ਚੰਡੀਗੜ : ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ. ਐੱਚ.ਐੱਸ.ਫੂਲਕਾ 10 ਜੁਲਾਈ ਦਿਨ ਐਤਵਾਰ ਨੂੰ ਸ੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ ਵਿੱਖੇ ਪਾਰਟੀ ਵੱਲੋ ਕੀਤੀ ਭੁੱਲ ਬਖਸ਼ਾਉਣ ਲਈ ਅੰਮ੍ਰਿਤ ਵੇਲੇ 3:00 ਤੋਂ 5:00 ਵਜੇ ਤੱਕ ਲੰਗਰ ਦੀ ਸੇਵਾ ਕਰਨਗੇਂ ਅਤੇ ਦੁਪਹਿਰ 11:30 ਤੋਂ 12:30 ਵਜੇ ਤੱਕ ਜੋੜਾ ਘਰ ਵਿੱਚ ਵਲੰਟੀਅਰਾਂ ਦੇ ਨਾਲ ਜੋੜਿਆ ਦੀ ਸੇਵਾ ਕਰਨਗੇਂ ਅਤੇ ਗੁਰੂ ਸਾਹਿਬ ਤੋਂ ਮਾਫੀ ਮੰਗਣਗੇਂ ।ਉਹਨਾਂ ਇਹ ਗੱਲ ਅੱਜ ਇਥੋਂ ਜਾਰੀ ਇਕ ਬਿਆਨ ਰਾਹੀਂ ਆਖੀ।















