
ਬਾਘਾ ਪੁਰਾਣਾ : ਸਥਾਨਕ ਸ਼ਹਿਰ ਦੀ ਤਹਿਸੀਲ ਕੰਪਲੈਕਸ ਵਿਚ ਅੱਜ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਖ਼ਾਲਿਸਤਾਨ ਦਾ ਝੰਡਾ ਲਗਾ ਦਿੱਤਾ ਗਿਆ। ਇਹ ਝੰਡਾ ਉਸ ਥਾਂ ‘ਤੇ ਲਗਾਇਆ ਗਿਆ, ਜਿੱਥੇ 15 ਅਗਸਤ ਨੂੰ ਆਜ਼ਾਦੀ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਇਆ ਗਿਆ ਸੀ। ਤਹਿਸੀਲ ਕੰਪਲੈਕਸ ਵਿਚ ਖ਼ਾਲਿਸਤਾਨ ਦਾ ਝੰਡਾ ਦੇਖ ਕੇ ਭਾਜੜ ਪੈ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬਾਘਾ ਪੁਰਾਣਾ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਖਾਲਿਸਤਾਨ ਦਾ ਝੰਡਾ ਉਤਾਰ ਦਿੱਤਾ। ਫਿਲਹਾਲ ਪੁਲਸ ਵਲੋਂ ਪੁਲਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।
ਦੱਸ ਦੇਈਏ ਕਿ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਮੋਗਾ ਦੇ ਡੀ. ਸੀ. ਦਫਤਰ ਅਤੇ ਉਸ ਤੋਂ ਬਾਅਦ ਕੋਟਕਪੂਰਾ ਬਾਈਪਾਸ ਦੇ ਫਲਾਈਓਵਰ ‘ਤੇ ਵੀ ਖ਼ਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ ਜਿਸ ਤੋਂ ਬਾਅਦ ਮੋਗਾ ਚਰਚਾ ਵਿਚ ਬਣਿਆ ਹੋਇਆ ਸੀ। ਫਿਲਹਾਲ ਮੋਗਾ ਦੇ ਡੀ. ਸੀ. ਦਫ਼ਤਰ ਵਿਚ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਦਿੱਲੀ ‘ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।















