ਚੰਡੀਗੜ੍ਹ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਿਆ। ਅਨੁਰਾਗ ਠਾਕੁਰ ਨੇ ਕਿਹਾ,”ਦਿੱਲੀ ‘ਚ ਇਕ ਵੀ ਸਿੱਖ, ਮਹਿਲਾ ਮੰਤਰੀ ਨਹੀਂ। ਦਿੱਲੀ ‘ਚ ਪੰਜਾਬੀ ਅਧਿਆਪਕਾਂ ਦੀ ਭਰਤੀ ਨਹੀਂ। ਭਗਵੰਤ ਮਾਨ ਨਸ਼ਾ ਮੁਕਤ ਕਰਨਗੇ ਜਾਂ ਨਸ਼ਾ ਮੁਫ਼ਤ। ਕੁਮਾਰ ਵਿਸ਼ਵਾਸ ਵਲੋਂ ਲਗਾਏ ਗਏ ਦੋਸ਼ਾਂ ‘ਤੇ ਅਰਵਿੰਦ ਕੇਜਰੀਵਾਲ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਕੁਝ ਲੋਕਾਂ ਦੀ ਸੱਤਾ ਦੀ ਭੁੱਖ ਘੱਟ ਨਹੀਂ ਹੁੰਦੀ। ਮੋਹੱਲਾ ਕਲੀਨਿਕ ‘ਚ ਇਕ ਵੀ ਦਵਾਈ ਮੁਫ਼ਤ ਨਹੀਂ ਮਿਲਦੀ ਹੈ। ‘ਆਪ’ ਦਾ ਮਤਲਬ ਅਰਵਿੰਦ ਐਂਟੀ ਪੰਜਾਬ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਹਮਲਾ ਬੋਲਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ,”ਚੰਨੀ ਨੇ ਨੋਟ ਕਮਾਏ ਅਤੇ ਨੌ ਦੋ ਗਿਆਰਾ ਹੋ ਗਏ। ਭਤੀਜਾ ਫੜ੍ਹਿਆ ਗਿਆ ਤਾਂ ਕਹਿੰਦੇ ਮੇਰਾ ਕੋਈ ਲੈਣਾ-ਦੇਣਾ ਨਹੀਂ। ਪੀ.ਐੱਮ. ਮੋਦੀ ਦੀ ਸੁਰੱਖਿਆ ‘ਚ ਅਣਗਹਿਲੀ ਹੋਈ ਤਾਂ ਕਹਿੰਦੇ ਹਨ ਮੇਰੀ ਜ਼ਿੰਮੇਵਾਰੀ ਨਹੀਂ। ਟਰਾਂਸਭਰ ਤੱਕ ਜੋ ਸੀ.ਐੱਮ. ਨਹੀਂ ਕਰ ਸਕੇ, ਜੋ ਟਾਸ ਕਰ ਕੇ ਟਰਾਂਸਫਰ ਦੀ ਗੱਲ ਕਰਨ। ਤੁਹਾਨੂੰ ਫ਼ੈਸਲਾ ਕਰਨ ਵਾਲਾ ਨੇਤਾ ਚਾਹੀਦਾ ਹੈ ਜਾਂ ਟਾਸ ਕਰ ਕੇ ਫ਼ੈਸਲੇ ਲੈਣ ਵਾਲਾ ਚਾਹੀਦਾ ਹੈ। ਭ੍ਰਿਸ਼ਟਾਚਾਰ ਵਿਰੁੱਧ ਈ.ਡੀ. ਦੀ ਕਾਰਵਾਈ ਚੱਲਦੀ ਰਹੇਗੀ।















