
ਪੀਲੀ ਮੂੰਗੀ ਦੀ ਦਾਲ ਖਾਣ ‘ਚ ਜਿੰਨੀ ਸੁਆਦ ਹੁੰਦਾ ਹੈ, ਉਸ ਤੋਂ ਕਿਤੇ ਵੱਧ ਇਹ ਸਿਹਤ ਲਈ ਫ਼ਾਇਦੇਮੰਦ ਹੈ। ਇਸ ਦਾਲ ‘ਚ ਪੋਟੈਸ਼ੀਅਮ, ਮੈਗਨੀਜ਼ੀਅਮ, ਫ਼ੌਲੇਟ, ਕੌਪਰ, ਜ਼ਿੰਕ ਅਤੇ ਵਾਇਟਾਮਿਨਜ਼ ਵਰਗੇ ਤੱਤ ਵੱਡੀ ਮਾਤਰਾ ‘ਚ ਪਾਏ ਜਾਂਦੇ ਹਨ। ਮੂੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਿਹਤ ਬੀਮਾਰੀਆਂ ਤੋਂ ਮੁਕਤ ਰਹਿੰਦੀ ਹੈ। ਮੂੰਗ ਦੀ ਦਾਲ ਦੇ ਪਾਣੀ ਦਾ ਸੇਵਨ ਕਰ ਕੇ ਤੁਸੀਂ ਨਾ ਸਿਰਫ਼ ਮੋਟਾਪਾ ਘਟਾ ਸਕਦੇ ਹੋ ਸਗੋਂ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਨੂੰ ਪੀਲੀ ਮੂੰਗ ਦੀ ਦਾਲ ਦਾ ਪਾਣੀ ਪੀਣ ਦਾ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ …
ਡਾਇਬਟੀਜ਼ ‘ਚ ਫ਼ਾਇਦੇਮੰਦ – ਇਸ ਨਾਲ ਬਾਡੀ ਇਨਸੁਲਿਨ ਦੇ ਪੱਧਰ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਬੱਚਿਆਂ ਦੇ ਲਈ ਹੈਲਦੀ – ਪੀਲੀ ਮੂੰਗ ਦੀ ਦਾਲ ‘ਚ ਕਈ ਤਰ੍ਹਾਂ ਦੇ ਮਿਨਰਲਜ਼ ਪਾਏ ਜਾਂਦੇ ਹਨ ਜੋ ਬੱਚਿਆਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਇਸ ਦਾਲ ਦਾ ਪਾਣੀ ਆਸਾਨੀ ਨਾਲ ਪਚ ਜਾਂਦਾ ਹੈ। ਇਸ ਦੇ ਪਾਣੀ ਨੂੰ ਪੀਣ ਨਾਲ ਬੱਚਿਆਂ ਦੀ ਇਮਿਊਨ ਪਾਵਰ ਵੱਧਣ ਦੇ ਨਾਲ-ਨਾਲ ਰੋਗਾਂ ਨਾਲ ਲੜਨ ਦੀ ਸਮਰਥਾ ਵੀ ਵਧਦੀ ਹੈ।
ਸਕਿਨ ‘ਤੇ ਆਉਂਦੀ ਹੈ ਚਮਕ – ਮੂੰਗ ਦੀ ਦਾਲ ਦੇ ਪਾਣੀ ‘ਚ ਸਾਈਟ੍ਰੋਜਨ ਹੁੰਦਾ ਹੈ ਜੋ ਸ਼ਰੀਰ ‘ਚ ਕੋਲੇਜਨ ਅਤੇ ਐਲਾਸਟਿਨ ਬਣਾਏ ਰੱਖਦਾ ਹੈ। ਇਸ ਨਾਲ ਉਮਰ ਦਾ ਅਸਰ ਜਲਦੀ ਚਿਹਰੇ ‘ਤੇ ਦਿਖਾਈ ਨਹੀਂ ਦਿੰਦਾ।
ਪੇਟ ਲਈ ਫ਼ਾਇਦੇਮੰਦ – ਪੀਲੀ ਮੂੰਗ ਦੀ ਦਾਲ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਸ ਨੂੰ ਖਾਣ ਨਾਲ ਗੈਸ, ਐਸੀਡਿਟੀ ਆਦਿ ਦੀ ਸਮੱਸਿਆ ਵੀ ਨਹੀਂ ਹੁੰਦੀ।
ਸ਼ਰੀਰ ‘ਚੋਂ ਗੰਦਗੀ ਨੂੰ ਕੱਢਦਾ ਹੈ ਬਾਹਰ – ਪੀਲੀ ਮੂੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸ਼ਰੀਰ ‘ਚੋਂ ਗੰਦਗੀ ਬਾਹਰ ਨਿਕਲਦੀ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਤੱਤ ਲਿਵਰ ਅਤੇ ਖ਼ੂਨ ਨੂੰ ਸਾਫ਼ ਕਰਦਾ ਹੈ।
ਡੇਂਗੂ ਤੋਂ ਕਰੇ ਬਚਾਅ – ਅੱਜ ਕਲ੍ਹ ਲੋਕਾਂ ‘ਚ ਡੇਂਗੂ ਦੀ ਸਮੱਸਿਆ ਕਾਫ਼ੀ ਦੇਖਣ ਨੂੰ ਮਿਲ ਰਹੀ ਹੈ, ਖ਼ਾਸ ਕਰ ਭਾਰਤ ਵਰਗੇ ਮੁਲਕਾਂ ਵਿੱਚ। ਅਜਿਹੇ ‘ਚ ਪੀਲੀ ਮੂੰਗ ਦੀ ਦਾਲ ਦਾ ਪਾਣੀ ਪੀਣਾ ਤੁਹਾਡੇ ਲਈ ਬੇਹੱਦ ਫ਼ਾਇਦੇਮੰਦ ਹੋ ਸਕਦਾ ਹੈ। ਇਸ ਨਾਲ ਇਮਿਊਨ ਸਿਸਟਮ ਸਹੀ ਹੁੰਦਾ ਹੈ ਜਿਸ ਨਾਲ ਤੁਸੀਂ ਡੇਂਗੂ ਤੋਂ ਬਚੇ ਰਹਿ ਸਕਦੇ ਹੋ। ਇਸ ਨਾਲ ਸ਼ਰੀਰ ‘ਚ ਤਾਕਤ ਵੀ ਆਉਂਦੀ ਹੈ ਅਤੇ ਥਕਾਨ ਦੂਰ ਹੁੰਦੀ ਹੈ।
ਸੂਰਜਵੰਸ਼ੀ










