ਪ੍ਰਕਾਸ਼ ਜਾਵੜੇਕਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਕਾਰਜਭਾਰ ਸੰਭਾਲਿਆ

4ਨਵੀਂ ਦਿੱਲੀ  : ਸ਼੍ਰੀ ਪ੍ਰਕਾਸ਼ ਜਾਵੜੇਕਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਕਾਰਜਭਾਰ ਅਜ ਸੰਭਾਲ ਲਿਆ ਹੈ। ਮੀਡੀਆ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੇ  ਜ਼ੋਰ ਦਿੱਤਾ ਕਿ ਉਨ੍ਹਾਂ ਦੇ ਮੰਤਰਾਲੇ ਦਾ ਮਿਸ਼ਨ ਖ਼ਾਸ ਕਰਕੇ ਗਰੀਬਾਂ ਦੀ ਜ਼ਿੰਦਗੀ ਨੂੰ ਬਦਲਣਾ, ਸਭ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ। ਸ਼੍ਰੀ ਪ੍ਰਕਾਸ਼ ਜਾਵੜੇਕਰ ਨੇ  6 ਜੁਲਾਈ  ਨੂੰ ਕੈਬਨਿਟ ਮੰਤਰੀ  ਵਜੋਂ ਸੰਹੁ ਚੁੱਕੀ ਸੀ।  ਕੇਂਦਰੀ ਮੰਤਰੀ ਨੇ ਦੁਹਰਾਇਆ ਕਿ ਉਹ ਅਤੇ ਉਸ ਦੇ  ਮੰਤਰਾਲੇ ਦੀ ਸਾਥੀ ਟੀਮ ਰਾਸ਼ਟਰ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਕੰਮ ਕਰੇਗੀ। ਉਨ੍ਹਾਂ ਨੇ ਭਾਰਤ ਵਿਚ ਸਿੱਖਿਆ ਪ੍ਰਣਾਲੀ ਦੀ ਸਫਲਤਾ ਨੂੰ ਯਕੀਨੀ ਬਨਾÀਣ  ਲਈ ਸਾਰੇ ਰਾਜਾਂ ਨੂੰ ਸਹਿਯੋਗ  ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਐਚ ਆਰ ਡੀ  ਟੀਮ ਸਾਰੇ ਮੁੱਦਿਆਂ ਤੇ ਸੰਬੋਧਨ ਕਰੇਗੀ ਅਤੇ ਭਾਰਤ ਵਿੱਚ  ਸਿੱਖਿਆ  ਖੇਤਰ ਲਈ ਵੱਡੇ ਮੌਕੇ ਖੋਲ ਦਿੱਤੇ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੇ  ਮੰਤਰਾਲੇ ਦੇ ਅਧਿਕਾਰਿਆਂ ਨਾਲ ਸ਼ੁਰੂਆਤੀ ਬੈਠਕ ਕੀਤੀ।