ਨੌਕਰਸ਼ਾਹਾਂ ਦੇ ਫ਼ੈਸਲਿਆਂ ਦਾ ਆਧਾਰ ਸਿਰਫ਼ ਅਤੇ ਸਿਰਫ਼ ਦੇਸ਼ਹਿੱਤ ਹੋਣਾ ਚਾਹੀਦਾ : PM ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਕਰਸ਼ਾਹਾਂ ਦੀ ਅਪੀਲ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਨ੍ਹਾਂ ‘ਤੇ ਭਰੋਸਾ ਰੱਖਿਆ ਹੈ, ਜਿਸ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਦੇ ਹਰ ਨਿਰਮਾਣ ਦਾ ਆਧਾਰ ਸਿਰਫ਼ ਅਤੇ ਸਿਰਫ਼ ਰਾਸ਼ਟਰਹਿੱਤ ਹੋਣਾ ਚਾਹੀਦਾ। ਪੀ.ਐੱਮ. ਮੋਦੀ ਨੇ ਇੱਥੇ ਸਿਵਲ ਸੇਵਾ ਦਿਵਸ ਮੌਕੇ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਰਾਸ਼ਟਰ ਪਹਿਲੇ, ਨਾਗਰਿਕ ਪਹਿਲੇ’ ਨੂੰ ਸੂਤਰ ਮੰਨ ਕੇ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਨੌਕਰਸ਼ਾਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਨ੍ਹਾਂ ‘ਤੇ ਭਰੋਸਾ ਕੀਤਾ ਹੈ। ਨੌਕਰਸ਼ਾਹਾਂ ਨੂੰ ਵੀ ਇਸ ਭਰੋਸੇ ‘ਤੇ ਕਾਇਮ ਰੱਖਦੇ ਹੋਏ ਆਪਣੇ ਸਾਰੇ ਫ਼ੈਸਲਿਆਂ ਦੇ ਕੇਂਦਰ ‘ਚ ਸਿਰਫ਼ ਅਤੇ ਸਿਰਫ਼ ਰਾਸ਼ਟਰਹਿੱਤ ਨੂੰ ਰੱਖਣਾ ਚਾਹੀਦਾ। ਉਨ੍ਹਾਂ ਕਿਹਾ,”ਅੱਜ ਮੈਂ ਭਾਰਤ ਦੀ ਬਿਊਰੋਕ੍ਰੇਸੀ ਤੋਂ, ਭਾਰਤ ਦੇ ਹਰ ਕਰਮਚਾਰੀ ਤੋਂ, ਭਾਵੇਂ ਉਹ ਰਾਜ ਸਰਕਾਰ ‘ਚ ਹੋਵੇ ਜਾਂ ਕੇਂਦਰ ਸਰਕਾਰ ‘ਚ, ਇਕ ਅਪੀਲ ਕਰਨਾ ਚਾਹੁੰਦਾ ਹਾਂ ਕਿ ਦੇਸ਼ ਨੇ ਤੁਹਾਡੇ ‘ਤੇ ਬਹੁਤ ਭਰੋਸਾ ਕੀਤਾ, ਤੁਹਾਨੂੰ ਮੌਕਾ ਦਿੱਤਾ ਹੈ, ਇਸ ਭਰੋਸੇ ਨੂੰ ਕਾਇਮ ਰੱਖਣਾ। ਤੁਹਾਡੀ ਸਰਵਿਸ ‘ਚ ਤੁਹਾਡੇ ਫ਼ੈਸਲੇ ਦਾ ਆਧਾਰ ਸਿਰਫ਼ ਅਤੇ ਸਿਰਫ਼ ਦੇਸ਼ਹਿੱਤ ਹੋਣਾ ਚਾਹੀਦਾ।”
ਪੀ.ਐੱਮ. ਮੋਦੀ ਨੇ ਕਿਹਾ ਕਿ ਲੋਕਤੰਤਰ ‘ਚ ਸਿਆਸੀ ਦਲਾਂ ਦਾ ਆਪਣਾ ਮਹੱਤਵ ਹੈ ਪਰ ਨੌਕਰਸ਼ਾਹੀ ਵਲੋਂ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਕਿ ਟੈਕਸ ਦੇਣ ਵਾਲਿਆਂ ਦਾ ਪੈਸਾ ਕਿਸੇ ਦਲ ਲਈ ਖਰਚ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਮ੍ਰਿਤ ਕਾਲ ‘ਚ ਨੌਕਰਸ਼ਾਹਾਂ ਦੇ ਮੋਢੇ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੂੰ ਦੇਸ਼ ਨੂੰ ਤਰੱਕੀ ਦੇ ਮਾਰਗ ‘ਤੇ ਲਿਜਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਸ਼ਤਾਬਦੀ ਦੇਸ਼ ਦੀ ਗੋਲਡਨ ਸ਼ਤਾਬਦੀ ਉਦੋਂ ਹੋਵੇਗੀ, ਜਦੋਂ ਅਸੀਂ ਕਰਤੱਵਾਂ ਨੂੰ ਪਹਿਲ ਦੇਵਾਂਗੇ। ਉਨ੍ਹਾਂ ਕਿਹਾ,”ਕਰਤੱਵ ਸਾਡੇ ਲਈ ਵਿਕਲਪ ਨਹੀਂ ਸੰਕਲਪ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਕੇਂਦਰਿਤ ਅਤੇ ਵਿਕਾਸ ਕੇਂਦਰਿਤ ਸ਼ਾਸਨ ‘ਚ ਹੀ ਸਮੱਸਿਆਵਾਂ ਦਾ ਹੱਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਸ਼ਾਸਨ ਦੀ ਪਛਾਣ ਜਨਤਾ ਦੇ ਪ੍ਰਤੀ ਜਵਾਬਦੇਹੀ ਹੈ। ਪ੍ਰਧਾਨ ਮੰਤਰੀ ਨੇ ਲੋਕ ਸੇਵਾ ਦਿਵਸ ਮੌਕੇ ਸ਼ਾਨਦਾਰ ਸੇਵਾ ਲਈ ਨੌਕਰਸ਼ਾਹਾਂ ਨੂੰ ਸਨਮਾਨਤ ਵੀ ਕੀਤਾ।