ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਹੁਣ ਗਲੋਬਲ ਆਈਕੌਨ ਬਣ ਗਈ ਹੈ। ਅਦਾਕਾਰਾ ਨੇ ਮਿਹਨਤ ਕਰ ਕੇ ਇਹ ਕਾਮਯਾਬੀ ਦਾ ਮੁਕਾਮ ਹਾਸਲ ਕੀਤਾ ਹੈ। ਗਾਇਕ ਨਿਕ ਜੋਨਜ਼ ਨੇ ਪ੍ਰਿਅੰਕਾ ਦਾ ਪੂਰਾ ਸਾਥ ਦਿੱਤਾ। ਇਹ ਜੋੜਾ ਅਕਸਰ ਸੁਰਖ਼ੀਆਂ ‘ਚ ਰਹਿੰਦਾ ਹੈ। ਦੋਵੇਂ ਸੋਸ਼ਲ ਮੀਡੀਆ ‘ਤੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਤੁਹਾਨੂੰ ਦੱਸ ਦੇਈਏ ਕਿ ਇਸ ਸੈਲੇਬ੍ਰਿਟੀ ਜੋੜੇ ਦੀ ਟਵਿਟਰ ‘ਤੇ ਹੀ ਆਪਸੀ ਗੱਲਬਾਤ ਸ਼ੁਰੂ ਹੋਈ ਸੀ।
ਪ੍ਰਿਅੰਕਾ ਚੋਪੜਾ ਨੇ ਲੰਘੀ 18 ਜੁਲਾਈ ਨੂੰ ਆਪਣਾ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ‘ਤੇ ਅਸੀਂ ਤੁਹਾਨੂੰ ਅਦਾਕਾਰਾ ਨਾਲ ਜੁੜਿਆਂ ਅੱਠ ਅਹਿਮ ਗੱਲਾਂ ਦੱਸਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਅਤੇ ਨਿਕ ਦੀ ਪਹਿਲੀ ਮੁਲਾਕਾਤ ਟਵਿਟਰ ਰਾਹੀਂ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਨਿਕ ਅਤੇ ਪ੍ਰਿਅੰਕਾ ਦੀ ਪਹਿਲੀ ਮੁਲਾਕਾਤ ਸਾਲ 2017 ‘ਚ ਵੈਨਿਟੀ ਫ਼ੇਅਰ ਔਸਕਰ ਪਾਰਟੀ ‘ਚ ਹੋਈ ਸੀ। ਇਸ ਦੌਰਾਨ ਨਿਕ ਨੇ ਪ੍ਰਿਅੰਕਾ ਨੂੰ ਪਹਿਲੀ ਵਾਰ ਦੇਖਿਆ ਅਤੇ ਗੋਡਿਆਂ ਭਾਰ ਬੈਠ ਕੇ ਪੁੱਛਿਆ, ”ਤੁਸੀਂ ਹੁਣ ਤਕ ਕਿੱਥੇ ਸੀ? ”
ਉਸ ਤੋਂ ਬਾਅਦ ਨਿਕ ਨੇ ਆਪਣੀ ਮਾਤਾ ਨੂੰ ਪ੍ਰਿਅੰਕਾ ਬਾਰੇ ਦੱਸਿਆ ਅਤੇ ਇੰਡੀਆ ‘ਚ ਦੋ ਰੀਤੀ-ਰਿਵਾਜਾਂ ਨਾਲ ਇਨ੍ਹਾਂ ਦਾ ਵਿਆਹ ਹੋਇਆ।
2000 ‘ਚ 30 ਨਵੰਬਰ ਉਹ ਦਿਨ ਸੀ ਜਦੋਂ ਪ੍ਰਿਅੰਕਾ ਚੋਪੜਾ ਨੇ ਸਿਰਫ਼ 17 ਸਾਲ ਦੀ ਉਮਰ ‘ਚ ਦੁਨੀਆਂ ‘ਚ ਸਭ ਤੋਂ ਖ਼ੂਬਸੂਰਤ ਹੋਣ ਦਾ ਖ਼ਿਤਾਬ ਜਿੱਤਿਆ ਸੀ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਨੇ ਬੌਲੀਵੁਡ ‘ਚ ਨਹੀਂ ਸਗੋਂ ਸਾਊਥ ਫ਼ਿਲਮ ਇੰਡਸਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2002 ‘ਚ ਰਿਲੀਜ਼ ਤਾਮਿਲ ਫ਼ਿਲਮ ਥਾਮੀਜ਼ਾਨ ਅਦਾਕਾਰਾ ਦੀ ਪਹਿਲੀ ਫ਼ਿਲਮ ਸੀ। ਉਸ ਤੋਂ ਬਾਅਦ ਸਾਲ 2003 ‘ਚ ਅਦਾਕਾਰਾ ਨੇ ਦਾ ਹੀਰੋ ਲਵ ਸਟੋਰੀ ਔਫ਼ ਆ ਸਪਾਈ ‘ਚ ਬੌਲੀਵੁਡ ਡੈਬਿਊ ਕੀਤਾ।
ਹੁਣ ਬੌਲੀਵੁਡ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਹੌਲੀਵੁਡ ‘ਚ ਸੰਘਰਸ਼ ਸ਼ੁਰੂ ਕੀਤਾ ਹੋਇਐ, ਅਤੇ ਉਸ ਮੁਕਾਮ ‘ਤੇ ਪਹੁੰਚ ਗਈ ਹੈ ਜਿੱਥੇ ਪਹੁੰਚਣ ਦਾ ਲੋਕ ਕੇਵਲ ਸੁਪਨਾ ਹੀ ਦੇਖ ਸਕਦੇ ਨੇ। ਪ੍ਰਿਅੰਕਾ ਭਾਵੇ ਹੀ ਵਿਦੇਸ਼ ‘ਚ ਰਹਿ ਰਹੀ ਹੈ, ਪਰ ਉਸ ਨੇ ਆਪਣਾ ਦੇਸੀ ਸਟਾਈਲ ਹੁਣ ਤਕ ਬਰਕਰਾਰ ਰੱਖਿਆ ਹੈ।
ਪ੍ਰਿਅੰਕਾ ਦੇ ਫ਼ਿਲਮਾਂ ‘ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਹੌਲੀਵੁਡ ਫ਼ਿਲਮਾਂ ਐਂਡਿੰਗ ਥਿੰਗਜ਼, ਇਟਸ ਆਲ ਕਮਿੰਗ ਬੈਕ ਟੂ ਮੀ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਅਦਾਕਾਰਾ ਕੋਲ ਫ਼ਰਹਾਨ ਅਖ਼ਤਰ ਦੀ ਬੌਲੀਵੁੱਡ ਫ਼ਿਲਮ ਜੀ ਲੇ ਜ਼ਾਰਾ ਵੀ ਹੈ। ਇਸ ਤੋਂ ਛੁੱਟ ਉਹ ਪੱਛਮੀ ਮਸ਼ਹੂਰ ਵੈੱਬ ਸੀਰੀਜ਼ ਕੁਐਨਟਿਕੋ ‘ਚ ਵੀ ਅਹਿਮ ਕਿਰਦਾਰ ਨਿਭਾ ਰਹੀ ਹੈ।











