ਬੌਲੀਵੁਡ ਅਦਾਕਾਰਾ ਅਤੇ ਡਾਂਸਰ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਗੋਆ ‘ਚ ਆਪਣੇ ਪ੍ਰੇਮੀ ਅਰਜੁਨ ਕਪੂਰ ਨਾਲ ਸਮਾਂ ਬਿਤਾ ਰਹੀ ਹੈ। ਮਲਾਇਕਾ ਦਾ ਪਰਿਵਾਰ ਵੀ ਉਨ੍ਹਾਂ ਨਾਲ ਗੋਆ ‘ਚ ਹੈ। ਮਲਾਇਕਾ ਅਰੋੜਾ ਗੋਆ ‘ਚ ਆਪਣੀ ਵਕੈਸ਼ਨ ਦੀਆਂ ਤਸਵੀਰਾਂ ਵੀ ਲਗਾਤਾਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ।
ਹੁਣ ਉਸ ਵਲੋਂ ਇੱਕ ਗਰੁੱਪ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ‘ਚ ਉਹ ਅਰਜੁਨ ਕਪੂਰ, ਭੈਣ ਅਮੱਿਤਾ ਅਰੋੜਾ ਅਤੇ ਆਪਣੇ ਇੱਕ ਦੋਸਤ ਨਾਲ ਨਜ਼ਰ ਆ ਰਹੀ ਹੈ। ਤਸਵੀਰ ‘ਚ ਦੋਵੇਂ ਸਮੁੰਦਰ ਕਿਨਾਰੇ ਬੈਠ ਕੇ ਇੰਜੁਆਏ ਕਰਦੀਆਂ ਨਜ਼ਰ ਆ ਰਹੀਆਂ ਹਨ।
ਦੱਸ ਦਈਏ ਕਿ ਗੋਆ ਜਾਣ ਤੋਂ ਪਹਿਲਾ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਹਿਮਾਚਲ ਦੀਆ ਵਾਦੀਆਂ ‘ਚ ਵੀ ਘੁੰਮ ਕੇ ਗਏ। ਦੋਹਾਂ ਨੇ ਹਿਮਾਚਲ ਟੂਰ ਦੀਆਂ ਕੁੱਝ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ।
ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਮਲਾਇਕਾ ਅਰੋੜਾ ਨੇ ਕਿਹਾ ਕਿ ਉਹ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਪ੍ਰੇਮੀ ਅਰਜੁਨ ਕਪੂਰ ਨਾਲ ਕੁਐਰਨਟੀਨਡ ਸੀ। ਅਰਜੁਨ ਕਪੂਰ ਬਾਰੇ ਗੱਲ ਕਰਦਿਆਂ ਮਲਾਇੱਕਾ ਨੇ ਕਿਹਾ, ”ਮੈਂ ਉਸ ਨਾਲ ਕੁਐਰਟੀਨ ਰਹਿਣਾ ਚਾਹਾਂਗੀ ਕਿਉਂਕਿ ਉਹ ਬਹੁਤ ਐਂਟਰਟੇਨਿੰਗ ਹੈ। ਅਰਜੁਨ ਨਾਲ ਬਿਤਾਇਆ ਕੋਈ ਵੀ ਪਲ ਮਾੜਾ ਨਹੀਂ ਹੁੰਦਾ।”











