ਗਾਂਧੀਨਗਰ–ਗੁਜਰਾਤ ਸਰਕਾਰ ਨੇ ਨਰਮਦਾ ਜ਼ਿਲੇ ਦੇ ਕੇਵੜੀਆ ਦੇ ਕੋਲ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ ਅਤੇ ਆਸ-ਪਾਸ ਦੀਆਂ ਹੋਰ ਸਹੂਲਤਾਂ ਨੂੰ ਸੈਲਾਨੀਆਂ ਲਈ 25 ਮਾਰਚ ਤੱਕ ਬੰਦ ਕਰ ਦਿੱਤਾ ਹੈ।ਇਸ ਦੇ ਨਾਲ ਹੀ ਸਰਕਾਰ ਨੇ ਹੋਟਲਾਂ ਆਦਿ ‘ਚ ਵੱਡੇ ਪ੍ਰੋਗਰਾਮ ਆਯੋਜਿਤ ਨਾ ਕਰਨ ਦਾ ਆਦੇਸ਼ ਦਿੱਤਾ ਹੈ।
ਸੂਬੇ ਦੇ ਸਿਹਤ ਪਰਿਵਾਰ ਕਲਿਆਣ ਵਿਭਾਗ ਦੀ ਚੀਫ ਸਕੱਤਰ ਜਯੰਤੀ ਰਵਿ ਨੇ ਮੰਗਲਵਾਰ ਨੂੰ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਨਰਮਦਾ ਨਦੀ ਜ਼ਿਲਾ ਪ੍ਰਸ਼ਾਸਨ ਨੇ ਸਟੈਚੂ ਆਫ ਯੂਨਿਟੀ ‘ਤੇ ਸੈਲਾਨੀਆਂ ਦੀ ਆਮਦ ‘ਤੇ 25 ਮਾਰਚ ਤੱਕ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਗੁਜਰਾਤ ਹੁਣ ਤੱਕ ‘ਕੋਰੋਨਾ ਵਾਇਰਸ ਇਨਫੈਕਟਡ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਭਾਰਤੀ ਪੁਰਾਤੱਤਵ ਸਰਵੇਖਣ ਨੇ ਅੱਜ ਆਪਣੀਆਂ ਸਾਰੀਆਂ ਯਾਦਗਾਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਅਤੇ ਇਨ੍ਹਾਂ ਦੇ ਕੰਪਲੈਕਸਾਂ ‘ਚ ਫਿਲਮ ਬਣਾਉਣ, ਫੋਟੋਗ੍ਰਾਫੀ ਕਰਨ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਨ ਦੀ ਇਜਾਜ਼ਤ 31 ਮਾਰਚ ਤੱਕ ਰੱਦ ਕਰ ਦਿੱਤੀ ਗਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਸਥਿਤ ਰਾਜਘਾਟ ਅਤੇ ਲਾਲ ਕਿਲਾ ਵੀ ਸੈਲਾਨੀਆਂ ਲਈ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।















