ਮਲਪਪੁਰਮ— ਕੇਰਲ ‘ਚ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਗਰਭਵਤੀ ਹਥਣੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿੱਤਾ। ਪਟਾਕੇ ਹਥਣੀ ਦੇ ਮੂੰਹ ‘ਚ ਫਟ ਗਏ ਅਤੇ ਹਥਣੀ ਦੇ ਗਰਭ ‘ਚ ਪਲ ਰਹੇ ਬੱਚੇ ਸਮੇਤ ਉਸ ਦੀ ਮੌਤ ਹੋ ਗਈ। ਇਸ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦਰਦਨਾਕ ਘਟਨਾ ਨਾਲ ਜੁੜੀਆਂ ਤਸਵੀਰਾਂ ਨੂੰ ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਸੋਸ਼ਲ ਮਡੀਆ ‘ਚ ਪੋਸਟ ਕੀਤਾ। ਕੁਝ ਹੀ ਦੇਰ ‘ਚ ਸੋਸ਼ਲ ਮੀਡੀਆ ‘ਚ ਇਹ ਤਸਵੀਰਣ ਵਾਇਰਲ ਹੋਈਆਂ ਅਤੇ ਲੋਕਾਂ ਦਾ ਗੁੱਸਾ ਫੁਟ ਪਿਆ।
ਮਾਮਲਾ ਕੇਰਲ ਦੇ ਮਲਪਪੁਰਮ ਜ਼ਿਲੇ ਦਾ ਹੈ। ਗਰਭਵਤੀ ਭੁੱਖੀ ਹਥਣੀ ਭੋਜਨ ਦੀ ਭਾਲ ‘ਚ ਜੰਗਲ ਤੋਂ ਬਾਹਰ ਆ ਗਈ, ਜਿਸ ਤੋਂ ਬਾਅਦ ਉਹ ਪਿੰਡ ‘ਚ ਭਟਕ ਰਹੀ ਸੀ। ਕੁਝ ਸਥਾਨਕ ਲੋਕਾਂ ਨੇ ਉਸ ਦੇ ਨਾਲ ਸ਼ਰਾਰਤ ਕੀਤੀ ਅਤੇ ਉਸ ਨੂੰ ਅਨਾਨਾਸ ‘ਚ ਪਟਾਕੇ ਭਰ ਕੇ ਖੁਆ ਦਿੱਤਾ। ਭੁੱਖ ਨਾਲ ਬੇਹਾਲ ਹਥਣੀ ਨੇ ਜਦੋਂ ਅਨਾਨਾਸ ਖਾਧਾ ਤਾਂ ਕੁਝ ਹੀ ਦੇਰ ‘ਚ ਉਸ ਦੇ ਪੇਟ ਦੇ ਅੰਦਰ ਪਟਾਕੇ ਫਟਣ ਲੱਗੇ, ਜਿਸ ਕਾਰਨ ਗਰਭਵਤੀ ਹਥਣੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਰੈਸਕਿਊ ਟੀਮ ਹਥਣੀ ਨੂੰ ਲੈ ਕੇ ਆਈ, ਜਿਸ ਤੋਂ ਬਾਅਦ ਹਥਣੀ ਨੇ ਦਮ ਤੋੜ ਦਿੱਤਾ।
ਰੈਸਕਿਊ ਟੀਮ ਦਾ ਹਿੱਸਾ ਰਹੇ ਜੰਗਲਾਤ ਅਧਿਕਾਰੀ ਮੋਹਨ ਕ੍ਰਿਸ਼ਨ ਨੇ ਫੇਸਬੁਕ ‘ਤੇ ਲਿਖਿਆ ਕਿ ਉਸ ਨੇ ਸਾਰਿਆਂ ‘ਤੇ ਭਰੋਸਾ ਕੀਤਾ। ਜਦੋਂ ਉਹ ਅਨਾਨਾਸ ਖਾ ਗਈ ਅਤੇ ਕੁਝ ਦੇਰ ਬਾਅਦ ਉਸ ਦੇ ਢਿੱਡ ‘ਚ ਇਹ ਫਟ ਗਿਆ ਅਤੇ ਉਹ ਪ੍ਰੇਸ਼ਾਨ ਹੋ ਗਈ। ਹਥਣੀ ਆਪਣੇ ਲਈ ਨਹੀਂ ਸਗੋਂ ਉਸ ਦੇ ਢਿੱਡ ‘ਚ ਪਲ ਰਹੇ ਬੱਚੇ ਲਈ ਪ੍ਰੇਸ਼ਾਨ ਹੋਈ ਹੋਵੇਗੀ, ਜਿਸ ਨੂੰ ਉਹ ਜਨਮ ਦੇਣ ਵਾਲੀ ਸੀ। ਇਸ ਘਟਨਾ ਦੇ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਯੂਜ਼ਰਜ ਇਸ ਨੂੰ ਸ਼ੇਅਰ ਕਰ ਰਹੇ ਹਨ ਅਤੇ ਭਾਵੁਕ ਹੋ ਰਹੇ ਹਨ।















