ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਆਉਣ ਵਾਲੀ ਹਾਲੀਵੁੱਡ ਫ਼ਿਲਮ ‘ਐਕਸ.ਐਕਸ.ਐਕਸ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਉਨਾਂ ਨੂੰ ਬੌਲੀਵੁੱਡ ਫ਼ਿਲਮਾਂ ਦੇ ਕਈ ਆਫ਼ਰ ਮਿਲੇ ਹਨ। ਅਸਲ ‘ਚ ਦੀਪਿਕਾ ਇਕ ਬਹੁਤ ਵੱਡੀ ਮੁਸੀਬਤ ‘ਚ ਫ਼ੱਸ ਗਈ ਹੈ। ਅਸਲ ‘ਚ ਦੀਪਿਕਾ ਨੂੰ ਦੋ ਫ਼ਿਲਮਾਂ ਆਫ਼ਰ ਹੋਈਆਂ ਹਨ, ਜਿਨ੍ਹਾਂ ‘ਚੋਂ ਇਕ ਪ੍ਰੇਮੀ ਰਣਵੀਰ ਸਿੰਘ ਨਾਲ ਅਤੇ ਦੂਜੀ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਹਨ ਪਰ ਔਖੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਇਕ ਫ਼ਿਲਮ ਨੂੰ ਦੀਪਿਕਾ ਨੂੰ ਚੁਣਨਾ ਪਵੇਗਾ। ਹੁਣ ਦੇਖਣਾ ਇਹ ਹੈ ਕਿ ਦੀਪਿਕਾ ਕਿਸ ਅਦਾਕਾਰ ਨਾਲ ਫ਼ਿਲਮ ‘ਚ ਕੰਮ ਕਰਨਾ ਪਸੰਦ ਕਰੇਗੀ। ਆਪਣੇ ਸਾਬਕਾ ਪ੍ਰੇਮੀ ਰਣਬੀਰ ਨਾਲ ਜਾਂ ਰਣਵੀਰ ਨਾਲ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਇਹ ਖ਼ਬਰ ਸਾਹਮਣੇ ਆਈ ਸੀ ਕਿ ਦੀਪਿਕਾ ਜਦੋਂ ਆਪਣੀ ਹਾਲੀਵੁੱਡ ਫ਼ਿਲਮ ‘ਚੋਂ ਸਮਾਂ ਕੱਢ ਕੇ ਮੁੰਬਈ ਆਈ ਸੀ ਤਾਂ ਵੀ ਉਹ ਸਭ ਤੋਂ ਪਹਿਲਾਂ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨੂੰ ਮਿਲਣ ਗਈ ਸੀ ਅਤੇ ਇਸੇ ਪ੍ਰੋਜੈਕਟ ਬਾਰੇ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕਿ ਉਂਝ ਇਨ੍ਹਾਂ ਦੋਹਾਂ ਅਦਾਕਾਰਾਂ ਨਾਲ ਦੀਪਿਕਾ ਕੰਮ ਕਰ ਚੁੱਕੀ ਹੈ। ਹੁਣ ਦੇਖਣਾ ਇਹ ਹੈ ਕਿ ਦੀਪਿਕਾ ਕਿਸ ਨਾਲ ਫ਼ਿਲਮ ਕਰਨ ਦਾ ਫ਼ੈਸਲਾ ਤੈਅ ਕਰੇਗੀ।











