ਅਕਸ਼ੇ ਕੁਮਾਰ ਦੀ ਫ਼ਿਲਮ ਬੱਚਨ ਪਾਂਡੇ ਦੀ ਸਟਾਰਕਾਸਟ ‘ਚ ਹੁਣ ਮਿਰਜ਼ਾਪੁਰ 2 ਦੇ ਕਾਲੀਨ ਭਈਆ ਭਾਵ ਪੰਕਜ ਤ੍ਰਿਪਾਠੀ ਦੀ ਐਂਟਰੀ ਹੋਈ ਹੈ। ਐਮਾਜ਼ੋਨ ਪ੍ਰਾਈਮ ਦੀ ਵੈੱਬ ਸੀਰੀਜ਼ ਮਿਰਜ਼ਾਪੁਰ 2 ‘ਚ ਕਾਲੀਨ ਭਈਆ ਬਣ ਕੇ ਛਾਏ ਪੰਕਜ ਤ੍ਰਿਪਾਠੀ ਨੇ ਇਸ ਸਾਲ ਆਪਣੀ ਅਦਾਕਾਰੀ ਦੇ ਕਈ ਰੰਗ ਦਿਖਾ ਕੇ ਪ੍ਰਭਾਵਿਤ ਕੀਤਾ।
ਡੇਢ ਦਹਾਕੇ ਤੋਂ ਜ਼ਿਆਦਾ ਦੇ ਫ਼ਿਲਮੀ ਕਰੀਅਰ ‘ਚ ਪੰਕਜ ਨੇ ਸਲਮਾਨ ਖ਼ਾਨ, ਸ਼ਾਹਰੁਖ਼ ਖ਼ਾਨ, ਰਿਤਿਕ ਰੌਸ਼ਨ ਤੇ ਅਜੇ ਦੇਵਗਨ ਵਰਗੇ ਸਿਤਾਰਿਆਂ ਨਾਲ ਸਕ੍ਰੀਨ ਸਾਂਝੀ ਕੀਤੀ ਹੈ ਜੋ ਪਹਿਲੀ ਵਾਰ ਅਕਸ਼ੇ ਕੁਮਾਰ ਦੀ ਕਿਸੇ ਫ਼ਿਲਮ ਦਾ ਹਿੱਸਾ ਬਣੇ ਹਨ। ਹਾਲਾਂਕਿ ਕ੍ਰਿਤੀ ਸੈਨਨ ਨਾਲ ਪੰਕਜ ਲੁਕਾ-ਛੁਪੀ ਅਤੇ ਬਰੇਲੀ ਕੀ ਬਰਫ਼ੀ ‘ਚ ਵੀ ਕੰਮ ਕਰ ਚੁੱਕੇ ਹਨ ਜੋ ਇੱਕ ਫ਼ੀਮੇਲ ਪ੍ਰਧਾਨ ਫ਼ਿਲਮ ਹੈ। ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਪੰਕਜ ਦੀ ਆਖ਼ਰੀ ਫ਼ਿਲਮ ਅੰਗਰੇਜ਼ੀ ਮੀਡੀਅਮ ਸੀ ਜਿਸ ‘ਚ ਇਰਫ਼ਾਨ ਖ਼ਾਨ, ਰਾਧਿਕਾ ਮਦਾਨ ਅਤੇ ਕਰੀਨਾ ਕਪੂਰ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਸੀ।











