ਇਸ਼ਕ ਨੇ ਮਰਵਾਇਆ ਖਤਰਨਾਕ ਹਿਜਬੁਲ ਕਮਾਂਡਰ

9ਨਵੀਂ ਦਿੱਲੀ/ਸ਼੍ਰੀਨਗਰ: ਜੰਮੂ–ਕਸ਼ਮੀਰ ਪੁਲਿਸ ਨੇ ਐਨਕਾਉਂਟਰ ਦੌਰਾਨ ਖਤਰਨਾਕ ਅੱਤਵਾਦੀ ਬੁਹਰਾਨ ਮੁਜੱਫਰ ਵਾਨੀ ਨੂੰ ਮਾਰ ਦਿੱਤਾ ਹੈ। ਐਨਕਾਉਂਟਰ ਸ਼ੁੱਕਰਵਾਰ ਨੂੰ ਅਨੰਤਨਾਗ ਵਿੱਚ ਹੋਇਆ। ਐਨਕਾਉਂਟਰ ਤੋਂ ਇੱਕ ਦਿਨ ਬਾਅਦ ਹੀ ਉਸ ਨਾਲ ਜੁੜਿਆ ਵੱਡਾ ਖੁਲਾਸਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਬੁਰਹਾਨ ਦੀ ਗਰਲਫਰੈਂਡ ਨੇ ਹੀ ਉਸ ਦੀ ਮੁਖਬਰੀ ਕੀਤੀ ਸੀ। ਬੁਹਰਾਨ ਦੇ ਕਈ ਕੁੜੀਆਂ ਨਾਲ ਸਬੰਧ ਸਨ। ਇਸ ਕਾਰਨ ਉਹ ਉਸ ਤੋਂ ਨਾਰਾਜ਼ ਸੀ। ਬੁਹਰਾਨ ਨੇ ਕੁਝ ਦਿਨ ਪਹਿਲਾਂ ਵਟਸਐਪ ‘ਤੇ ਕੁਝ ਸਾਥੀਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਉਹ ਹਿਜਬੁਲ ਵਿੱਚ ਨਵੇਂ ਮੁੰਡਿਆਂ ਦੀ ਭਰਤੀ ਕਰਦਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ, ਬੁਹਰਾਨ ਦੀ ਗਰਲਫਰੈਂਡ ਨੇ ਹੀ ਸੁਰੱਖਿਆ ਏਜੰਸੀਆਂ ਨੂੰ ਉਸ ਦੇ ਅਨੰਤਨਾਗ ਆਉਣ ਦੀ ਜਾਣਕਾਰੀ ਦਿੱਤੀ ਸੀ। ਬੁਰਹਾਨ ਕਸ਼ਮੀਰ ਦੇ ਤ੍ਰਾਲ ਦੇ ਇੱਕ ਰਸੂਖਦਾਰ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਪਿਤਾ ਘਾਟੀ ਵਿੱਚ ਇੱਕ ਸਕੂਲ ਦੇ ਪ੍ਰਿੰਸੀਪਲ ਸਨ। 2010 ਵਿੱਚ ਮਹਿਜ਼ 15 ਸਾਲ ਦੀ ਉਮਰ ਵਿੱਚ ਬੁਰਹਾਨ ਆਪਣੇ ਭਰਾ ਦੀ ਮੌਤ ਤੋਂ ਬਾਅਦ ਹਿਜਬੁਲ ਮੁਜਾਹਦੀਨ ਨਾਲ ਜੁੜ ਗਿਆ ਸੀ।
ਉਸ ਦੀ ਮੌਤ ਦੇ ਬਾਅਦ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਸ ਨਾਲ ਘਾਟੀ ਵਿੱਚ ਆਉਣ ਵਾਲੇ ਦਿਨ ਟੈਂਸ਼ਨ ਭਰੇ ਰਹਿਣਗੇ। ਉਮਰ ਨੇ ਇਹ ਵੀ ਕਿਹਾ ਸੀ ਕਿ ਸੀ.ਐਮ. ਰਹਿੰਦੇ ਹੋਏ ਉਨ੍ਹਾਂ ਕਦੇ ਬੁਰਹਾਨ ਦੇ ਕਿਸੇ ਸੋਸ਼ਲ ਮੀਡੀਆ ਪੋਸਟ ਨੂੰ ਅੱਤਵਾਦ ਨਾਲ ਜੁੜਿਆ ਨਹੀਂ ਦੇਖਿਆ ਸੀ। ਹਾਲ ਹੀ ਵਿੱਚ ਬੁਰਹਾਨ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕੀਤਾ ਸੀ। ਇਸ ਵਿੱਚ ਉਸ ਨੇ ਅੱਤਵਾਦੀਆਂ ਨੂੰ ਅਮਰਨਾਥ ਯਾਤਰਾ ‘ਤੇ ਹਮਲਾ ਨਾ ਕਰਨ ਲਈ ਕਿਹਾ ਸੀ। ਹਾਲਾਂਕਿ ਉਸ ਨੇ ਕਿਹਾ ਕਿ ਉਹ ਕਸ਼ਮੀਰ ਦੀ ਆਜਾਦੀ ਲਈ ਚਲਾਏ ਜਾ ਰਹੇ ਮੂਵਮੈਂਟ ਦਾ ਸਮਰਥਨ ਕੀਤਾ ਜਾਵੇਗਾ।