ਫ਼ਿਲਮਾਂ ਵੀ ਬਣਾਏਗੀ ਮਾਧੁਰੀ ਦੀਕਸ਼ਿਤ

5ਬੌਲੀਵੁੱਡ ਦੀ ‘ਧਕ ਧਕ’ ਗਰਲ ਮਾਧੁਰੀ ਦੀਕਸ਼ਿਤ ਹੁਣ ਫ਼ਿਲਮ ਨਿਰਮਾਣ ‘ਚ ਵੀ ਹੱਥ ਅਜ਼ਮਾ ਸਕਦੀ ਹੈ। ਬੌਲੀਵੁੱਡ ਦੀਆਂ ਕਈ ਅਦਾਕਾਰਾਂ ਇਨ੍ਹੀਂ ਦਿਨੀਂ ਅਭਿਨੈ ਦੇ ਨਾਲ-ਨਾਲ ਫ਼ਿਲਮ ਨਿਰਮਾਣ ਦੇ ਖੇਤਰ ‘ਚ ਵੀ ਸਰਗਰਮ ਹਨ, ਜਿਨ੍ਹਾਂ ‘ਚ ਪ੍ਰਿਯੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਲਾਰਾ ਦੱਤਾ ਅਤੇ ਸ਼ਿਲਪਾ ਸ਼ੈੱਟੀ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ।
ਮਾਧੁਰੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਹਿੰਦੀ ਫ਼ਿਲਮਾਂ ਨਹੀਂ, ਬਲਕਿ ਮਰਾਠੀ ਫ਼ਿਲਮਾਂ ਬਣਾਏਗੀ। ਇਹੀ ਨਹੀਂ ਖ਼ਬਰ ਤਾਂ ਇਹ ਵੀ ਹੈ ਕਿ ਮਾਧੁਰੀ ਇਸ ਫ਼ਿਲਮ ‘ਚ ਅਭਿਨੈ ਕਰਦੀ ਹੋਈ ਵੀ ਨਜ਼ਰ ਆ ਸਕਦੀ ਹੈ। ਮਾਧੁਰੀ ਦੀਕਸ਼ਿਤ ਇਸ ਫ਼ਿਲਮ ਦਾ ਨਿਰਮਾਣ ਆਪਣੇ ਪਤੀ ਡਾ. ਸ਼੍ਰੀਰਾਮ ਨੇਨੇ ਨਾਲ ਮਿਲ ਕੇ ਕਰੇਗੀ।