ਡਾਇਰੈਕਟਰ-ਟੂ-ਡਿਜੀਟਲ ਥ੍ਰਿਲਰ ਨਾਲ ਅਦਾਕਾਰਾ ਨੇਹਾ ਧੂਪੀਆ ਦੀ ਲੁੱਕ ਰਿਲੀਜ਼ ਕੀਤੀ ਗਈ ਹੈ। RSVP ਮੂਵੀਜ਼ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਨੇਹਾ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ”ਸ਼ਹਿਰ ‘ਚ ਇੱਕ ਨਵੀਂ ਕੌਪ ਆਈ ਹੈ, ACP ਐਲਵਾਰੇਜ਼ ਦੇ ਕਿਰਦਾਰ ‘ਚ ਅਦਾਕਾਰਾ ਨੇਹਾ ਧੂਪੀਆ।
ਨੇਹਾ ਦੀ ਲੁੱਕ ਦੀ ਗੱਲ ਕਰੀਏ ਤਾਂ ਤਸਵੀਰਾਂ ‘ਚ ਉਹ ਪੈਂਟਸ, ਸ਼ਰਟ ਅਤੇ ਬਲੇਜ਼ਰ ‘ਚ ਆਪਣੇ ਕਿਰਦਾਰ ਦੇ ਲਈ ਇਕਦਮ ਪਰਫ਼ੈੱਕਟ ਦਿਖਾਈ ਦੇ ਰਹੀ ਹੈ। ਨੇਹਾ ਨੇ ਆਪਣੇ ਕਿਰਦਾਰ ਨੂੰ ਰੋਲ ਕੀਤੀ ਹੋਈ ਸਲੀਵਜ਼, ਐਵੀਏਟਰਜ਼ ਅਤੇ ਉੱਪਰ ਬੰਨ੍ਹੇ ਵਾਲਾਂ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਬੇਹਜ਼ਾਦ ਖੰਬਾਟਾ ਨੇ ਕੀਤਾ ਹੈ।
ਦੱਸ ਦੇਈਏ ਕਿ ਇਸ ਫ਼ਿਲਮ ‘ਚ ਅਦਾਕਾਰਾ ਯਾਮੀ ਗੌਤਮ ਵੀ ਕੰਮ ਕਰ ਰਹੀ ਹੈ। ਯਾਮੀ ਪਹਿਲੀ ਵਾਰ ਇਸ ‘ਚ ਇੱਕ ਗ੍ਰੇਅ ਕਿਰਦਾਰ ‘ਚ ਨਜ਼ਰ ਆਵੇਗੀ। ਫ਼ਿਲਮ ‘ਚ ਉਹ ਇੱਕ ਪਲੇਅ ਸਕੂਲ ਟੀਚਰ ਦਾ ਕਿਰਦਾਰ ਨਿਭਾ ਰਹੀ ਹੈ ਜੋ 16 ਬੱਚਿਆਂ ਨੂੰ ਬੰਦੀ ਬਣਾ ਲੈਂਦੀ ਹੈ।
ਨੇਹਾ ਅਤੇ ਯਾਮੀ ਦੇ ਨਾਲ ਇਸ ਫ਼ਿਲਮ ‘ਚ ਅਦਾਕਾਰਾ ਡਿੰਪਲ ਕਪਾਡੀਆ, ਅਤੁਲ ਕੁਲਕਰਣੀ, ਮਾਇਆ ਸਰਾਓ ਵਰਗੇ ਕਈ ਸਿਤਾਰੇ ਨਜ਼ਰ ਆਉਣਗੇ। ਵਰਣਨਯੋਗ ਹੈ ਕਿ RSVP ਅਤੇ ਬਲਿਊ ਮੰਕੀ ਫ਼ਿਲਮਜ਼ ਵਲੋਂ ਨਿਰਮਿਤ 2021 ‘ਚ ਡਿਜੀਟਲ ਰੂਪ ‘ਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਹਾਲ ਹੀ ‘ਚ ਸ਼ੁਰੂ ਹੋਈ ਹੈ।











