ਰਿਸੈਪਸ਼ਨ ‘ਚ ਕੁੱਝ ਅਜਿਹਾ ਸੀ ਗੌਹਰ-ਜ਼ੈਦ ਦਾ ਅੰਦਾਜ਼

ਬੌਲੀਵੁਡ ਅਦਾਕਾਰਾ ਗੌਹਰ ਖ਼ਾਨ ਆਪਣੇ ਬੁਆਏਫ਼ਰੈਂਡ ਜ਼ੈਦ ਦਰਬਾਰ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਮੁੰਬਈ ਸਥਿਤ ITC ਗਰਾਊਂਡ ਮਰਾਠਾ ‘ਚ ਦੋਹਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਦੇਖੀਆਂ ਜਾ ਰਹੀਆਂ ਹਨ। ਤਸਵੀਰਾਂ ‘ਚ ਜ਼ੈਦ ਬਲੈਕ ਐਂਡ ਸਿਲਵਰ ਸ਼ੇਰਵਾਨੀ ‘ਚ ਨਜ਼ਰ ਆਇਆ ਅਤੇ ਗੌਹਰ ਨੇ ਵੈਲਵੇਟ ਵ੍ਹਾਈਟ ਐਂਡ ਗੋਲਡਨ ਰੰਗ ਦਾ ਲਹਿੰਗਾ ਪਹਿਨਿਆ।
ਗੌਹਰ ਅਤੇ ਜ਼ੈਦ ਦੀ ਜੋੜੀ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਦੋਹਾਂ ਨੇ ਇੱਕੱਠਿਆਂ ਰੋਮੈਂਟਿਕ ਪੋਜ਼ ਦਿੰਦਿਆਂ ਤਸਵੀਰਾਂ ਖਿੱਚਵਾਈਆਂ ਅਤੇ ਮੀਡੀਆ ਨੂੰ ਵੀ ਆਪਣੇ ਵਿਆਹ ਦੀ ਮਠਿਆਈ ਵੰਡੀ।
ਦੱਸਣਯੋਗ ਹੈ ਕਿ ਗੌਹਰ ਅਤੇ ਜ਼ੈਦ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਪ੍ਰਸ਼ੰਸਕਾਂ ਨੂੰ ਆਪਣੇ ਨਿਕਾਹ ਸਮਾਰੋਹ ਬਾਰੇ ਅਪਡੇਟ ਦੇ ਰਹੇ ਸਨ। ਹਾਲ ਹੀ ‘ਚ ਗੌਹਰ ਨੇ ਜ਼ੈਦ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦਿਆਂ ਲਿਖਿਆ, ”ਕਬੂਲ ਹੈ।”
ਗੌਹਰ ਖ਼ਾਨ ਨੇ ਆਪਣੀ ਮਹਿੰਦੀ ਸੈਰੇਮਨੀ ‘ਚ ਭਰਾ ਵਲੋਂ ਦਿੱਤੀ ਡਰੈੱਸ ਪਹਿਨੀ ਸੀ ਜਿਸ ‘ਚ ਤਸਵੀਰਾਂ ਖਿੱਚਵਾ ਕੇ ਉਸ ਨੇ ਇਨਸਟਾਗ੍ਰੈਮ ‘ਤੇ ਸਾਂਝੀਆਂ ਕੀਤੀਆਂ। ਤਸਵੀਰਾਂ ਸਾਂਝੀਆਂ ਕਰਦਿਆਂ ਗੌਹਰ ਖ਼ਾਨ ਨੇ ਲਿਖਿਆ, ”ਭਰਾ ਤੁਹਾਡਾ ਪਿਆਰ ਮੇਰੇ ਨਾਲ ਹੈ।”
ਦੱਸਣਯੋਗ ਹੈ ਕਿ 21 ਦਸੰਬਰ ਨੂੰ ਗੌਹਰ ਤੇ ਜ਼ੈਦ ਦੀ ਚਿਕਸਾ ਸੈਰੇਮਨੀ ਹੋਈ ਸੀ ਜਿਸ ਦੀਆਂ ਤਸਵੀਰਾਂ ਦੋਵਾਂ ਨੇ ਸਾਂਝੀਆਂ ਕੀਤੀਆਂ ਸਨ। ਸੈਰੇਮਨੀ ਦੌਰਾਨ ਦੋਵੇਂ ਪੀਲੇ ਰੰਗ ਦੇ ਕੱਪੜਿਆਂ ‘ਚ ਨਜ਼ਰ ਆਏ।
ਗੌਹਰ ਖ਼ਾਨ ਬਿੱਗ ਬੌਸ 7 ਦੀ ਜੇਤੂ ਰਹੀ ਹੈ ਅਤੇ ਉਹ ਕਈ ਬੌਲੀਵੁਡ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਸ ਦੇ ਸ਼ੌਹਰ ਜ਼ੈਦ ਦਰਬਾਰ ਇਸਮਾਈਲ ਦਰਬਾਰ ਦੇ ਬੇਟੇ ਹਨ।
ਦੱਸਣਯੋਗ ਹੈ ਕਿ ਗੌਹਰ ਦੇ ਸ਼ੌਹਰ ਦੀ ਉਮਰ ਉਸ ਦੀ ਉਮਰ ਤੋਂ ਘੱਟ ਹੈ ਤੇ ਇਸ ਗੱਲ ਨੂੰ ਲੈ ਕੇ ਕਈ ਕਿਸਮ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਚੱਲਣੀਆਂ ਸ਼ੁਰੂ ਹੋ ਗਈਆਂ ਸਨ ਜਿਸ ਤੋਂ ਬਾਅਦ ਗੌਹਰ ਨੇ ਖ਼ੁਦ ਮੀਡੀਆ ਸਾਹਮਣੇ ਇਸ ਬਾਰੇ ਸਫ਼ਾਈ ਦਿੱਤੀ ਸੀ। ਗੌਹਰ ਨੇ ਕਿਹਾ ਸੀ, ”ਮੈਂ ਦੱਸ ਦੇਵਾਂ ਕਿ ਸਾਡੀ ਉਮਰ ‘ਚ ਦੱਸਿਆ ਗਿਆ ਜੋ ਫ਼ਰਕ ਸਾਹਮਣੇ ਆਇਆ ਹੈ ਉਹ ਗ਼ਲਤ ਹੈ। 12 ਸਾਲ ਦਾ ਫ਼ਰਕ ਗ਼ਲਤ ਹੈ ਅਤੇ ਇਸ ਨਾਲ ਲੋਕਾਂ ਲਈ ਇਸ ਨੂੰ ਸੁਰਖ਼ੀਆਂ ‘ਚ ਲਿਆਉਣਾ ਕਾਫ਼ੀ ਆਸਾਨ ਹੋ ਗਿਆ ਹੈ।”
ਉਸ ਨੇ ਇਹ ਵੀ ਕਿਹਾ ਸੀ, ”ਇਹ ਗ਼ਲਤ ਹੈ। ਹਾਂ, ਉਹ ਮੇਰੇ ਤੋਂ ਕੁੱਝ ਸਾਲ ਛੋਟਾ ਹੈ, ਪਰ 12 ਸਾਲ ਸਹੀ ਅੰਕੜਾ ਨਹੀਂ। ਉਹ ਮੇਰੇ ਨਾਲੋਂ ਕਈ ਮਾਮਲਿਆਂ ‘ਚ ਜ਼ਿਆਦਾ ਸਮਝਦਾਰ ਹੈ ਅਤੇ ਉਹ ਸਾਡੀ ਜ਼ਿੰਦਗੀ ‘ਚ ਇੱਕ ਸੰਤੁਲਨ ਲੈ ਕੇ ਆਇਆ ਹੈ।”
ਗੌਹਰ ਖ਼ਾਨ-ਜ਼ੈਦ ਦਰਬਾਰ ਨੇ ਆਪਣੀ ਰਿਸੈਪਸ਼ਨ ‘ਚ ਕੀਤਾ ਜ਼ਬਰਦਸਤ ਡਾਂਸ
ਅਦਾਕਾਰਾ ਗੌਹਰ ਖ਼ਾਨ ਅਤੇ ਐਕਟਰ ਜ਼ੈਦ ਦਰਬਾਰ ਬੀਤੇ ਹਫ਼ਤੇ ਵਿਆਹ ਦੇ ਬੰਧਨ ਬੱਝ ਗਏ। ਉਧਰ ਦੋਵਾਂ ਦੇ ਨਿਕਾਹ ਤੋਂ ਪਹਿਲਾਂ ਮੁੰਬਈ ਦੇ ਇੱਕ ਹੋਟਲ ‘ਚ ਹਲਦੀ ਅਤੇ ਮਹਿੰਦੀ ਸੈਰੇਮਨੀ ਦੀਆਂ ਰਸਮਾਂ ਨਿਭਾਈਆਂ ਗਈਆਂ। ਮਹਿੰਦੀ ਅਤੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਜ਼ੈਦ ਅਤੇ ਗੌਹਰ ਨੇ ਆਪੋ-ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਹੁਣ ਉਨ੍ਹਾਂ ਦੇ ਗ੍ਰੈਡ ਵੈੱਡਿੰਗ ਰਿਸੈਪਸ਼ਨ ਦਾ ਇੱਕ ਵੀਡੀਓ ਇਨਸਟਾਗ੍ਰੈਮ ‘ਤੇ ਸ਼ੇਅਰ ਗਿਆ ਹੈ ਜਿਸ ‘ਚ ਗੌਹਰ ਖ਼ਾਨ ਅਤੇ ਜੈਦ ਫ਼ਿਲਮ ਪਰਿੰਦਾ ਦੇ ਰੋਮੈਂਟਿਕ ਗੀਤ ਤੁਮਸੇ ਮਿਲ ਕੇ ‘ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਗੌਹਰ ਇੱਕ ਸੁਨਹਿਰੇ ਅਤੇ ਮੈਰੂਨ ਰੰਗ ਦੇ ਲਹਿੰਗੇ ‘ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ ਜਦਕਿ ਜ਼ੈਦ ਕਾਲੇ ਰੰਗ ਦੀ ਸ਼ੇਰਵਾਨੀ ‘ਚ ਨਜ਼ਰ ਆ ਰਿਹੈ।
ਦੱਸ ਦਈਏ ਕਿ ਉਨ੍ਹਾਂ ਨੇ ਆਪਣੇ ਰਿਸੈਪਸ਼ਨ ‘ਚ ‘ਤੁਮਸੇ ਮਿਲ ਕੇ ਤੋਂ ਬਾਅਦ ਫ਼ਿਲਮ ਮੈਰੀਕੌਮ ਦੇ ਗੀਤ ਸੁਕੂਨ ਮਿਲਾ ‘ਤੇ ਵੀ ਇੱਕ ਹੋਰ ਰੋਮੈਂਟਿਕ ਡਾਂਸ ਕੀਤਾ। ਰਿਸੈਪਸ਼ਨ ਪਾਰਟੀ ਦੌਰਾਨ ਗੌਹਰ ਖ਼ਾਨ ਆਪਣੇ ਦੋਸਤ ਹੁਸੈਨ ਕੁਵਾਜੇਵਾਲਾ ਪਤਨੀ ਟੀਨਾ ਨਾਲ ਸਮਾਰੋਹ ‘ਚ ਸ਼ਾਮਿਲ ਹੋਈ।
ਦੱਸਣਯੋਗ ਹੈ ਕਿ ਉਨ੍ਹਾਂ ਦੀ ਹਲਦੀ ਸੈਰੇਮਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ਜਿਸ ‘ਚ ਗੌਹਰ ਖ਼ਾਨ ਦੇ ਸਹੁਰੇ ਇਸਮਾਇਲ ਦਰਬਾਰ ਹਮ ਦਿਲ ਦੇ ਚੁਕੇ ਸਨਮ ਦਾ ਗੀਤ ਹਮ ਲੁੱਟ ਗਏ ਗਾਉਂਦੇਹੋਏ ਨਜ਼ਰ ਆ ਰਹੇ। ਜ਼ੈਦ ਦਰਬਾਰ ਅਤੇ ਗੌਹਰ ਖ਼ਾਨ ਪਿਛਲੇ ਕੁੱਝ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਇੱਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਗੌਹਰ ਖ਼ਾਨ ਨੇ ਦੱਸਿਆ ਸੀ ਕਿ ਉਸ ਦੀ ਜ਼ੈਦ ਨਾਲ ਪਹਿਲੀ ਮੁਲਾਕਾਤ ਤਾਲਾਬੰਦੀ ਦੌਰਾਨ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੋਹਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਅਸੀਂ ਪਰਿਵਾਰਾਂ ਨਾਲ ਗੱਲ ਕੀਤੀ ਅਤੇ ਵਿਆਹ ਕਰਨ ਦਾ ਫ਼ੈਸਲਾ ਕੀਤਾ।