ਹਨੀਮੂਨ ਮਨਾਉਣ ਜੰਮੂ-ਕਸ਼ਮੀਰ ਦੀਆਂ ਵਾਦੀਆਂ ‘ਚ ਪਹੁੰਚੀ ਸਨਾ ਖ਼ਾਨ

ਬੌਲੀਵੁਡ ਅਦਾਕਾਰਾ ਸਨਾ ਖ਼ਾਨ ਨੇ ਹਾਲ ਹੀ ‘ਚ ਗੁਜਰਾਤ ਦੇ ਮੌਲਾਨਾ ਮੁਫ਼ਤੀ ਨਾਲ ਨਿਕਾਹ ਕਰਵਾ ਲਿਆ ਸੀ। ਉਸ ਦੇ ਨਿਕਾਹ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਸਨਾ ਖ਼ਾਨ ਬਾਰੇ ਹੁਣ ਇੱਕ ਹੋਰ ਇਹ ਖ਼ਬਰ ਸਾਹਮਣੇ ਆਈ ਹੈ, ਉਹ ਹੁਣ ਮੌਲਾਨਾ ਮੁਫ਼ਤੀ ਨਾਲ ਇਨ੍ਹੀਂ ਦਿਨੀ ਹਨੀਮੂਨ ‘ਤੇ ਚਲੀ ਗਈ ਹੈ।
ਸਨਾ ਆਪਣੇ ਹਨੀਮੂਨ ਲਈ ਕਸ਼ਮੀਰ ਪਹੁੰਚੀ। ਸਨਾ ਨੇ ਹਨੀਮੂਨ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਹਨ। ਸਨਾ ਖ਼ਾਨ ਇਨ੍ਹਾਂ ਤਸਵੀਰਾਂ ‘ਚ ਬੇਹੱਦ ਖ਼ੁਸ਼ ਨਜ਼ਰ ਆ ਰਹੀ ਹੈ।
ਇਥੇ ਦੱਸ ਦੇਈਏ ਕਿ ਆਪਣੇ ਧਰਮ ਲਈ ਬੌਲੀਵੁਡ ਨੂੰ ਅਲਵਿਦਾ ਕਹਿਣ ਵਾਲੀ ਸਨਾ ਪਹਿਲੀ ਅਦਾਕਾਰਾ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਕਈ ਨਾਇਕਾਵਾਂ ਬੌਲੀਵੁਡ ਨੂੰ ਅਲਵਿਦਾ ਕਹਿ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਸਨਾ ਖ਼ਾਨ ਨੇ ਬੌਲੀਵੁਡ ਨੂੰ ਅਲਵਿਦਾ ਕਹਿ ਕੇ 21 ਨਵੰਬਰ ਨੂੰ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਵਿਆਹ ਕਰਵਾ ਲਿਆ ਸੀ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਅਤੇ ਇਸ ਦੇ ਜ਼ਰੀਏ ਲੋਕਾਂ ਨੂੰਉਸ ਦੇ ਵਿਆਹ ਦੀ ਖ਼ਬਰ ਮਿਲੀ।
ਹਾਲਾਂਕਿ ਬਾਅਦ ‘ਚ ਸਨਾ ਖ਼ਾਨ ਨੇ ਆਪਣੇ ਵਿਆਹ ਦੀਆਂ ਫ਼ੋਟੋਆਂ ਵੀ ਸਾਂਝੀਆਂ ਕੀਤੀਆਂ ਅਤੇ ਪ੍ਰਸ਼ੰਸਕਾਂ ਨੂੰ ਉਸ ਦੇ ਵਿਆਹ ਬਾਰੇ ਜਾਣਕਾਰੀ ਦਿੱਤੀ। ਸਨਾ ਖ਼ਾਨ ਵਲੋਂ ਅਚਾਨਕ ਨਿਕਾਹ ਕਰ ਲੈਣਾ ਸਾਰਿਆਂ ਲਈ ਹੈਰਾਨ ਕਰਨ ਵਾਲਾ ਸੀ।

ਫ਼ਾਤਿਮਾ ਸਨਾ ਸ਼ੇਖ਼ ਦੇ ਘਰ ਚ ਲੱਗੀ ਅੱਗ
ਅਦਾਕਾਰਾ ਸਨਾ ਸ਼ੇਖ਼ ਦੇ ਘਰ ਬੀਤੇ ਵੀਰਵਾਰ ਕਾਫ਼ੀ ਅਫ਼ਰਾ-ਤਫ਼ੜੀ ਮਚ ਗਈ। ਅਦਾਕਾਰਾ ਦੇ ਮੁੰਬਈ ਵਾਲੇ ਘਰ ‘ਚ ਅਚਾਨਕ ਅੱਗ ਲੱਗ ਗਈ। ਘਰ ‘ਚ ਅੱਗ ਦੇਖ ਦੇ ਅਦਾਕਾਰਾ ਕਾਫ਼ੀ ਘਬਰਾ ਗਈ ਅਤੇ ਉਨ੍ਹਾਂ ਨੇ ਤੁਰੰਤ ਹੀ ਇਸ ਗੱਲ ਦੀ ਸੂਚਨਾ ਫ਼ਾਇਰ ਡਿਪਾਰਟਮੈਂਟ ਨੂੰ ਦਿੱਤੀ। ਖ਼ਬਰ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਅਤੇ ਉਸ ਨੇ ਅੱਗ ‘ਤੇ ਕਾਬੂ ਪਾ ਲਿਆ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ ਦੇ ਰਾਹੀਂ ਫ਼ੈਨਜ਼ ਨੂੰ ਦਿੱਤੀ।
ਫ਼ਾਤਿਮਾ ਨੇ ਆਪਣੀ ਇਨਸਟਾ ਸਟੋਰੀ ‘ਤੇ ਫ਼ਾਇਰ ਬ੍ਰਿਗੇਡ ਦੀ ਗੱਡੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਮੇਰੇ ਘਰ ‘ਚ ਅੱਗ ਲੱਗ ਗਈ ਸੀ। ਘਬਰਾਹਟ ‘ਚ ਮੈਂ ਫ਼ਾਇਰ ਡਿਪਾਰਟਮੈਂਟ ਨੂੰ ਫ਼ੋਨ ਕੀਤਾ। ਉਨ੍ਹਾਂ ਨੇ ਕੁੱਝ ਹੀ ਦੇਰ ‘ਚ ਘਰ ਆ ਕੇ ਮੌਕੇ ਨੂੰ ਸੰਭਾਲਿਆ। ਮੁੰਬਈ ਫ਼ਾਇਰ ਬ੍ਰਿਗੇਡ ਡਿਪਾਰਟਮੈਂਟ ਤੁਹਾਡਾ ਬਹੁਤ ਧੰਨਵਾਦ।”
ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਫ਼ੈਨਜ਼ ਇਸ ਘਟਨਾ ‘ਤੇ ਕਾਫ਼ੀ ਚਿੰਤਾ ਜਤਾ ਰਹੇ ਹਨ ਅਤੇ ਕੌਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਵਰਕਫ਼ਰੰਟ ਦੀ ਗੱਲ ਕਰੀਏ ਤਾਂ ਫ਼ਾਤਿਮਾ ਸਨਾ ਸ਼ੇਖ਼ ਨੂੰ ਹਾਲ ਹੀ ‘ਚ ਅਨੁਰਾਗ ਬਸੁ ਦੀ ਨਿਰਦੇਸ਼ਿਕ ਫ਼ਿਲਮ ਲੁਡੋ ‘ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਅਦਾਕਾਰਾ ਸੂਰਜ ਪੇ ਮੰਗਲ ਭਾਰੀ ‘ਚ ਵੀ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਅਦਾਕਾਰਾ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੇ ਔਪੋਜ਼ਿਟ ਨਜ਼ਰ ਆਈ ਸੀ।