ਓਟਾਵਾ/ਕੈਨੇਡਾ – ਕੈਨੇਡਾ ਦੇ ਓਟਾਵਾ ਵਿਚ ਵੀਰਵਾਰ ਨੂੰ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤੀ ਦੇ ਬਾਅਦ ਦੇਸ਼ ਵਿਚ ਕੋਵਿਡ-19 ਪਾਬੰਦੀਆਂ ਖ਼ਿਲਾਫ਼ ਸੜਕਾਂ ਉੱਤੇ ਜਾਰੀ ਪ੍ਰਦਰਸ਼ਨ ਦਰਮਿਆਨ ਕਰੀਬ 3 ਹਫ਼ਤੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਟਰੱਕ ਚਾਲਕਾਂ ਨੂੰ ਆਪਣੇ ਖ਼ਿਲਾਫ਼ ਬਲ ਪ੍ਰਯੋਗ ਦਾ ਖ਼ਦਸ਼ਾ ਸਤਾਉਣ ਲੱਗਾ ਹੈ।
ਰਾਜਧਾਨੀ ਵਿਚ ਕਰਮਚਾਰੀ ਅੱਜ ਲਗਾਤਾਰ ਦੂਜੇ ਦਿਨ ਸੰਸਦ ਦੇ ਬਾਹਰ ਕੰਡਿਆਲੀ ਤਾਰ ਲਗਾਉਂਦੇ ਦਿਖੇ ਅਤੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹੱਟਣ ਦੀ ਚਿਤਾਵਨੀ ਵੀ ਦਿੱਤੀ। ਖੇਤਰ ਵਿਚ ਬੱਸਾਂ ਵਿਚ ਭਰ-ਭਰ ਕੇ ਪੁਲਸਕਰਮੀਆਂ ਨੂੰ ਲਿਆਇਆ ਜਾ ਰਿਹਾ ਹੈ । ਸੰਸਦ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ‘ਹੁਣ ਸਮਾਂ ਆ ਗਿਆ ਹੈ ਕਿ ਅਜਿਹੀ ਗੈਰ-ਕਾਨੂਨੀ ਅਤੇ ਖ਼ਤਰਨਾਕ ਗਤੀਵਿਧੀਆਂ ਉੱਤੇ ਰੋਕ ਲਗਾਈ ਜਾਵੇ।’
ਜ਼ਿਕਰਯੋਗ ਹੈ ਕਿ ਸੰਸਦ ਤੋਂ ਕੁੱਝ ਹੀ ਦੂਰੀ ਉੱਤੇ 300 ਤੋਂ ਜ਼ਿਆਦਾ ਟਰੱਕ ਖੜ੍ਹੇ ਹਨ। ਉਨ੍ਹਾਂ ਕਿਹਾ, ‘ਉਹ ਸਾਡੀ ਮਾਲੀ ਹਾਲਤ ਅਤੇ ਸਾਡੇ ਵਪਾਰ ਸਾਝੇਦਾਰਾਂ ਲਈ ਖ਼ਤਰਾ ਹਨ। ਉਹ ਜਨਤਕ ਸੁਰੱਖਿਆ ਲਈ ਖ਼ਤਰਾ ਹਨ।’ ਉਥੇ ਹੀ ਇਸ ‘ਆਜ਼ਾਦੀ ਕਾਫਲੇ’ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਵਿਚੋਂ ਕਈ ਨੇ ਇਸ ਚਿਤਾਵਨੀ ਉੱਤੇ ਬੇਹੱਦ ਤੀਰਸਕਾਰ ਭਰੀ ਪ੍ਰਤੀਕਿਰਆ ਦਿੱਤੀ ਹੈ।















