
ਹਾਲ ਹੀ ‘ਚ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਹੁਣ ਰਿਪੋਰਟ ਅਨੁਸਾਰ ਅਰਜੁਨ ਦੀ ਪ੍ਰੇਮਿਕਾ ਅਤੇ ਬੌਲੀਵੁਡ ਅਦਾਕਾਰਾ ਮਲਾਇਕਾ ਅਰੋੜਾ ਖ਼ਾਨ ਦਾ ਵੀ ਕੋਵਿਡ-19 ਟੈੱਸਟ ਪੌਜ਼ੇਟਿਵ ਆਇਆ ਹੈ। ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ।
ਹਾਲ ਹੀ ‘ਚ ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਕੋਰੋਨਾਵਾਇਰਸ ਦਾ ਟੈੱਸਟ ਪੌਜ਼ੇਟਿਵ ਆਇਆ ਹੈ। ਮਲਾਇਕਾ ਅਰੋੜਾ ਦਾ ਵੀ ਕੋਵਿਡ-19 ਟੈੱਸਟ ਪਾਜ਼ੇਟਿਵ ਆਇਆ ਹੈ। ਮਲਾਇਕਾ ਦੀ ਭੈਣ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਮਲਾਇਕਾ ਅਰੋੜਾ ਨੇ ਬਾਅਦ ‘ਚ ਖ਼ੁਦ ਵੀ ਪੁਸ਼ਟੀ ਕਰਦਿਆਂ ਕਿਹਾ, ”ਮੇਰਾ ਟੈੱਸਟ ਪੌਜ਼ੇਟਿਵ ਆਇਆ ਹੈ। ਮੈਂ ਸੈਲਫ਼-ਆਈਸੋਲੇਸ਼ਨ ‘ਚ ਹਾਂ। ਮੈਂ ਸਵੱਛ ਅਤੇ ਮਜ਼ਬੂਤ ਬਣ ਕੇ ਰਹਾਂਗੀ।”











