IPL ਦੇ ਸਭ ਤੋਂ ‘ਬਦਕਿਸਮਤ’ ਖਿਡਾਰੀ!

sports-news-300x150ਨਵੀਂ ਦਿੱਲੀ: ਆਈ. ਪੀ. ਐੱਲ. ਦੀ ਦੀਵਾਨਗੀ ਇਸ ਤਰ੍ਹਾਂ ਫ਼ੈਨਜ਼ ਦੇ ਸਿਰ ਚੜ੍ਹ ਕੇ ਬੋਲਦੀ ਹੈ ਕਿ ਹਰ ਖਿਡਾਰੀ ਇਸ ਦਾ ਹਿੱਸਾ ਬਨਣਾ ਚਾਹੁੰਦਾ ਹੈ। ਇੰਨਾ ਹੀ ਨਹੀਂ ਆਈ. ਪੀ. ਐੱਲ. ਤੋਂ ਭਾਰਤੀ ਟੀਮ ਨੂੰ ਵੀ ਨੌਜਵਾਨ ਹੁਨਰ ਲੱਭਣ ‘ਚ ਵੀ ਮਦਦ ਮਿਲੀ ਹੈ। ਆਈ. ਪੀ. ਐੱਲ. ਨੇ ਕੁਝ ਖਿਡਾਰੀਆਂ ਦੀ ਕਿਸਮਤ ਬਦਲ ਦਿੱਤੀ ਪਰ ਕੁਝ ਖਿਡਾਰੀ ਇਹੋ ਜਿਹੇ ਵੀ ਹਨ, ਜਿਨ੍ਹਾਂ ਨੂੰ ਖੇਡਣ ਦਾ ਮੌਕਾ ਤਾਂ ਮਿਲਦਾ ਰਹਿੰਦਾ ਹੈ ਪਰ ਉਨ੍ਹਾਂ ਦੀ ਟੀਮ ਵਾਰ-ਵਾਰ ਬਦਲ ਜਾਂਦੀ ਹੈ। ਇਸ ਲਿਸਟ ‘ਚ ਸਭ ਤੋਂ ਪਹਿਲਾ ਨਾਂ ਹੈ ਭਾਰਤੀ ਟੀਮ ਦੇ ਆਲ ਰਾਊਂਡਰ ਯੁਵਰਾਜ ਸਿੰਘ ਦਾ ਹੈ।
ਯੁਵਰਾਜ ਸਿੰਘ
ਵਿਸਫ਼ੋਟਕ ਬੱਲੇਬਾਜ਼ੀ ਦੇ ਲਈ ਆਪਣੀ ਪਛਾਣ ਬਣਾਉਣ ਵਾਲੇ ਭਾਰਤੀ ਟੀਮ ਦੇ ਆਲ ਰਾਊਂਡਰ ਯੁਵਰਾਜ ਸਿੰਘ ਨੇ ਹਰ ਆਈ. ਪੀ. ਐੱਲ. ‘ਚ ਮੈਚ ਖੇਡਿਆ ਹੈ ਪਰ 9 ਸਾਲ ਦੇ ਇਸ ਸਫ਼ਰ ‘ਚ ਉਹ 5 ਟੀਮਾਂ ਦੇ ਨਾਲ ਖੇਡਣ ਨੂੰ ਮਜਬੂਰ ਹੋਏ। ਇਸ ਵਾਰ ਉਹ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਦੇ ਨਾਲ ਜੁੜੇ ਹਨ ਪਰ ਸੱਟ ਕਾਰਨ ਉਹ ਹੁਣ ਤੱਕ ਕੋਈ ਵੀ ਮੈਚ ਨਹੀਂ ਖੇਡ ਸਕੇ ਹਨ।
ਆਸ਼ੀਸ਼ ਨਹਿਰਾ
ਤੇਜ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਆਈ. ਪੀ. ਐੱਲ. ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਲੰਬੇ ਇੰਤਜ਼ਾਰ ਦੇ ਬਾਅਦ ਟੀਮ ਇੰਡੀਆ ‘ਚ ਵਾਪਸੀ ਕੀਤੀ ਹੈ। ਉਹ ਵੀ ਇਸ ਲੀਗ ‘ਚ ਕਿਸੇ ਵੀ ਟੀਮ ਨਾਲ ਸਦਾ ਦੇ ਲਈ ਜੁੜੇ ਨਹੀਂ ਰਹਿ ਸਕੇ। ਇਸ ਸਾਲ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਣ ਵਾਲੇ ਨਹਿਰਾ ਇਸ ਤੋਂ ਪਹਿਲਾਂ 4 ਟੀਮਾਂ ਦੇ ਲਈ ਖੇਡ ਚੁੱਕੇ ਹਨ।
ਪ੍ਰਵੀਨ ਕੁਮਾਰ
2008 ‘ਚ ਕੌਮਾਂਤਰੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਤੇਂਜ ਗੇਂਦਬਾਜ਼ ਪ੍ਰਵੀਨ ਕੁਮਾਰ ਕੁਝ ਸਮੇਂ ਤੱਕ ਕੌਮਾਂਤਰੀ ਕ੍ਰਿਕਟ ‘ਚ ਛਾਏ ਰਹੇ ਪਰ ਦੋਵੇਂ ਪਾਸੇ ਸਵਿੰਗ ਅਤੇ ਡੈਥ ਓਵਰਾਂ ‘ਚ ਆਪਣੀ ਵਧੀਆ ਗੇਂਦਬਾਜ਼ੀ ਨੂੰ ਜਿਆਦਾ ਸਮੇਂ ਤੱਕ ਨਹੀਂ ਬਣਾ ਸਕੇ ਅਤੇ ਟੀਮ ਤੋਂ ਦੂਰ ਹੋਣਾ ਪਿਆ। ਪ੍ਰਵੀਨ ਕੁਮਾਰ ਨੂੰ ਵੀ ਇਸ ਲੀਗ ‘ਚ ਹੁਣ ਤੱਕ 5 ਟੀਮਾਂ ਦੇ ਲਈ ਖੇਡ ਚੁੱਕੇ ਹਨ।
ਰੂਦਰ ਪ੍ਰਤਾਪ ਸਿੰਘ
2007 ਵਿੱਚ ਟੀਮ ਇੰਡੀਆ ਨੂੰ ਪਹਿਲਾ ਟੀ-20 ਵਿਸ਼ਵ ਕੱਪ ਜਿਤਾਉਣ ‘ਚ ਚੰਗੀ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਆਰ. ਪੀ. ਸਿੰਘ. ਵੀ ਆਈ. ਪੀ. ਐੱਲ. ‘ਚ 5 ਟੀਮਾਂ ਲਈ ਖੇਡ ਚੁੱਕੇ ਹਨ। ਇਸ ਵਾਰ ਉਹ ਰਾਈਜਿੰਗ ਪੁਣੇ ਸੁਪਰਜਾਇੰਟਸ ਲਈ ਖੇਡ ਰਹੇ ਹਨ, ਜਿਸ ਦੀ ਅਗਵਾਈ ਧੋਨੀ ਕਰ ਰਹੇ ਹਨ।
ਦਿਨੇਸ਼ ਕਾਰਤਿਕ
ਕੌਮਾਂਤਰੀ ਦਰਜੇ ‘ਚ ਕਾਫ਼ੀ ਮੌਕੇ ਮਿਲਣ ਦੇ ਬਾਵਜੂਦ ਵੀ ਟੀਮ ਇੰਡੀਆ ‘ਚ ਆਪਣੀ ਜਗ੍ਹਾ ਪੱਕੀ ਨਹੀਂ ਕਰਨ ਵਾਲੇ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਹੁਣ ਤੱਕ ਆਪਣੇ ਆਈ. ਪੀ. ਐੱਲ. ‘ਚ 5 ਵੱਖ-ਵੱਖ ਟੀਮਾਂ ਲਈ ਖੇਡ ਚੁੱਕੇ ਹਨ।