
ਜ਼ਿਲ੍ਹਾ ਸੰਗਰੂਰ ‘ਚ ਬੀਤੀ ਦੇਰ ਰਾਤ 62 ਨਵੇਂ ਕੋਵਿਡ ਕੇਸ ਪੌਜ਼ੇਟਿਵ ਪਾਏ ਜਾਣ ਮਗਰੋਂ ਸੰਗਰੂਰ ਪੰਜਾਬ ਦੇ ਨਵੇਂ ਹੌਟਸਪੋਟ ਵਜੋਂ ਉਬਰ ਕੇ ਸਾਹਮਣੇ ਆਇਆ ਹੈ।
ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਜ਼ਿਲ੍ਹਾ ਸੰਗਰੂਰ ‘ਚ ਬੀਤੀ ਦੇਰ ਰਾਤ 62 ਨਵੇਂ ਕੋਵਿਡ ਕੇਸ ਪੌਜ਼ੇਟਿਵ ਪਾਏ ਜਾਣ ਮਗਰੋਂ ਸੰਗਰੂਰ ਪੰਜਾਬ ਦੇ ਨਵੇਂ ਹੌਟਸਪੋਟ ਵਜੋਂ ਉਬਰ ਕੇ ਸਾਹਮਣੇ ਆਇਆ ਹੈ। ਇੱਥੇ ਅੱਜ ਵੀ 19 ਨਵੇਂ ਕੋਰੋਨਾ ਕੇਸ ਰਿਪੋਰਟ ਹੋਏ ਹਨ। ਇੱਕ ਤਾਜ਼ਾ ਮੌਤ ਦੇ ਨਾਲ ਜ਼ਿਲ੍ਹੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ।
ਇੱਕ 63 ਸਾਲਾ ਵਿਅਕਤੀ ਦੀ ਬੀਤੀ ਰਾਤ ਕੋਰੋਨਾ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਕੋਰੋਨਾ ਨਾਲ ਹੋਇਆਂ 8 ਮੌਤਾਂ ਮਲੇਰਕੋਟਲੇ ਤੋਂ ਹਨ। ਉਧਰ ਅੱਜ 19 ਨਵੇਂ ਮਰੀਜ਼ਾਂ ਵਿੱਚੋਂ ਵੀ 10 ਮਲੇਰਕੋਟਲੇ ਤੋਂ ਹੀ ਹਨ।ਇਸ ਤੋਂ ਇਲਾਵਾ ਅੱਜ ਛੇ ਕੇਸ ਸੰਗਰੂਰ ਤੇ ਤਿੰਨ ਕੇਸ ਧੂਰੀ ਤੋਂ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਵੀ ਦੋ ਮੌਤਾਂ ਦੀ ਖ਼ਬਰ ਆਈ ਹੈ। ਜਲੰਧਰ ਤੇ ਕਪੂਰਥਲਾ ਵਿੱਚ ਵੀ ਕੋਰੋਨਾ ਨਾਲ ਇੱਕ-ਇੱਕ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
News Credit : ਏਬੀਪੀ ਸਾਂਝਾ















