ਇੰਝ ਸੌਣ ਗਰਭਵਤੀ ਔਰਤਾਂ

thudi-sahat-300x150ਅਸੀਂ ਸਭ ਜਾਣਦੇ ਹਾਂ ਕਿ ਚੰਗੀ ਨੀਂਦ ਲੈਣ ਨਾਲ ਦਿਮਾਗ ਅਤੇ ਸਰੀਰ ਦੋਵਾਂ ਨੂੰ ਅਰਾਮ ਮਿਲਦਾ ਹੈ। ਗਰਭਵਤੀ ਹਾਲਤ ਦੇ ਦੌਰਾਨ ਔਰਤਾਂ ਦੇ ਸਰੀਰ ‘ਚ ਕਈ ਤਰ੍ਹਾਂ ਦੇ ਬਦਲਾਵ ਹੁੰਦੇ ਹਨ, ਜਿਸ ਕਾਰਨ ਉਹ ਥਕਾਵਟ ਅਤੇ ਉਲਝਣ ਨਾਲ ਭਰੀ ਰਹਿੰਦੀ ਹੈ। ਜੇਕਰ ਇਸ ਤਰ੍ਹਾਂ ਦੀ ਹਾਲਤ ‘ਚ ਔਰਤਾਂ ਨੂੰ ਚੰਗੀ ਨੀਂਦ ਮਿਲ ਜਾਏ ਤਾਂ ਉਨ੍ਹਾਂ ਦਾ ਸਰੀਰ ਠੀਕ ਰਹਿੰਦਾ ਹੈ ਅਤੇ ਗਰਭ ‘ਚ ਪਲ ਰਹੇ ਬੱਚੇ ਦਾ ਵਿਕਾਸ ਵੀ ਚੰਗੇ ਢੰਗ ਨਾਲ ਹੁੰਦਾ ਰਹਿੰਦਾ ਹੈ। ਵੈਸੇ ਤਾਂ ਗਰਭ ਅਵਸਥਾ ਦਾ ਸਮਾਂ ਨੌ ਮਹੀਨੇ ਹੁੰਦਾ ਹੈ।
ਇਸ ਦੌਰਾਨ ਪੇਟ ਅਤੇ ਸਰੀਰ ਦੀ ਬਣਤਰ ‘ਚ ਬਦਲਾਵ ਹੁੰਦਾ ਰਹਿੰਦਾ ਹੈ। ਵੱਧਦੇ ਹੋਏ ਪੇਟ ਦੇ ਕਾਰਨ ਔਰਤਾਂ ਨੂੰ ਸੌਣ ‘ਚ ਬਹੁਤ ਹੀ ਮੁਸ਼ਕਿਲਾਂ ਹੁੰਦੀਆਂ ਰਹਿੰਦੀਆ ਹਨ। ਉਹ ਨਾ ਤਾਂ ਉਲਟੇ ਹੋ ਕੇ ਅਤੇ ਨਾ ਹੀ ਪੇਟ ‘ਤੇ ਜ਼ੋਰ ਦੇ ਕੇ ਸੌ ਸਕਦੀਆਂ ਹਨ।ਗਰਭਵਤੀ ਔਰਤਾਂ ਗਲਤ ਸਥਿਤੀ ‘ਚ ਸੋਣ ਦੇ ਕਾਰਨ ਉਨ੍ਹਾਂ ਦੇ ਬੱਚੇ ਦੀ ਸਥਿਤੀ ਵੀ ਵਿਗੜ ਸਕਦੀ ਹੈ। ਇਸ ਦੌਰਾਨ ਮਹਿਲਾਵਾਂ ਦੀ ਯੋਨੀ ਦਾ ਅਕਾਰ ਵੀ ਵੱਡਾ ਹੋ ਜਾਂਦਾ ਹੈ। ਜਿਸ ਕਾਰਨ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆ ਹਨ। ਨਾਲ ਹੀ ਔਰਤਾਂ ਦੀ ਛਾਤੀ ‘ਚ ਦੁੱਧ ਬਣਾਉਣ ਦੇ ਲਈ ਪ੍ਰੋਲੈਕਿਟਨ ਸੇਰਮ ਨਾਂ ਦਾ ਹਾਰਮੋਨ ਬਣਨਾ ਸ਼ੁਰੂ ਹੁੰਦਾ ਹੈ ਅਤੇ ਛਾਤੀ ‘ਚ ਭਾਰੀਪਨ ਆਉਣ ਲੱਗਦਾ ਹੈ। ਇਸ ਤਰ੍ਹਾਂ ਔਰਤਾਂ ਦੇ ਸਾਹਮਣੇ ਵਾਲਾ ਹਿੱਸਾ ਕਾਫ਼ੀ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਕਾਰਨ ਨੀਂਦ ਵੀ ਚੰਗੀ ਨਹੀਂ ਆਉਂਦੀ। ਪੇਟ ‘ਤੇ ਜ਼ੋਰ ਦੇ ਕੇ ਸੌਣ ਨਾਲ ਭਰੂਣ ਤੇ ਜ਼ੋਰ ਪੈਂਦਾ ਹੈ ਅਤੇ ਉਨ੍ਹਾਂ ਦੇ ਵਿਕਾਸ ‘ਚ ਮੁਸ਼ਕਿਲ ਹੁੰਦੀ ਹੈ।
ਗਰਭਵਤੀ ਮਹਿਲਾਵਾਂ ਨੂੰ ਹਮੇਸ਼ਾ ਸਿੱਧੇ ਸੌਣਾ ਚਾਹੀਦਾ ਹੈ ਅਤੇ ਇਹ ਉਨ੍ਹਾਂ ਦੇ ਲਈ ਸਭ ਤੋਂ ਬੈਸਟ ਸਥਿਤੀ ਹੁੰਦੀ ਹੈ। ਗਰਭ ਅਵਸਥਾ ਦੇ ਸਮੇਂ ਵਧੇ ਹੋਏ ਯੂਟ੍ਰੇਸ ਦੇ ਕਾਰਨ ਅੰਤੜੀਆਂ ‘ਤੇ ਜ਼ੋਰ ਪੈਂਦਾ ਹੈ ਅਤੇ ਮਹਿਲਾ ਨੂੰ ਉਲਟੀ ਆਉਂਦੀ ਹੈ। ਕਈ ਵਾਰ ਸਾਹ ਲੈਣ ‘ਚ ਮੁਸ਼ਕਿਲ ਹੁੰਦੀ ਹੈ, ਪਰ ਇਸ ਤਰ੍ਹਾਂ ਸਿੱਧੇ ਸੌਣ ਨਾਲ ਕਮਰ ‘ਚ ਦਰਦ ਹੋਣਾ ਵੀ ਸੁਭਾਵਿਕ ਹੈ। ਜੇਕਰ ਕਮਰ ‘ਚ ਬਹੁਤ ਦਰਦ ਹੋ ਰਿਹਾ ਹੈ ਤਾਂ ਇਹ ਹਲਕਾ ਜਿਹਾ ਢੇਡਾ ਹੋ ਕੇ ਸੋਇਆ ਜਾ ਸਕਦਾ ਹੈ।