ਪੰਜਾਬੀ ਇੰਡਸਟਰੀ ਦੀ ਮੋਸਟ ਅਵੇਟਿਡ ਫ਼ਿਲਮ ਡਾਕੂਆਂ ਦਾ ਮੁੰਡਾ 2 ਦੀ ਸ਼ੂਪਿਛਲੇ ਸਾਲ ਨਵੰਬਰ ਮਹੀਨੇ ਤੋਂ ਸੁਰੂ ਹੋਈ ਸੀ ਅਤੇ 31 ਦਸੰਬਰ ਨੂੰ ਇਸ ਫ਼ਿਲਮ ਦਾ ਸ਼ੂਟ ਪੂਰਾ ਹੋ ਗਿਆ ਸੀ। ਡਾਕੂਆਂ ਦਾ ਮੁੰਡਾ 2 ਫ਼ਿਲਮ ਡਾਕੂਆਂ ਦਾ ਮੁੰਡਾ ਦਾ ਸੀਕੂਅਲ ਹੈ। ਡਾਕੂਆਂ ਦਾ ਮੁੰਡਾ ਸੀਰੀਜ਼ ਦੇ ਲੀਡ ਕਿਰਦਾਰ ‘ਚ ਨਜ਼ਰ ਆਉਣ ਵਾਲੇ ਅਦਾਕਾਰ ਦੇਵ ਖਰੌੜ ਦੀ ਫ਼ੈਨ ਫ਼ੌਲੋਇੰਗ ਕਾਫ਼ੀ ਜ਼ਿਆਦਾ।
ਦੱਸ ਦਈਏ ਕਿ ਫ਼ਿਲਮ ਡਾਕੂਆਂ ਦਾ ਮੁੰਡਾ 2 ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ। ਫ਼ਿਲਮ 23 ਜੁਲਾਈ 2021 ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਲੀਡ ਕਿਰਦਾਰ ਦੇਵ ਖਰੌੜ ਨੇ ਫ਼ਿਲਮ ਦੀ ਰਿਲੀਜ਼ ਡੇਟ ਦੀ ਅਨਾਊਸਮੈਂਟ ਕੀਤੀ ਹੈ। ਡਾਕੂਆਂ ਦਾ ਮੁੰਡਾ 2 ਦਾ ਪੋਸਟਰ ਸ਼ੇਅਰ ਕਰਦਿਆਂ ਦੇਵ ਖਰੌੜ ਨੇ ਲਿਖਿਆ, ”ਫ਼ਿਲਮ ਲਈ ਸਾਰੇ ਡੇਟ ਮਾਰਕ ਕਰਲੋ।”
ਦੱਸਣਯੋਗ ਹੈ ਕਿ ਫ਼ਿਲਮ ਡਾਕੂਆਂ ਦਾ ਮੁੰਡਾ 2 ਦੀ ਜ਼ਿਆਦਾਤਰ ਸੂਟਿੰਗ ਅੰਬਾਲਾ ਅਤੇ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹੀ ਹੋਈ ਹੈ। ਇਸ ਫ਼ਿਲਮ ਦੇ ਲੀਡ ਕਿਰਦਾਰ ‘ਚ ਪਿਛਲੀ ਫ਼ਿਲਮ ਵਾਂਗ ਅਦਾਕਾਰ ਦੇਵ ਖਰੌੜ ਹੀ ਹੋਣਗੇ। ਦੇਵ ਖਰੌੜ ਦੇ ਔਪੋਜ਼ਿਟ ਇਸ ਫ਼ਿਲਮ ‘ਚ ਅਦਾਕਾਰਾ ਜਪਜੀ ਖਹਿਰਾ ਹੈ। ਡਾਕੂਆਂ ਦਾ ਮੁੰਡਾ ‘ਚ ਦੇਵ ਖਰੌੜ ਨਾਲ ਪੂਜਾ ਵਰਮਾ ਸੀ ਅਤੇ ਇਸ ਵਾਰ ਪੂਜਾ ਵਰਮਾ ਦੀ ਜਗ੍ਹਾ ਜਪਜੀ ਖਹਿਰਾ ਨੇ ਲੈ ਲਈ ਹੈ। ਡਾਕੂਆਂ ਦਾ ਮੁੰਡਾ ਉਹ ਫ਼ਿਲਮ ਹੈ ਜੋ ਕਾਫ਼ੀ ਘੱਟ ਬਜਟ ‘ਚ ਬਣਨ ਤੋਂ ਬਾਅਦ ਸੁਪਰਹਿੱਟ ਰਹੀ ਸੀ। ਇਸ ਫ਼ਿਲਮ ਨੇ ਅਦਾਕਾਰ ਦੇਵ ਖਰੌੜ ਨੂੰ ਵੱਡੀ ਪਛਾਣ ਦਿੱਤੀ। ਦੇਵ ਖਰੌੜ ਤੋਂ ਇਲਾਵਾ ਇਸ ਫ਼ਿਲਮ ‘ਚ ਅਦਾਕਾਰ ਪ੍ਰੀਤ ਬਾਠ, ਲਕੀ ਧਾਲੀਵਾਲ ਅਤੇ ਬਲਵਿੰਦਰ ਬੁਲਟ ਹਨ। ਇਸ ਐਕਸ਼ਨ ਡਰਾਮਾ ਫ਼ਿਲਮ ਦੇ ਪ੍ਰਸ਼ੰਸਕ ਇਸ ਫ਼ਿਲਮ ਦੇ ਸੀਕੂਅਲ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।











