ਅਫਸਰ ਦੀ ਨਿਗਰਾਨੀ… IV. ਨੌਵੀ ਤੋਂ ਬਾਅਦ ਹਰੇਕ ਬੱਚੇ ਨੂੰ ਮੁਫਤ ਲੈਪਟਾਪ ਮੁਹੱਇਆ ਕਰਵਾਉਣਾ V. ਹਰੇਕ ਹਾਈ ਸਕੂਲ ‘ਚ ਇਕ ਕੰਪਿਊਟਰ ਲੈਬ
VI. ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਦਾ ਸਾਲਾਨਾ ਆਡਿਟ ਕਰਵਾਉਣਾ ਦੀ ਵੀ ਚੋਣ ਮੈਨੀਫੈਸਟੋ ‘ਚ ਤਜਵੀਜ਼ ਰੱਖੀ ਗਈ ਏ।
VII. ਪ੍ਰਾਈਵੇਟ ਸਕੂਲਾਂ ‘ਚ ਅਧਿਆਪਕਾ ਦੇ ਹੋ ਰਹੇ ਆਰਥਿਕ ਸੋਸ਼ਣ ਨੂੰ ਨੱਥ ਪਾਉਣ ਖਾਸ ਕਾਨੂੰਨ।
VIII. ਸਕੂਲਾਂ ਅਤੇ ਕਾਲਜਾਂ ਲਈ ਮੁਫਤ ਬੱਸ ਸੇਵਾ।
IX. ਮਹਿਲਾਵਾਂ ਲਈ ਵੱਖਰੀ ਮੁਫਤ ਬੱਸ ਸੇਵਾ ਸ਼ੁਰੂ ਕਰਨ ਦਾ ਦਾਅਵਾ ਯੂਥ ਮੈਨੀਫੈਸਟੋ ‘ਚ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਏ।
ਸਕੂਲੀ ਸਿੱਖਿਆ ਤੋਂ ਬਾਅਦ ਯੂਥ ਮੈਨੀਫੈਸਟੋ ‘ਚ ਸਭ ਤੋਂ ਵੱਧ ਜੋਰ ਉੱਚ ਸਿੱਖਿਆ ‘ਤੇ ਦਿੱਤਾ ਗਿਆ ਏ। ਜਿਸ ‘ਚ ਸਭ ਤੋਂ ਪਹਿਲਾਂ I. ਉੱਚ ਸਿੱਖਿਆ ਪ੍ਰਾਪਤ ਕਰਨ ਲਈ ਬਿਨ੍ਹਾਂ ਗਰੰਟੀ 10 ਲੱਖ ਦਾ ਲੋਨ। II. 3 ਨਵੇਂ ਮੈਡੀਕਲ ਕਾਲਜ
III. ਹਰ ਜਿਲੇ ‘ਚ ਇਕ ਦਾ ਆਪਣਾ ਵੱਖਰਾ ਡਿਗਰੀ ਕਾਲਜ
IV. ਮੋਹਾਲੀ ‘ਚ ਫਿਲਮ ਸਿਟੀ
V. ਇਸ ਤੋਂ ਇਲਾਵਾ ਵਰਕਿੰਗ ਪ੍ਰੋਫੈਸਨਲਸ ਲਈ ਹੋਸਟਲ ਦੀ ਤਜਵੀਜ਼
VI. ਸਿਆਸੀ ਪ੍ਰਭਾਵ ਤੋਂ ਮੁਕਤ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਦੀ ਨਿਯੁਕਤੀ
VII. ਸਿੱਖਿਆ ਦੇ ਬਜਟ ‘ਚ ਹਰ ਸਾਲ ਠੋਸ ਵਾਧਾ
ਚੋਣ ਮੈਨੀਫੈਸਟੋ ‘ਚ ਖੇਡਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਕਾਫੀ ਮਹੱਤਤਾ ਦਿੱਤੀ ਏ। ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਇਕਰਾਰਨਾਮੇ‘ਚ I. ਪੰਜਾਬ ਓਲਪਿੰਕ ਮਿਸ਼ਨ ਦੀ ਸਥਾਪਨਾ ਦੀ ਤਜਵੀਜ਼ ਰੱਖੀ ਗਈ ਹੈ। ਤਾਂ ਕੀ ਸੂਬੇ ‘ਚੋਂ ਖਿਡਾਰੀ ਤਿਆਰ ਕਰਕੇ ਓਲਪਿੰਕ ‘ਚ ਭੇਜੇ ਜਾਣ।
II. ਹਰ ਸਕੂਲ, ਕਾਲਜ ਅਤੇ ਬਲਾਕ ਪੱਧਰ ‘ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਕੋਚਾਂ ਦੀ ਨਿਯੁਕਤੀ।
III. 1 ਸਪੋਰਟਸ ਸਕੂਲ ਤੇ ਇਕ ਖੇਡ ਕਾਲਜ ਹਰ ਮਾਂਝਾ ਮਾਲਵਾ ਤੇ ਦੁਆਬਾ ਖੇਤਰ ‘ਚ
IV. ਓਲਪਿੰਕ ਪੱਧਰ ‘ਤੇ ਗੋਲਡ ਮੈਡਲ ਜਿੱਤਣ ਵਾਲੇ ਨੂੰ 5 ਕਰੋੜ, ਚਾਂਦੀ ਦਾ ਤਗਮਾ ਲੈਕੇ ਆਉਣ ਵਾਲੇ ਨੂੰ 4 ਕਰੋੜ ਤੇ ਸਿਲਵਰ ਮੈਡਲ ਮੁਲਕ ਦੀ ਝੋਲੀ ਪਾਉਣ ਵਾਲੇ ਨੂੰ 3 ਕਰੋੜ ਦਾ ਨਕਦ ਇਨਾਮ ਦੇਣ ਦਾ ਇਕਰਾਰ ਯੂਥ ਚੋਣ ਮੈਨੀਫੈਸਟੋ‘ਚ ਕੀਤਾ ਗਿਆ ਏ















