ਖਾਣੇ ‘ਚ ਜੇਕਰ ਨਮਕ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਖਾਣੇ ਦਾ ਪੂਰਾ ਸੁਆਦ ਖਰਾਬ ਹੋ ਜਾਂਦਾ ਹੈ। ਉਸ ਤਰ੍ਹਾਂ ਜੇਕਰ ਸਰੀਰ ‘ਚ ਜ਼ਿਆਦਾ ਮਾਤਰਾ ‘ਚ ਨਮਕ ਜਾਣ ਲੱਗੇ ਤਾਂ ਇਹ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਪਹੁੰਚਾ ਸਕਦਾ ਹੈ। ਜ਼ਿਆਦਾ ਮਾਤਰਾ ‘ਚ ਨਮਕ ਦੀ ਵਰਤੋਂ ਕਰਨ ਨਾਲ ਸਰੀਰ ‘ਚ ਕੈਲੋਰੀਜ਼ ਵੱਧਦੀ ਹੈ ਜੋ ਕੈਂਸਰ ਦੇ ਖਤਰੇ ਨੂੰ ਵਧਾਉਣ ਦਾ ਕੰਮ ਕਰਦੀ ਹੈ।
1. ਬਣਾ ਨਾ ਦੇਵੇ ਦਿਲ ਨੂੰ ਬੀਮਾਰਂਨਮਕ ਦੀ ਜ਼ਿਆਦਾ ਵਰਤੋਂ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਵਧਾ ਦਿੰਦੀ ਹੈ। ਇਸ ਲਈ ਦਿਲ ਨੂੰ ਸਿਹਤਮੰਦ ਰੱਖਣ ਲਈ ਖਾਣੇ ‘ਚ ਨਮਕ ਦੀ ਮਾਤਰਾ ਦਾ ਸੰਤੁਲਨ ਬਣਾਏ ਰੱਖੇ।
2. ਵਿਗੜ ਨਾ ਜਾਵੇ ਬਲੱਡ ਪ੍ਰੈੱਸ਼ਰਂਮਾਹਿਰਾਂ ਦੀ ਮੰਨੀਏ ਤਾਂ ਜ਼ਿਆਦਾ ਨਮਕ ਹਾਈ ਬੀਪੀ ਦਾ ਕਾਰਨ ਬਣਦਾ ਹੈ। ਇਸ ਲਈ ਆਪਣੇ ਖਾਣੇ ‘ਚ ਨਮਕ ਘੱਟ ਪਾਓ। ਜੇਕਰ ਕਦੇ ਵੀ ਖਾਣੇ ‘ਚ ਨਮਕ ਘੱਟ ਲੱਗੇ ਤਾਂ ਇਸ ਨੂੰ ਵੱਖ ਤੋਂ ਖਾਣੇ ‘ਚ ਪਾ ਕੇ ਵਰਤੋਂ ਕਰਨ ਤੋਂ ਬਚੋ।
3. ਡਿਹਾਈਡ੍ਰੇਸ਼ਨ ਦੀ ਸਮੱਸਿਆਂਸਰੀਰ ‘ਚ ਜ਼ਿਆਦਾ ਨਮਕ ਦੀ ਮਾਤਰਾ ਨਾਲ ਡਿਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਸਰੀਰ ‘ਚ ਡਿਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੋਵੇ ਇਸ ਲਈ ਤੁਸੀਂ ਨਮਕ ਦੀ ਸੰਤੁਲਿਤ ਮਾਤਰਾ ਲੈਣ ਦੇ ਨਾਲ ਭਰਪੂਰ ਪਾਣੀ ਪੀਓ।
4. ਸਰੀਰ ਦੀ ਵਧਾ ਸਕਦਾ ਹੈ ਸੋਜਂਸਰੀਰ ‘ਚ ਨਮਕ ਦੀ ਮਾਤਰਾ ਜ਼ਿਆਦਾ ਹੋਣ ‘ਤੇ ਪਾਣੀ ਲੋੜ ਤੋਂ ਜ਼ਿਆਦਾ ਜਮ੍ਹਾ ਹੋ ਜਾਂਦਾ ਹੈ। ਇਹ ਸਥਿਤੀ ਵਾਟਰ ਰਿਟੇਂਸ਼ਨ ਜਾਂ ਫ਼ਲੂਡ ਰਿਟੇਂਸ਼ਨ ਕਹਿਲਾਉਂਦੀ ਹੈ। ਅਜਿਹੀ ਸਥਿਤੀ ‘ਚ ਹੱਥ ਪੈਰ ਅਤੇ ਚਿਹਰੇ ‘ਚ ਸੋਜ ਹੋ ਜਾਂਦੀ ਹੈ।










