ਬੌਲੀਵੁਡ ਅਦਾਕਾਰਾ ਸ਼ਰਧਾ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ‘ਚ ਹਨ ਜਿਸ ‘ਚ ਉਹ ਮਾਲਦੀਵਜ਼ ‘ਚ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ, ਪਰ ਇਸ ਵਾਰ ਸ਼ਰਧਾ ਮਾਲਦੀਵਜ਼ ‘ਚ ਛੁੱਟੀਆਂ ਮਨਾਉਣ ਨਹੀਂ ਸਗੋਂ ਆਪਣੇ ਚਚੇਰੇ ਭਰਾ ਪ੍ਰਿਯਾਂਕ ਸ਼ਰਮਾ ਦੇ ਵਿਆਹ ‘ਚ ਗਈ ਹੈ। ਵਿਆਹ ‘ਚ ਸ਼ਰਧਾ ਕਪੂਰ ਆਪਣੇ ਪਰਿਵਾਰ ਨਾਲ ਪਹੁੰਚੀ।
ਸ਼ਰਧਾ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ਇਨਸਟਾਗ੍ਰੈਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਉਹ ਸਕਾਈ ਰੰਗ ਦੇ ਲਹਿੰਗੇ ‘ਚ ਨਜ਼ਰ ਆ ਰਹੀ ਹੈ। ਲਹਿੰਗਾ ਪਹਿਨ ਉਹ ਸਮੁੰਦਰ ਕਿਨਾਰੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਲੁੱਕ ‘ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਤੋਂ ਇਲਾਵਾ ਸ਼ਰਧਾ ਨੇ ਪਿਛਲੇ ਦਿਨੀਂ ਆਪਣੇ ਭਰਾ ਅਤੇ ਹੋਣ ਵਾਲੀ ਭਾਬੀ ਦੇ ਨਾਲ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
ਉੱਧਰ ਵਾਇਰਲ ਤਸਵੀਰਾਂ ‘ਚ ਸ਼੍ਰਧਾ ਦੇ ਨਾਲ ਉਸ ਦਾ ਪ੍ਰੇਮੀ ਰੋਹਨ ਸ਼੍ਰੇਸ਼ਠਾ ਵੀ ਨਜ਼ਰ ਆ ਰਹੇ ਹਨ। ਰੋਹਨ ਪੂਰੇ ਪਰਿਵਾਰ ਦੇ ਨਾਲ ਤਸਵੀਰਾਂ ਕਲਿਕ ਕਰਵਾ ਰਹੇ ਹਨ। ਖ਼ਬਰਾਂ ਮੁਤਾਬਿਕ, ਸ਼ਰਧਾ ਅਤੇ ਰੋਹਨ ਪਿਛਲੇ 2-3 ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰੋਹਨ ਮਸ਼ਹੂਰ ਫ਼ੋਟੋਗ੍ਰਾਫ਼ਰ ਰਾਕੇਸ਼ ਸ਼੍ਰੇਸ਼ਠਾ ਦਾ ਪੁੱਤਰ ਹੈ। ਕੁੱਝ ਸਮਾਂ ਪਹਿਲਾਂ ਰੋਹਨ ਅਤੇ ਸ਼ਰਧਾ ਦੇ ਵਿਆਹ ਦੀਆਂ ਖ਼ਬਰਾਂ ਚਰਚਾ ‘ਚ ਸਨ, ਪਰ ਸ਼੍ਰਧਾ ਦੇ ਪਿਤਾ ਸ਼ਕਤੀ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਸ਼ਰਧਾ ਦਾ ਫ਼ਿਲਹਾਲ 4-5 ਸਾਲ ਤਕ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ।












