ਪਵਿਤਰਾ ਨੇ ਕੈਟਰੀਨਾ ਦੀ ਅਦਾਕਾਰੀ ਦਾ ਉਡਾਇਆ ਮਜ਼ਾਕ, ਸ਼ਹਿਨਾਜ਼ ਅਤੇ ਦਿਲਜੀਤ ਦੋਸਾਂਝ ਲਈ ਆਖੀਆਂ ਇਹ ਗੱਲਾਂ

Image Courtesy :jagbani(punjabkesar)

ਨਵੀਂ ਦਿੱਲੀ – ਰਿਐਲਿਟੀ TV ਸ਼ੋਅ ਬਿਗ ਬੌਸ 14 ਦੀ ਮੁਕਾਬਲੇਬਾਜ਼ ਪਵਿਤਰਾ ਪੂੰਨਿਆ ਸਿਧਾਰਥ ਸ਼ੁਕਲਾ, ਪਾਰਸ ਛਾਬੜਾ ਸਮੇਤ ਹੋਰ ਸਿਤਾਰਿਆਂ ਨਾਲ ਆਪਣੇ ਸਬੰਧਾਂ ਬਾਰੇ ਚਰਚਾ ਵਿੱਚ ਰਹਿ ਚੁੱਕੀ ਹੈ। ਫ਼ਿਲਹਾਲ ਉਹ ਬਿਗ ਬੌਸ ਦੇ ਘਰ ‘ਚ ਐਜਾਜ਼ ਖ਼ਾਨ ਨਾਲ ਆਪਣੀ ਵੱਧ ਰਹੀਆਂ ਨਜ਼ਦੀਕੀਆਂ ਕਾਰਨ ਖੂਬ ਸੁਰਖ਼ੀਆਂ ਬਟੋਰ ਰਹੀ ਹੈ, ਪਰ ਇਸ ਦੌਰਾਨ ਅਦਾਕਾਰਾ ਦਾ ਇੱਕ ਪੁਰਾਣਾ ਇੰਟਰਵਿਊ ਇਨ੍ਹੀਂ ਦਿਨੀਂ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਉਸ ਨੇ ਬਿਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਕਿਸੇ ਨਿੱਜੀ ਚੈਨਲ ਨੂੰ ਦਿੱਤਾ ਸੀ। ਇਸ ਇੰਟਰਵਿਊ ‘ਚ ਪਵਿਤਰਾ ਨੂੰ ਪੁੱਛਿਆ ਗਿਆ ਸੀ ਕਿ ਉਹ ਬੌਲੀਵੁਡ ਸੈਲੇਬ੍ਰਿਟੀ ਨੂੰ ਕਿਹੜੇ ਸਵਾਲ ਪੁੱਛਣਾ ਚਾਹੁੰਦੀ ਹੈ? ਪਵਿਤਰਾ ਨੂੰ ਪੁੱਛਿਆ ਗਿਆ ਕਿ ਉਹ ਕੈਟਰੀਨਾ ਕੈਫ਼ ਨੂੰ ਕੀ ਕਹਿਣਾ ਚਾਹੁੰਦੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਹੁਣ ਤਕ ਅਦਾਕਾਰੀ ਕਿਉਂ ਨਹੀਂ ਸਿੱਖੀ? ਇਸ ਤੋਂ ਇਲਾਵਾ ਜਦੋਂ ਉਸ ਨੂੰ ਬਿਗ ਬੌਸ 13 ਦੀ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ”ਇੰਨਾ ਓਵਰ ਕਰਨ ਦੀ ਕੀ ਲੋੜ ਹੈ? ਤੁਹਾਨੂੰ ਆਪਣੀ ਭਾਵਨਾ ‘ਤੇ ਥੋੜਾ ਜਿਹਾ ਕੰਟਰੋਲ ਰੱਖਣਾ ਚਾਹੀਦਾ ਹੈ।” ਉਸ ਨੇ ਦਿਲਜੀਤ ਦੁਸਾਂਝ ਨੂੰ ਇੱਕ ਸਵਾਲ ਵੀ ਪੁੱਛਿਆ ਅਤੇ ਕਿਹਾ, ”ਤੁਸੀਂ ਇੰਨਾ ਚੰਗਾ ਕਿਵੇਂ ਗਾਉਂਦੇ ਹੋ? ‘ ‘ਆਪਣੇ ਸਾਬਕਾ ਪ੍ਰੇਮੀ ਪਾਰਸ ਛਾਬੜਾ ਬਾਰੇ ਅਦਾਕਾਰਾ ਨੇ ਕਿਹਾ ਕਿ ਜੇ ਉਸ ਦੀ ਕੋਈ ਸ਼ੈੱਲਫ਼ ਰਿਸਪੈਕਟ ਹੋਵੇਗੀ ਤਾਂ ਉਹ ਬਿੱਗ ਬੌਸ ਦੇ ਘਰ ਨਹੀਂ ਆਉਣਗੇ। ਪਾਰਸ ਛਾਬੜਾ ਨੇ ਵੀ ਇਸ ਦਾ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਪਵਿਤਰਾ ਵਿਆਹੁਤਾ ਹੋਣ ਦੇ ਬਾਵਜੂਦ ਮੈਨੂੰ ਡੇਟ ਕਰ ਰਹੀ ਸੀ ਅਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਉਸ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਦਿੱਤਾ ਕਿਉਂਕਿ ਉਹ ਮੇਰੇ ਨਾਲ ਧੋਖਾ ਕਰ ਰਹੀ ਸੀ।
ਫ਼ਿਲਹਾਲ, ਬਿਗ ਬੌਸ 14 ਦੇ ਘਰ ਅੰਦਰ ਉਸ ਨਾਲ ਐਜਾਜ਼ ਖ਼ਾਨ ਨਾਲ ਉਸ ਦੀ ਵੱਧਦੀ ਨੇੜਤਾ ਬਾਰੇ ਗੱਲ ਕੀਤੀ ਜਾ ਰਹੀ ਹੈ। ਇੱਕ ਹਫ਼ਤੇ ‘ਚ ਉਹ ਐਜਾਜ਼ ਨੂੰ ਚੁੰਮਦੀ ਅਤੇ ਉਸ ਨੂੰ ਜੱਫ਼ੀਆਂ ਪਾਉਂਦੀ ਵੇਖੀ ਜਾ ਰਹੀ ਹੈ। ਦੱਸ ਦੇਈਏ ਕਿ ਸ਼ੁਰੂਆਤ ‘ਚ ਪਵਿਤਰਾ ਅਤੇ ਐਜਾਜ਼ ਖ਼ਾਨ ਵਿਚਕਾਰ ਕਾਫ਼ੀ ਲੜਾਈ ਝਗੜਾ ਵੇਖਣ ਨੂੰ ਮਿਲਿਆ ਪਰ ਬਾਅਦ ‘ਚ ਜਦੋਂ ਐਜਾਜ਼ ਖ਼ਾਨ ਕਿਸੇ ਗੱਲੋਂ ਕਾਫ਼ੀ ਟੁੱਟ ਗਏ ਸਨ ਤਾਂ ਪਵਿਤਰਾ ਉਸ ਨੂੰ ਸਮਝਾਉਂਦੇ ਅਤੇ ਉਸ ਦੀ ਹਿੰਮਤ ਵਧਾਉਂਦੇ ਹੋਏ ਨਜ਼ਰ ਆਈ ਸੀ। ਇਹ ਹੀ ਨਹੀਂ ਹਾਲ ਹੀ ‘ਚ ਨਿੱਕੀ ਤੰਬੋਲੀ ਨੇ ਵੀ ਐਜਾਜ਼ ਖਾਨ ਨੂੰ ਕਿਹਾ ਕਿ ਉਹ ਸਾਰੇ ਦਿਨ ਬਸ ਤੇਰੀਆਂ ਗੱਲਾਂ ਕਰਦੀ ਰਹਿੰਦੀ ਹੈ, ਉਹ ਤੇਰੇ ਨਾਲ ਇਮੋਸ਼ਨਲੀ ਅਟੈਚ ਹੋ ਗਈ ਹੈ। ਇਸ ਤੋਂ ਬਾਅਦ ਐਜਾਜ਼ ਖਾਨ ਵੀ ਸ਼ਰਮਾਉਂਦਾ ਹੋਇਆ ਦਿਖਾਈ ਦਿੰਦਾ ਹੈ।