ਸੋਨਾਕਸ਼ੀ ਸਿਨ੍ਹਾ ਜੁੜੀ ਮੁੰਬਈ ਪੁਲੀਸ ਦੀ ਔਂਨਲਾਈਨ ਮੁਹਿੰਮ ਨਾਲ

ਬੌਲੀਵੁਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਮੁੰਬਈ ਪੁਲੀਸ ਨਾਲ ਮਿਲ ਕੇ ਔਨਲਾਈਨ ਅਸ਼ਲੀਲ ਮੈਸੇਜ ਭੇਜਣ, ਬਲਾਤਕਾਰ ਕਰਨ ਵਾਲਿਆਂ ਅਤੇ ਬਦਸਲੂਕੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਕੰਮ ਕਰੇਗੀ। ਸੋਨਾਕਸ਼ੀ ਸਾਈਬਰ ਬੁਲਿੰਗ ਨੂੰ ਰੋਕਣ ਲਈ ਮੁੰਬਈ ਪੁਲੀਸ ਦੀ ਮੁਹਿੰਮ ਹੈਸ਼ਟੈਗ ਫ਼ੁੱਲਸਟੌਪ ਟੂ ਸਾਇਬਰ ਬੁਲਿੰਗ ਮੁਹਿੰਮ ਨਾਲ ਜੁੜੀ ਹੈ। ਬੌਲੀਵੁਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਨੇ ਸੋਸ਼ਲ ਮੀਡੀਆ ਤੇ ਇੰਟਰਨੈੱਟ ‘ਤੇ ਸਾਈਬਰ ਬੁਲਿੰਗ ਖ਼ਿਲਾਫ਼ ਕੈਂਪੇਨ ਸ਼ੁਰੂ ਕੀਤੀ ਹੈ।
ਮਹਾਰਾਸ਼ਟਰ ਪੁਲੀਸ ਦੇ ਵਿਸ਼ੇਸ਼ ਇੰਸਪੈਕਟਰ ਅਤੇ ਮਿਸ਼ਨ ਜੋਸ਼ ਨਾਲ ਹੈਸ਼ਟੈਗ ਫ਼ੁੱਲਸਟਾਪ ਟੂ ਸਾਈਬਰ ਬੁਲਿੰਗ ਮੁਹਿੰਮ ‘ਚ ਨੇੜਿਓਂ ਕੰਮ ਕਰੇਗੀ। ਉਸ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਐਕਾਊਂਟ ਰਾਹੀਂ ਦਿੱਤੀ। ਸੋਨਾਕਸ਼ੀ ਨੇ ਵੀਡੀਓ ਪੋਸਟ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।
ਸੋਨੂੰ ਸੂਦ ਦੀ ਆਊਟਸਾਈਡਰਜ਼ ਨੂੰ ਸਲਾਹ
ਸੋਨਾਕਸ਼ੀ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਚ ਕਿਹਾ, ”ਸਾਈਬਰ ਬੁਲਿੰਗ ਨੂੰ ਰੋਕਣਾ ਮਿਸ਼ਨ ਜੋਸ਼ ਦੀ ਇੱਕ ਪਹਿਲ ਹੈ ਅਤੇ ਮੈਂ ਇਸ ਨਾਲ ਮਹਾਰਾਸ਼ਟਰ ਪੁਲੀਸ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਪ੍ਰਤਾਪ ਦਿਵਾਕਰ ਨਾਲ ਕੰਮ ਕਰਾਂਗੀ। ਸਦਾ ਉਦੇਸ਼ ਜਾਗਰੂਕਤਾ ਫ਼ੈਲਾਉਣਾ ਤੇ ਲੋਕਾਂ ਨੂੰ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ‘ਤੇ ਔਨਲਾਈਨ ਬੁਲਿੰਗ ਅਤੇ ਟ੍ਰੋਲਿੰਗ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ।