ਬੇਕਾਰ ਨਹੀਂ ਹੈ ਭਿੱਜੇ ਹੋਏ ਛੋਲਿਆਂ ਦਾ ਪਾਣੀ

ਸਿਹਤਮੰਦ ਰਹਿਣ ਲਈ ਹੈਲਦੀ ਖ਼ੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸ਼ਰੀਰ ਨੂੰ ਪੋਸ਼ਣ ਮਿਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਲਈ ਮਾਹਿਰਾਂ ਵਲੋਂ ਖ਼ੁਰਾਕ ‘ਚ ਛੋਲਿਆਂ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇੱਕ ਖੋਜ ਮੁਤਾਬਿਕ ਇੱਕ ਮੁੱਠੀ ਛੋਲਿਆਂ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਦੀ ਹੈ। ਨਾਲ ਹੀ ਮੌਸਮੀ ਅਤੇ ਹੋਰ ਛੋਟੀਆਂ-ਮੋਟੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ, ਪਰ ਛੋਲਿਆਂ ਦੇ ਨਾਲ ਇਸ ਦਾ ਪਾਣੀ ਵੀ ਸਿਹਤ ਲਈ ਲਾਹੇਵੰਦ ਹੁੰਦਾ ਹੈ। ਜੀ ਹਾਂ ਆਮ ਤੌਰ ‘ਤੇ ਲੋਕ ਛੋਲਿਆਂ ਨੂੰ ਭਿਓਂ ਕੇ ਰੱਖਣ ਤੋਂ ਬਾਅਦ ਉਸ ਦੇ ਪਾਣੀ ਨੂੰ ਬਦਲ ਲੈਂਦੇ ਹਨ, ਪਰ ਇਸ ਨੂੰ ਖਾਣ ਨਾਲ ਪੋਸ਼ਣ ਤੱਤਾਂ ਦੀ ਕਮੀ ਹੋ ਜਾਂਦੀ ਹੈ। ਅਸਲ ‘ਚ ਇਸ ਪਾਣੀ ਨੂੰ ਸੁੱਟਣ ਦੀ ਜਗ੍ਹਾ ਛਾਣ ਕੇ ਪੀਣ ਨਾਲ ਇਮਿਊਨਿਟੀ ਵਧਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਚਲੋ ਅਸੀਂ ਤੁਹਾਨੂੰ ਦੱਸਦੇ ਹਾਂ ਛੋਲਿਆਂ ਦਾ ਪਾਣੀ ਪੀਣ ਦੇ ਬਿਹਤਰੀਨ ਫ਼ਾਇਦਿਆਂ ਬਾਰੇ। ਇਸ ਤੋਂ ਪਹਿਲਾਂ ਜਾਣਦੇ ਹਾਂ ਛੋਲਿਆਂ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਬਾਰੇ …
ਛੋਲਿਆਂ ‘ਚ ਮੌਜੂਦ ਪੋਸ਼ਕ ਤੱਤ – ਛੋਲਿਆਂ ‘ਚ ਕੈਲਸ਼ੀਅਮ, ਵਾਇਟਾਮਿਨ, ਪ੍ਰੋਟੀਨ, ਕਾਰਬੋਹਾਈਡ੍ਰੇਟਸ, ਫ਼ੈਟਸ, ਫ਼ਾਈਬਰ, ਆਇਰਨ, ਐਂਟੀ-ਔਕਸੀਡੈਂਟਸ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਪਾਣੀ ‘ਚ ਭਿਓਂ ਕੇ ਰੱਖਣ ਨਾਲ ਸਾਰੇ ਪੋਸ਼ਕ ਤੱਤ ਪਾਣੀ ‘ਚ ਵੀ ਮਿਲ ਜਾਂਦੇ ਹਨ। ਅਜਿਹੇ ‘ਚ ਇਸ ਪਾਣੀ ਦੀ ਵਰਤੋਂ ਕਰਨੀ ਸਿਹਤ ਲਈ ਲਾਹੇਵੰਦ ਮੰਨੀ ਜਾਂਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਹੈ ਲਾਭਕਾਰੀ – ਸ਼ੂਗਰ ਦੇ ਮਰੀਜ਼ਾਂ ਲਈ ਛੋਲਿਆਂ ਦੇ ਪਾਣੀ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੈ। ਇਸ ਨੂੰ ਸਵੇਰੇ ਖ਼ਾਲੀ ਢਿੱਡ ਪੀਣ ਨਾਲ ਬਲੱਡ ਸ਼ੂਗਰ ਲੈਵਰ ਕੰਟਰੋਲ ‘ਚ ਰਹਿਣ ‘ਚ ਮਦਦ ਮਿਲਦੀ ਹੈ। ਨਾਲ ਹੀ ਬਾਰ-ਬਾਰ ਪੇਸ਼ਾਬ ਆਉਣ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲਦੀ ਹੈ।
ਵਰਤੋਂ ਕਰਨ ਦਾ ਸਹੀ ਤਰੀਕਾ – ਰਾਤ ਨੂੰ 25 ਗ੍ਰਾਮ ਛੋਲਿਆਂ ਨੂੰ ਪਾਣੀ ‘ਚ ਭਿਓਂ ਕੇ ਰੱਖ ਦਿਓ। ਸਵੇਰ ਇਸ ਪਾਣੀ ਨੂੰ ਛਾਣ ਕੇ ਇਸ ‘ਚ ਥੋੜੇ ਜਿਹਾ ਮੇਥੀ ਦੇ ਦਾਣੇ ਮਿਲਾ ਕੇ ਪੀਓ।
ਢਿੱਡ ਦੀ ਪਰੇਸ਼ਾਨੀਆਂ ਹੋਣਗੀਆਂ ਦੂਰ – ਅੱਜ ਦੇ ਸਮੇਂ ‘ਚ ਹਰ ਦੂਜਾ ਵਿਅਕਤੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਢਿੱਡ ਦਰਦ, ਐਸੀਡਿਟੀ, ਕਬਜ਼ ਆਦਿ ਤੋਂ ਪਰੇਸ਼ਾਨ ਹੋ ਤਾਂ ਛੋਲਿਆਂ ਦਾ ਪਾਣੀ ਜ਼ਰੂਰ ਪੀਓ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਮਜ਼ਬੂਤ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।
ਇੰਝ ਕਰੋ ਵਰਤੋਂ – ਰਾਤ ਨੂੰ ਭਿਓਂ ਕੇ ਰੱਖੇ ਕਾਲੇ ਛੋਲਿਆਂ ਦੇ ਪਾਣੀ ਨੂੰ ਸਵੇਰੇ ਛਾਣ ਲਓ। ਫ਼ਿਰ ਇਸ ਕੌਲੀ ‘ਚ ਇੱਕ ਟੁੱਕੜਾ ਅਦਰਕ, ਸੁਆਦ ਅਨੁਸਾਰ ਲੂਣ, ਥੋੜ੍ਹਾ ਜਿਹਾ ਜ਼ੀਰਾ ਕੁੱਟ ਲਓ। ਇਸ ਮਿਸ਼ਰਣ ਨੂੰ ਛੋਲਿਆਂ ਦੇ ਪਾਣੀ ‘ਚ ਮਿਲਾ ਕੇ ਖ਼ਾਲੀ ਢਿੱਡ ਪੀ ਲਓ।
ਇਮਿਊਨਿਟੀ ਵਧਾਉਣ ‘ਚ ਮਦਦਗਾਰ – ਇਮਿਊਨਿਟੀ ਕਮਜ਼ੋਰ ਹੋਣ ਨਾਲ ਬਾਰ-ਬਾਰ ਬਿਮਾਰੀਆਂ ਦੀ ਲਪੇਟ ‘ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਛੋਲਿਆਂ ਦੇ ਪਾਣੀ ਦੀ ਵਰਤੋਂ ਕਰਨੀ ਬਿਹਤਰ ਹੈ। ਇਸ ਨੂੰ ਪੀਣ ਨਾਲ ਇਮਿਊਨਿਟੀ ਬੂਸਟ ਹੋਣ ਨਾਲ ਮੌਸਮੀ ਬਿਮਾਰੀਆਂ ਦੀ ਲਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਇੰਝ ਕਰੋ ਵਰਤੋਂ – ਰਾਤ ਨੂੰ ਭਿਓਂ ਕੇ ਰੱਖੇ ਹੋਏ ਛੋਲਿਆਂ ਦੇ ਪਾਣੀ ਨੂੰ ਖ਼ਾਲੀ ਢਿੱਡ ਪੀ ਲਓ। ਛੋਲਿਆਂ ਨੂੰ ਸਵੇਰੇ ਉਬਾਲ ਕੇ ਤਿਆਰ ਪਾਣੀ ਦੀ ਵਰਤੋਂ ਕਰੋ।
ਭਾਰ ਕੰਟਰੋਲ ਕਰਨ ਲਈ ਲਾਹੇਵੰਦ – ਮੋਟਾਪਾ ਹਰ ਬਿਮਾਰੀ ਦੀ ਜੜ੍ਹ ਹੈ। ਅਜਿਹੇ ‘ਚ ਭਾਰ ਕੰਟਰੋਲ ਕਰ ਕੇ ਕਿਸੇ ਵੀ ਬਿਮਾਰੀ ਦੀ ਲਪੇਟ ‘ਚ ਆਉਣ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਛੋਲਿਆਂ ਦੇ ਪਾਣੀ ਦੀ ਵਰਤੋਂ ਕਰਨਾ ਵਧੀਆ ਔਪਸ਼ਨ ਹੈ। ਇਹ ਢਿੱਡ, ਕਮਰ ਆਦਿ ਦੀ ਫ਼ਾਲਤੂ ਚਰਬੀ ਘੱਟ ਕਰ ਕੇ ਸ਼ਰੀਰ ਨੂੰ ਸਹੀ ਸ਼ੇਪ ਦਿਵਾਉਣ ‘ਚ ਮਦਦ ਕਰਦਾ ਹੈ।
ਇੰਝ ਕਰੋ ਵਰਤੋਂ – ਰਾਤ ਭਰ ਭਿਓਂ ਕੇ ਰੱਖੇ ਛੋਲਿਆਂ ਨੂੰ ਸਵੇਰੇ ਕੁੱਕਰ ‘ਚ 1-2 ਸੀਟੀ ਲਗਵਾਓ। ਫ਼ਿਰ ਇਸ ‘ਚੋਂ ਪਾਣੀ ਨੂੰ ਵੱਖ ਕਰ ਕੇ ਇਸ ‘ਚ ਕਾਲਾ ਲੂਣ, ਅਜਵੈਣ, ਜ਼ੀਰਾ ਅਤੇ ਹਲਦੀ ਪਾਊਡਰ ਮਿਲਾਓ। ਤਿਆਰ ਪਾਣੀ ਨੂੰ ਖ਼ਾਲੀ ਢਿੱਡ ਪੀਓ। ਇਸ ਨਾਲ ਬੈਲੀ ਫ਼ੈਟ ਘੱਟ ਹੋ ਕੇ ਸਹੀ ਭਾਰ ਮਿਲਣ ‘ਚ ਮਦਦ ਮਿਲੇਗੀ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।
–